ਸਾਡੇ ਨਾਲ ਸ਼ਾਮਲ

Follow us

11.2 C
Chandigarh
Monday, February 9, 2026
More
    Home Breaking News ਪ੍ਰਕਾਸ਼ ਸਿੰਘ ਬ...

    ਪ੍ਰਕਾਸ਼ ਸਿੰਘ ਬਾਦਲ ਦੀ ਅਰਥੀ ਨੂੰ ਪੁੱਤ ਤੇ ਭਤੀਜੇ ਨੇ ਦਿੱਤਾ ਮੋਢਾ

    Parkash Singh Badal

    ਥੋੜ੍ਹੀ ਦੇਰ ’ਚ ਹੋਵੇਗਾ ਅੰਤਿਮ ਸਸਕਾਰ | Parkash Singh Badal

    ਬਾਦਲ (ਸੱਚ ਕਹੂੰ ਨਿਊਜ਼)। ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੰਤਿਮ ਸਸਕਾਰ ਹੁਣ ਤੋਂ ਥੋੜ੍ਹੀ ਦੇਰ ’ਚ ਉਨ੍ਹਾਂ ਦੀ ਜੱਦੀ ਜ਼ਮੀਨ ’ਚ ਹੋਵੇਗਾ। ਸਵ. ਬਾਦਲ ਦੀ ਅਰਥੀ ਨੂੰ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਭਤੀਜਾ ਮਨਪ੍ਰੀਤ ਸਿੰਘ ਬਾਦਲ ਮੋਢਾ ਦੇ ਕੇ ਲਿਆਏ ਹਨ। ਸਸਕਾਰ ਵਾਲੀ ਥਾਂ ਘਰ ਤੋਂ ਕਰੀਬ ਇੱਕ ਕਿਲੋਮੀਟਰ ਹੋਣ ਦੇ ਬਾਵਜ਼ੂਦ ਕਰੀਬ ਇੱਕ ਘੰਟੇ ’ਚ ਫੁੱਲਾਂ ਨਾਲ ਸਜਾਏ ਟ੍ਰੈਕਟਰ-ਟ੍ਰਾਲੀ ਰਾਹੀਂ ਮ੍ਰਿਤਕ ਦੇਹ ਖੇਤ ’ਚ ਲਿਆਂਦੀ ਗਈ ਕਿਉਂਕਿ ਲੋਕਾਂ ਦੀ ਭੀੜ ਬਹੁਤ ਜ਼ਿਆਦਾ ਹੈ।

    Parkash Singh Badal
    ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਮੁਕੰਮਲ। ਤਸਵੀਰਾਂ: ਮੇਵਾ ਸਿੰਘ ਲੰਬੀ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਪੁੱਜੇ

    ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ, ਸੰਸਦ ਮੈਂਬਰ ਹੰਸ ਰਾਜ ਹੰਸ, ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਵੱਡੀ ਗਿਣਤੀ ’ਚ ਸਿਆਸੀ ਆਗੂ ਪੁੱਜੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here