‘ਆਹ ਫੜੋ ਟਰੈਕਟਰਾਂ ਦੀਆਂ ਚਾਬੀਆਂ, ਸਾਥੋਂ ਨੀ ਤੇਲ ਦੇ ਖਰਚੇ ਚੁੱਕੇ ਜਾਂਦੇ’

'Look, the keys of tractors, our oil costs will be raised'

ਕਿਸਾਨਾਂ ਨੇ ਪ੍ਰਸ਼ਾਸਨ ਨੂੰ ਫੜਾਈਆਂ ਟਰੈਕਟਰਾਂ ਦੀਆਂ ਚਾਬੀਆਂ

ਸੰਗਰੂਰ | ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਤੇਲ ਕੀਮਤਾਂ ਤੋਂ ਵੈਟ ਘਟਾਉਣ ਦੀ ਮੰਗ ਨੂੰ ਲੈ ਕੇ ਸੰਗਰੂਰ ਵਿੱਚ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਗੂਆਂ ਵੱਲੋਂ ਟਰੈਕਟਰਾਂ ਤੇ ਚੜ੍ਹ ਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਪ੍ਰਸ਼ਾਸਨ ਨੂੰ ਆਪੋ-ਆਪਣੇ ਟਰੈਕਟਰਾਂ ਦੀਆਂ ਚਾਬੀਆਂ ਫੜਾ ਦਿੱਤੀਆਂ ਗਈਆਂ ਕਿਸਾਨ ਮੰਗ ਕਰ ਰਹੇ ਸਨ ਕਿ ਤੇਲ ਕੀਮਤਾਂ ਵੱਧ ਹੋਣ ਕਾਰਨ ਉਹ ਖੇਤੀ ਖਰਚੇ ਚੁੱਕਣ ਤੋਂ ਬੇਵੱਸ ਹਨ
ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਡੀਜ਼ਲ, ਪੈਟਰੋਲ ਦੀਆਂ ਕੀਮਤਾਂ ਪੰਜਾਬ ਵਿੱਚ ਗੁਆਂਢੀ ਸੂਬਿਆਂ ਨਾਲੋਂ ਬਹੁਤ ਜ਼ਿਆਦਾ ਹਨ ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ ਉਠਾਉਣਾ ਪੈ ਰਿਹਾ ਹੈ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਵੈਟ ਘਟਾ ਕੇ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਕਮੀ ਕਰੇ ਅਤੇ ਕਿਸਾਨਾਂ ਨੂੰ ਟੈਕਸ ਮੁਕਤ ਡੀਜ਼ਲ ਦਿੱਤਾ ਜਾਵੇ
ਉਨ੍ਹਾਂ ਇਹ ਵੀ ਆਖਿਆ ਕਿ ਸਰਕਾਰ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨਾਲ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਜਿਹੜਾ ਹਾਲੇ ਤਾਈਂ ਪੂਰਾ ਨਹੀਂ ਕੀਤਾ ਗਿਆ, ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਨੂੰ ਜਲਦੀ ਦਿਵਾਇਆ ਜਾਵੇ, ਬੇਸਹਾਰਾ ਪਸ਼ੂ ਜਿਹੜੇ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਕਰ ਰਹੇ ਹਨ, ਉਨ੍ਹਾਂ ਦੀ ਸੰਭਾਲ ਦਾ ਪੱਕਾ ਪ੍ਰਬੰਧ ਕੀਤਾ ਜਾਵੇ  ਇਸ ਉਪਰੰਤ ਕਿਸਾਨਾਂ ਵੱਲੋਂ ਆਪਣੇ ਟਰੈਕਟਰਾਂ ਦੀਆਂ ਚਾਬੀਆਂ ਐਸ.ਡੀ.ਐਮ. ਸੰਗਰੂਰ ਦੇ ਹਵਾਲੇ ਕਰ ਦਿੱਤੀਆਂ ਅਤੇ ਕਿਹਾ ਕਿ ਕਿਸਾਨ ਵੱਧ ਤੇਲ ਕੀਮਤਾਂ ਕਾਰਨ ਖੇਤੀ ਖਰਚੇ ਚੁੱਕਣ ਤੋਂ ਅਸਮਰਥ ਹਨ ਪ੍ਰੀਤਮ ਸਿੰਘ ਬਲਾਕ ਪ੍ਰਧਾਨ ਸੰਗਰੂਰ, ਬਲਵਿੰਦਰ ਸਿੰਘ ਬਡਰੁੱਖਾਂ, ਕਰਮ ਸਿੰਘ ਘਾਬਦਾਂ, ਹਰਜੀਤ ਸਿੰਘ ਕਲੌਦੀ, ਨਾਜਰ ਸਿੰਘ ਚੰਗਾਲ, ਭਰਪੂਰ ਸਿੰਘ ਬਡਰੁੱਖਾਂ, ਗੁਰਜੀਤ ਸਿੰਘ ਬਡਰੁੱਖਾਂ ਆਦਿ ਕਿਸਾਨ ਵੀ ਮੌਜ਼ੂਦ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।