ਲੰਬੀ (ਮੇਵਾ ਸਿੰਘ)। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ: ਪਰਕਾਸ ਸਿੰਘ ਬਾਦਲ (Parkas Singh Badal) ਦਾ ਅੰਤਿਮ ਸਸਕਾਰ ਉਨ੍ਹਾਂ ਦੇ ਆਪਣੇ ਖੇਤ ਨੇੜੇ ਸਰਕਾਰੀ ਹਸਪਤਾਲ ਬਾਦਲ ਵਿਖੇ ਅੱਜ 27 ਅਪਰੈਲ ਦਿਨ ਵੀਰਵਾਰ ਨੂੰ ਕਰੀਬ ਦੁਪਹਿਰ 1 ਵਜੇ ਕੀਤਾ ਜਾਵੇਗਾ। ਇਸ ਜਮੀਨ ਦੇ ਕੁਝ ਹਿੱਸੇ ਵਿਚੋਂ ਲੱਗੇ ਹੋਏ ਕਿੰਨੂੰਆਂ ਦੇ ਬੂਟਿਆਂ ਨੂੰ ਪੁੱਟ ਕੇ ਜਗ੍ਹਾ ਨੂੰ ਸਾਫ ਕੀਤਾ ਗਿਆ ਹੈ।
ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਵਾਲੇ ਸਮਸ਼ਾਨਘਾਟ ਵਿਚ ਜਗਾ ਥੋੜ੍ਹੀ ਹੋਣ ਕਰਕੇ ਤੇ ਸਾਬਕਾ ਮੁੱਖ ਮੰਤਰੀ ਸਵ: ਪ੍ਰਕਾਸ ਸਿੰਘ ਬਾਦਲ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਭੀੜ ਇਕੱਤਰ ਹੋਣ ਦੀ ਸੰਭਾਵਨਾ ਨੂੰ ਲੈ ਕੇ ਹੀ ਅੰਤਿਮ ਸਸਕਾਰ ਦੀਆਂ ਰਸਮਾਂ ਖੁੱਲ੍ਹੇ ਖੇਤ ਵਿਚ ਰੱਖੀਆਂ ਗਈਆਂ ਹਨ। ਮੌਕੇ ’ਤੇ ਮੌਜ਼ੂਦ ਸਾਬਕਾ ਮੁੱਖ ਮੰਤਰੀ ਦੇ ਪੀ.ਏ. ਅਵਤਾਰ ਸਿੰਘ ਵਣਵਾਲਾ, ਉਨ੍ਹਾਂ ਦੇ ਨਾਲ ਗੁਰਵਿੰਦਰ ਸਿੰਘ ਵਣਵਾਲਾ, ਜਸਵਿੰਦਰ ਸਿੰਘ ਧੌਲਾ ਅਤੇ ਪਿੰਡ ਦੇ ਸਰਪੰਚ ਜਬਰਜੰਗ ਸਿੰਘ ਨੇ ਦੱਸਿਆ ਕਿ ਸ੍ਰ: ਬਾਦਲ ਆਪਣੇ ਜਿਉਂਦੇ ਜੀਅ ਅਕਸਰ ਹੀ ਫੁਰਸਤ ਦੇ ਪਲਾਂ ਵਿਚ ਆਪਣੇ ਇਸ ਖੇਤ ਵਿਚ ਟਹਿਲਦੇ ਸਨ, ਮੌਸਮ ਦੇ ਅਨਕੂਲ ਕਈ ਵਾਰ ਕੁਝ ਸਮਾਂ ਅਕਾਲੀ ਆਗੂਆਂ ਤੇ ਵਰਕਰਾਂ ਨਾਲ ਬਤੀਤ ਵੀ ਕਰਦੇ ਸਨ।
ਪੰਜਾਬ ਸਰਕਾਰ ਵੱਲੋਂ ਅੱਜ ਛੁੱਟੀ ਦਾ ਐਲਾਨ | Parkas Singh Badal
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ’ਤੇ ਸੋਗ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਨੇ ਅੱਜ ਦੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਬੀਤੇ ਦਿਨ ਤੋਂ ਲੈ ਕੇ ਦੋ ਦਿਨ ਦਾ ਰਾਸ਼ਟਰੀ ਸੋਗ ਵੀ ਐਲਾਨਿਆ ਹੋਇਆ ਹੈ। ਬੀਤੇ ਦਿਨ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੀ ਮੌਜ਼ੂਦ ਸਨ।
ਇਹ ਵੀ ਪੜ੍ਹੋ: ਸਭ ਤੋਂ ਛੋਟੀ ਤੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਰਹੇ ਪਰਕਾਸ਼ ਸਿੰਘ ਬਾਦਲ
ਮੁੱਖ ਮੰਤਰੀ ਭਗਵੰਤ ਮਾਨ ਪੁੱਜਣਗੇ ਪਿੰਡ ਬਾਦਲ
ਮੁੱਖ ਮੰਤਰੀ ਦਫ਼ਤਰ ਤੋਂ ਨਿੱਕਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਅੰਤਿਮ ਸਸਕਾਰ ਮੌਕੇ ਉਨ੍ਹਾਂ ਦੇ ਪਿੰਡ ਬਾਦਲ ਵਿਖੇ ਪਹੁੰਚਣਗੇ। ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਉਹ ਸਵੇਰੇ 11:30 ਵਜੇ ਪਿੰਡ ਬਾਦਲ ਪੁੱਜ ਜਾਣਗੇ ਅਤੇ ਅੰਤਿਮ ਸਸਕਾਰ ਤੱਕ ਉੱਥੇ ਹੀ ਮੌਜ਼ੂਦ ਰਹਿਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube ‘ਤੇ ਫਾਲੋ ਕਰੋ