”ਸਤਿਗੁਰੂ ਤਾਂ ਪ੍ਰੇਮ ਦਾ ਭੁੱਖਾ ਹੁੰਦਾ ਹੈ”

parmpita ji

”ਸਤਿਗੁਰੂ ਤਾਂ ਪ੍ਰੇਮ ਦਾ ਭੁੱਖਾ ਹੁੰਦਾ ਹੈ”

ਇੱਕ ਦਿਨ ਸਰਸਾ ਸ਼ਹਿਰ ਦੇ ਇੱਕ ਵਿਅਕਤੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਆਪਣੇ ਘਰ ਚਰਨ ਟਿਕਾਉਣ ਦੀ ਅਰਜ਼ ਕੀਤੀ ਪਰਮ ਪਿਤਾ ਜੀ ਨੇ ਉਸ ਦੀ ਤੜਫ਼ ਨੂੰ ਵੇਖਦਿਆਂ ਉਸ ਦੀ ਅਰਜ਼ ਸਵੀਕਾਰ ਕਰ ਲਈ ਅਤੇ ਅਗਲੇ ਹੀ ਦਿਨ ਉਸ ਦੇ ਘਰ ਪਧਾਰੇ ਆਪਣੇ ਸਤਿਗੁਰੂ ਨੂੰ ਆਪਣੇ ਘਰ ਆਏ ਵੇਖ ਕੇ ਉਸ ਸਤਿਸੰਗੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਉਸ ਸਮੇਂ ਚਾਹ-ਪਾਣੀ ਲਈ ਉਸ ਦੇ ਘਰ ਵਿਚ ਕੁਝ ਵੀ ਨਹੀਂ ਸੀ ਉਹ ਪਰਮ ਪਿਤਾ ਜੀ ਕੋਲ ਆ ਕੇ ਰੋਣ ਲੱਗਾ ਤੇ ਕਹਿਣ ਲੱਗਾ, ”ਪਿਤਾ ਜੀ, ਮੇਰੇ ਕੋਲ ਤੁਹਾਨੂੰ ਖਵਾਉਣ ਲਈ ਕੁਝ ਵੀ ਨਹੀਂ”  ਪਰਮ ਪਿਤਾ ਜੀ ਨੇ ਫ਼ਰਮਾਇਆ, ”ਬੇਟਾ, ਗੁਰੂ ਤਾਂ ਪ੍ਰੇਮ ਦਾ ਹੀ ਭੁੱਖਾ ਹੁੰਦਾ ਹੈ ਨਾ ਕਿ ਖਾਣ-ਪੀਣ ਦਾ ਤੂੰ ਚਿੰਤਾ ਨਾ ਕਰ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ” ਫਿਰ ਪਰਮ ਪਿਤਾ ਜੀ ਨੇ ਉਸ ਨੂੰ ਆਪਣੇ ਕੋਲ ਬਿਠਾ ਕੇ ਉਸ ਨਾਲ ਖੂਬ ਗੱਲਾਂ ਕੀਤੀਆਂ ਤੇ ਦਰਬਾਰ ਲਈ ਰਵਾਨਾ ਹੋ ਗਏ

ਕਈ ਵਾਰ ਆਵਾਂਗੇ

ਬੁਢਲਾਡਾ ਤੋਂ ਪ੍ਰੇਮੀ ਨਿਰੰਜਨ ਲਾਲ ਦੱਸਦੇ ਹਨ ਕਿ ਸੰਨ 1973 ‘ਚ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਗੁਰਨੇ ਕਲਾਂ ‘ਚ ਸਤਿਸੰਗ ਫ਼ਰਮਾਉਣ ਆਏ ਤਾਂ ਅਸੀਂ ਪਰਮ ਪਿਤਾ ਜੀ ਦੇ ਚਰਨਾਂ ‘ਚ ਅਰਜ਼ ਕੀਤੀ, ”ਪਿਤਾ ਜੀ, ਸਾਡੇ ਘਰ ਵੀ ਚਰਨ ਟਿਕਾਓ” ਪਰਮ ਪਿਤਾ ਜੀ ਨੇ ਫ਼ਰਮਾਇਆ, ”ਬੇਟਾ, ਅੱਜ ਸਮਾਂ ਘੱਟ ਹੈ ਫਿਰ ਕਦੇ ਆਵਾਂਗੇ, ਆਵਾਂਗੇ ਜ਼ਰੂਰ ਅਤੇ ਕਈ ਵਾਰ ਆਵਾਂਗੇ” ਉਸ ਸਮੇਂ ਤਾਂ ਦਿਲ ਬਹੁਤ ਉਦਾਸ ਹੋਇਆ ਤੇ ਲੱਗਾ ਕਿ ਪਰਮ ਪਿਤਾ ਜੀ ਦਿਲਾਸਾ ਦੇ ਗਏ ਹਨ ਫਿਰ ਇਹ ਬਚਨ 1975 ਅਤੇ 1976 ‘ਚ ਜਿਉਂ ਦੇ ਤਿਉਂ ਪੂਰੇ ਹੋਏ ਜਦੋਂ ਪਰਮ ਪਿਤਾ ਜੀ ਨੇ ਬੁਢਲਾਡਾ ‘ਚ ਸਾਡੇ ਘਰੇ ਉਤਾਰਾ ਕੀਤਾ ਅਤੇ ਫਿਰ 1996 ‘ਚ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਡੇ ਘਰ ਪਵਿੱਤਰ ਚਰਨ ਟਿਕਾਏ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.