ਅੰਮ੍ਰਿਤਪਾਲ ਦੀ ਸੱਜੀ ਬਾਂਹ ਪਪਲਪ੍ਰੀਤ ਨੂੰ ਲਿਆਂਦਾ ਅੰਮ੍ਰਿਤਸਰ, ਖੁੱਲ੍ਹ ਸਕਦੇ ਨੇ ਕਈ ਰਾਜ

Papalpreet Amritpal

ਅੰਮ੍ਰਿਤਸਰ। ਭਗੌੜੇ ਖਾਲਿਸਤਾਨ ਸਮੱਰਥਕ ਅੰਮ੍ਰਿਤਪਾਲ ਸਿੰਘ (Amritpal) ਦੇ ਕਰੀਬੀ ਪਪਲਪ੍ਰੀਤ ਸਿੰਘ (Papalpreet) ਨੂੰ ਮੰਗਲਵਾਰ (11 ਅਪ੍ਰੈਲ) ਤੜਕੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਲਿਆਂਦਾ ਗਿਆ। ਪਪਲਪ੍ਰੀਤ ਨੂੰ ਸੋਮਵਾਰ (10 ਅਪ੍ਰੈਲ) ਨੂੰ ਅੰਮਿ੍ਰਤਸਰ ਦੇ ਕੈਥੂਨੰਗਲ ਇਲਾਕੇ ਤੋਂ ਗਿ੍ਰਫਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਦੇ ਇੰਸਪੈਕਟਰ ਜਨਰਲ (ਆਈਜੀਪੀ) ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੱਪਲਪ੍ਰੀਤ ਸਿੰਘ ਨੂੰ ਰਾਸਟਰੀ ਸੁਰੱਖਿਆ ਐਕਟ (ਐਨਐਸਏ) ਤਹਿਤ ਗਿ੍ਰਫਤਾਰ ਕੀਤਾ ਗਿਆ ਹੈ।

ਰਾਸ਼ਟਰੀ ਸੁਰੱਖਿਆ ਐਕਟ ਤਹਿਤ ਹੋਈ ਹੈ ਗਿ੍ਰਫਤਾਰੀ

ਅੰਮ੍ਰਿਤਪਾਲ ਸਿੰਘ ਦੇ ਮੁੱਖ ਸਾਥੀ ਪਪਲਪ੍ਰੀਤ ਸਿੰਘ ਨੂੰ ਅੰਮਿ੍ਰਤਸਰ ਦਿਹਾਤੀ ਪੁਲਿਸ ਨੇ ਕੱਥੂਨੰਗਲ ਇਲਾਕੇ ਤੋਂ ਗਿ੍ਰਫਤਾਰ ਕੀਤਾ ਹੈ। ਇਹ ਗਿ੍ਰਫਤਾਰੀ ਰਾਸਟਰੀ ਸੁਰੱਖਿਆ ਐਕਟ ਤਹਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹ ਛੇ ਮਾਮਲਿਆਂ ਵਿੱਚ ਭਗੌੜਾ ਹੈ। ਪਪਲਪ੍ਰੀਤ ਨੂੰ ਅੰਮਿ੍ਰਤਪਾਲ ਸਿੰਘ ਨਾਲ ਕਈ ਤਸਵੀਰਾਂ ’ਚ ਦੇਖਿਆ ਗਿਆ ਸੀ, ਜੋ ਸੂਬਾ ਪੁਲਿਸ ਦੇ ਚੁੰਗਲ ’ਚੋਂ ਛੁਡਾਉਣ ਤੋਂ ਬਾਅਦ ਸਾਹਮਣੇ ਆਈਆਂ ਸਨ। ਹਾਲਾਂਕਿ ਸੂਤਰਾਂ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮਿ੍ਰਤਪਾਲ ਦੇ ਸਾਥੀ ਪਪਲਪ੍ਰੀਤ ਨੂੰ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ ਹੈ।

28 ਮਾਰਚ ਤੱਕ ਅੰਮ੍ਰਿਤਪਾਲ ਦੇ ਨਾਲ ਰਿਹਾ ਪਪਲਪ੍ਰੀਤ

ਪੁੱਛਗਿੱਛ ਦੌਰਾਨ ਪੱਪਲਪ੍ਰੀਤ ਨੇ ਦੱਸਿਆ ਹੈ ਕਿ ਉਹ ਹੁਸ਼ਿਆਰਪੁਰ ’ਚ 28 ਮਾਰਚ ਨੂੰ ਅੰਮਿ੍ਰਤਪਾਲ ਤੋਂ ਵੱਖ ਹੋਇਆ ਸੀ। 18 ਮਾਰਚ ਤੋਂ 28 ਮਾਰਚ ਤੱਕ ਉਹ ਅੰਮਿ੍ਰਤਪਾਲ ਕੋਲ ਰਿਹਾ। 28 ਮਾਰਚ ਨੂੰ ਦੋਵੇਂ ਹੁਸ਼ਿਆਰਪੁਰ ’ਚ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਸਨ। ਪੁਲਿਸ ਦੀ ਕਾਰਵਾਈ ਕਿਵੇਂ ਸਫਲ ਨਹੀਂ ਹੋ ਸਕੀ ਅਤੇ ਕਿਸ ਤਰ੍ਹਾਂ ਡਰਾਈਵਰ ਜੋਗਾ ਸਿੰਘ ਨਾਲ ਮਿਲ ਕੇ ਦੋਵਾਂ ਨੇ ਉਸ ਦਿਨ ਪੁਲਿਸ ਨੂੰ ਠੱਗੀ ਮਾਰੀ, ਇਸ ਦੀ ਵੀ ਜਾਣਕਾਰੀ ਦਿੱਤੀ ਗਈ ਹੈ। ਪਪਲਪ੍ਰੀਤ ਨੂੰ ਭਾਰੀ ਪੁਲਿਸ ਫੋਰਸ ਨਾਲ ਸਵੇਰੇ ਅੰਮਿ੍ਰਤਸਰ ਏਅਰਪੋਰਟ ਲਿਆਂਦਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ