CM Punjab | ਬਰਨਾਲਾ ਵਿਖੇ ਯੁਵਕ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ
ਬਰਨਾਲਾ (ਜਸਵੀਰ ਸਿੰਘ ਗਹਿਲ)। ਬਰਨਾਲਾ ਵਿਖੇ ਯੁਵਕ ਮੇਲੇ ਵਿੱਚ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਦਿਆਰਥੀਆਂ ਨੂੰ ਫੇਲ- ਪਾਸ ਤੋਂ ਸਬਕ ਲੈ ਕੇ ਦ੍ਰਿੜਤਾ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਉਹ ਵੀ ਇੰਨਾਂ ਸਟੇਜਾਂ ਤੋਂ ਜਿੱਤਾਂ-ਹਾਰਾਂ ਹਾਸਲ ਕਰਕੇ ਇੱਥੇ ਤੱਕ ਪਹੁੰਚੇ ਹਨ। ਇਸ ਲਈ ਜਰੂਰੀ ਨਹੀਂ ਹੁੰਦਾ ਕਿ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀ ਹੀ ਅਟੈਲੀਜੈਂਟ ਹੁੰਦੇ ਨੇ, ਪ੍ਰਮਾਤਮਾ ਨੇ ਕੁੱਝ ਵਿਦਿਆਰਥੀਆਂ ਨੂੰ ਵੱਖਰੀ ਹੀ ਕਲ੍ਹਾ ਬਖ਼ਸੀ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਬੱਚੇ ਦੇ ਹੁਨਰ ਨੂੰ ਪਛਾਣ ਕੇ ਉਸ ਨੂੰ ਹੋਰ ਤਰਾਸਣ। ਜਿਸ ਨਾਲ ਬੱਚਾ ਅੱਗੇ ਜਾ ਕੇ ਆਪਣੇ ਪਸੰਦੀਦਾ ਖੇਤਰ ਵਿੱਚ ਉੱਚ ਮੁਕਾਮ ਹਾਸਲ ਕਰ ਸਕਦਾ ਹੈ। ਮਾਪੇ ਵੀ ਆਪਣੇ ਬੱਚਿਆਂ ਨੂੰ ਕਿਸੇ ਵਿਸ਼ੇਸ਼ ਖੇਤਰ ਲਈ ਮਿਹਨਤ ਕਰਨ ਲਈ ਮਜ਼ਬੂਰ ਨਾ ਕਰਨ। ਬੱਚੇ ਨੂੰ ਖੁਦ ਨੂੰ ਆਪਣਾ ਰਾਹ ਚੁਣਨ ਦਾ ਹੱਕ ਦੇਣ। CM Punjab
Read Also : ਲਾਡੋ ਲਕਸ਼ਮੀ ਯੋਜਨਾ ਲਈ ਰਿਹਾਇਸ਼ੀ ਸਰਟੀਫਿਕੇਟ ਬਣੇ ਅੜਿੱਕਾ
ਉਨ੍ਹਾਂ ਕਿਹਾ ਕਿ ਦੁਨੀਆਂ ਦੇ ਹਰ ਖੇਤਰ ਵਿੱਚ ਕੋਈ ਫੇਲ ਤੇ ਕੋਈ ਪਾਸ ਹੁੰਦਾ ਹੈ। ਫੇਲ ਹੋਣ ’ਤੇ ਘਬਰਾਉਣਾ ਨਹੀਂ ਚਾਹੀਦਾ, ਸਗੋਂ ਪਹਿਲਾਂ ਨਾਲੋਂ ਵਧੇਰੇ ਮਿਹਨਤ ਕਰਕੇ ਤਿਆਰੀ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਇੱਕ ਖਰਾਬ ਹੋਈ ਘੜੀ ਦਿਨ–ਰਾਤ ਵਿੱਚ ਦੋ ਵਾਰ ਸਹੀ ਸਮਾਂ ਦਿੰਦੀ ਹੈ। ਇਸ ਲਈ ਹਾਰ ਮਿਲਣ ’ਤੇ ਵੀ ਟਿਕ ਕੇ ਨਹੀਂ ਬੈਠਣਾ ਚਾਹੀਦਾ। ਇਸ ਮੌਕੇ ਉਨ੍ਹਾਂ ਨਾਲ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਰਾਜ ਸਭਾ ਉਮੀਦਵਾਰ ਪਦਮ ਸ਼੍ਰੀ ਰਜਿੰਦਰ ਗੁਪਤਾ, ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਐਸ.ਡੀ. ਕਾਲਜ ਦੇ ਜਤਿੰਦਰ ਨਾਥ ਤੋਂ ਇਲਾਵਾ ਪ੍ਰੋਫੈਸਰ ਤੇ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।