ਪੰਤ ਨੇ ਲਾਈ ਰਿਕਾਰਡਾਂ ਦੀ ਝੜੀ

LONDON, SEP 11 :- Cricket - England v India - Fifth Test - Kia Oval, London, Britain - September 11, 2018 India's Rishabh Pant celebrates his century Action Images via REUTERS-38R

ਇੰਗਲੈਂਡ ‘ਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ

ਨਵੀਂ ਦਿੱਲੀ, 12 ਸਤੰਬਰ

 

ਭਾਰਤ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇੰਗਲੈਂਡ ਵਿਰੁੱਧ ਪੰਜਵੇਂ ਅਤੇ ਆਖ਼ਰੀ ਟੈਸਟ ‘ਚ  146 ਗੇਂਦਾਂ ‘ਚ 15 ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਆਪਣੇ ਟੈਸਟ ਕਰੀਅਰ ਦੀ ਪਹਿਲੀ ਸੈਂਕੜੇ (114 ਦੌੜਾਂ) ਵਾਲੀ ਪਾਰੀ ਖੇਡਕੇ ਭਾਰਤੀ ਸਾਬਕਾ ਕਪਤਾਨ ਐਮਐਸਧੋਨੀ ਦਾ ਰਿਕਾਰਡ ਤੋੜ ਦਿੱਤਾ ਪੰਤ ਇੰਗਲੈਂਡ ‘ਚ ਸੈਂਕੜਾ ਲਾਉਣ ਵਾਲੇ ਪਹਿਲੇ ਵਿਕਟਕੀਪਰ ਬੱਲੇਬਾਜ ਬਣੇ ਆਪਣੇ ਤੀਸਰੇ ਮੈਚ ‘ਚ ਪੰਤ ਨੇ ਆਦਿਲ ਰਾਸ਼ਿਦ ਦੀ ਗੇਂਦ ‘ਤੇ ਛੱਕਾ ਮਾਰ ਕੇ 117 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕੀਤਾ ਇਸ ਦੇ ਨਾਲ ਹੀ ਇਹ ਚੌਥੀ ਪਾਰੀ ‘ਚ ਕਿਸੇ ਭਾਰਤੀ ਵਿਕਟਕੀਪਰ ਬੱਲੇਬਾਜ਼ ਵੱਲੋਂ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਵੀ ਹੈ ਇਸ ਤੋਂ ਪਹਿਲਾਂ ਧੋਨੀ ਨੇ 2007 ਦੇ ਇੰਗਲੈਂਡ ਦੌਰੇ ‘ਤੇ ਲਾਰਡਜ਼ ‘ਚ ਨਾਬਾਦ 76 ਦੌੜਾਂ ਬਣਾਈਆਂ ਸਨ

 

ਇਸ ਤੋਂ ਇਲਾਵਾ ਪੰਤ ਨੇ ਇੰਗਲੈਂਡ ‘ਚ ਭਾਰਤੀ ਵਿਕਟਕੀਪਰ ਵੱਲੋਂ ਵੱਧ ਦੌੜਾਂ ਦਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ ਇਸ ਤੋਂ ਪਹਿਲਾਂ ਇਹ ਰਿਕਾਰਡ ਧੋਨੀ ਦੇ ਨਾਂਅ ਸੀ, ਜਿੰਨ੍ਹਾਂ 2007 ‘ਚ ਇੰਗਲੈਂਡ ‘ਚ 92 ਦੌੜਾਂ ਬਣਾਈਆਂ ਸਨ ਪੰਤ ਸਭ ਤੋਂ ਘੱਟ ਉਮਰ ‘ਚ ਪਹਿਲਾ ਟੈਸਟ ਸੈਂਕੜਾ ਲਾਉਣ ਵਾਲੇ ਦੂਸਰੇ ਭਾਰਤੀ ਵਿਕਟਕੀਪਰ ਬਣੇ ਹਨ ਖੱਬੇ ਹੱਥ ਦੇ ਬੱਲੇਬਾਜ ਨੇ 20 ਸਾਲ342 ਦਿਨ ਦੀ ਉਮਰ ‘ਚ ਸੈਂਕੜਾ ਲਾਇਆ ਸੀ ਸਭ ਤੋਂ ਘੱਟ ਉਮਰ ‘ਚ ਸੈਂਕੜਾ ਲਾਉਣ ਦਾ ਰਿਕਾਰਡ ਅਜੇ ਰਾਤਰਾ ਦੇ ਨਾਂਅ ਹੈ ਜਿਸ ਨੇ 2002 ‘ਚ ਵੈਸਟਇੰਡੀਜ਼ ਵਿਰੁੱਧ 20 ਸਾਲ 150 ਦਿਨ ਦੀ ਉਮਰ ‘ਚ ਇਹ ਕਮਾਲ ਕੀਤਾ ਸੀ ਰਿਸ਼ਭ ਪੰਤ ਏਸ਼ੀਆ ਦੇ ਬਾਹਰ ਟੈਸਟ ਸੈਂਕੜਾ ਲਾਉਣ ਵਾਲੇ ਚੌਥੇ ਭਾਰਤੀ ਵਿਕਟਕੀਪਰ ਬੱਲੇਬਾਜ਼ ਬਣੇ ਕਪਿਲ ਦੇਵ, ਇਰਫਾਨ ਪਠਾਨ ਅਤੇ ਹਰਭਜਨ ਸਿੰਘ ਤੋਂ ਬਾਅਦ ਆਪਣਾ ਪਹਿਲਾ ਸੈਂਕੜਾ ਛੱਕੇ ਨਾਲ ਪੂਰਾ ਕਰਨ ਵਾਲੇ ਚੌਥੇ ਭਾਰਤੀ ਬੱਲੇਬਾਜ਼ ਬਣੇ ਰਿਸ਼ਭ ਪੰਤ ਚੌਥੀ ਪਾਰੀ ‘ਚ ਸੈਂਕੜਾ ਲਾਉਣ ਵਾਲੇ ਸੱਤਵੇਂ ਵਿਕਟਕੀਪਰ ਬਣੇ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।