ਪੰਤ ਨੇ ਧੋਨੀ ਸਮੇਤ ਕਈ ਧੁਰੰਦਰ ਛੱਡੇ ਪਿੱਛੇ

ਆਸਟਰੇਲੀਆ ਦੀ ਧਰਤੀ ਂਤੇ ਇੱਕ ਲੜੀ ਂਚ 15 ਕੈਚ ਲੈਣ ਦਾ ਬਣਾਇਆ ਰਿਕਾਰਡ

 

ਪਰਥ, 18 ਦਸੰਬਰ। 
ਭਾਰਤੀ ਟੀਮ ਦੇ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਨੇ ਪਰਥ ਟੈਸਟ ‘ਚ ਇੱਕ ਹੋਰ ਵੱਡਾ ਕੀਰਤੀਮਾਨ ਆਪਣੇ ਨਾਂਅ ਕਰ ਲਿਆ ਹੈ ਪੰਤ ਨੇ ਆਸਟਰੇਲੀਆ ਦੀ ਦੂਸਰੀ ਪਾਰੀ ‘ਚ ਮੁਹੰਮਦ ਸ਼ਮੀ ਦੀ ਗੇਂਦ ‘ਤੇ ਸ਼ਾਨ ਮਾਰਸ਼ ਦਾ ਕੈਚ ਲੈ ਕੇ ਲੜੀ ‘ਚ ਆਪਣਾ 15ਵਾਂ ਸ਼ਿਕਾਰ ਪੂਰਾ ਕੀਤਾ ਜ਼ਿਕਰਯੋਗ ਹੈ ਕਿ ਇਹ ਹੁਣ ਤੱਕ ਕਿਸੇ ਵੀ ਭਾਰਤੀ ਵਿਕਟਕੀਪਰ ਦਾ ਆਸਟਰੇਲੀਆ ਦੌਰੇ ‘ਤੇ ਅੱਵਲ ਪ੍ਰਦਰਸ਼ਨ ਹੈ

 

ਇਸ ਤੋਂ ਪਹਿਲਾਂ ਐਡੀਲੇਡ ਟੈਸਟ ‘ਚ ਪੰਤ ਨੇ 11 ਕੈਚ ਫੜੇ ਸਨ ਪੰਤ ਦੂਸਰੇ ਟੈਸਟ ‘ਚ ਹੁਣ ਤੱਕ ਚਾਰ ਕੈਚ ਲੈ ਚੁੱਕੇ ਹਨ ਪੰਤ ਤੋਂ ਪਹਿਲਾਂ ਆਸਟਰੇਲੀਆ ਵਿਰੁੱਧ ਇੱਕ ਲੜੀ ‘ਚ ਬੈਸਟ ਪ੍ਰਦਰਸ਼ਨ ਦਾ ਰਿਕਾਰਡ ਸਈਅਦ ਕਿਰਮਾਨੀ(1979-80), ਮਹਿੰਦਰ ਸਿੰਘ ਧੋਨੀ (2012-13,2014-15,ਦੋ ਵਾਰ) ਅਤੇ ਰਿਧੀਮਾਨ ਸਾਹਾ ਦੇ ਨਾਂਅ ਸਨ, ਜਿੰਨ੍ਹਾਂ ਨੇ 14-14 ਕੈਚ ਆਪਣੇ ਨਾਂਅ ਕੀਤੇ ਸਨ ਧੋਨੀ ਅਤੇ ਕਿਰਮਾਨੀ ਤੋਂ ਇਲਾਵਾ ਸਾਹਾ ਨੇ 2016-17 ‘ਚ ਭਾਰਤ ‘ਚ ਆਸਟਰੇਲੀਆ ਦੇ 14 ਖਿਡਾਰੀਆਂ ਨੂੰ ਆਊਟ ਕੀਤਾ ਸੀ

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।