
ਇਸ ਫਸਲ ਤੋਂ ਜੋ ਵੀ ਕਮਾਈ ਹੋਵੇਗੀ, ਉਸ ਨਾਲ ਪਿੰਡ ਦੇ ਵਿਕਾਸ ਕਰਨਗੇ (Abohar News)
ਅਬੋਹਰ, 14 ਅਬੋਹਰ (ਮੇਵਾ ਸਿੰਘ)। ਅਬੋਹਰ ਤਹਿ: ਦੇ ਪਿੰਡ ਪੰਜਾਵਾ ਮਾਡਲ ਦੇ ਨਿਵਾਸੀਆਂ ਨੇ ਪਿੰਡ ਦੀਆਂ ਗਲੀਆਂ ਵਿਚ ਖੜੇ ਪਾਣੀ ਦੀ ਨਿਕਾਸੀ ਨਾ ਹੋਣ ਤੋਂ ਪਰੇਸ਼ਾਨ ਹੋ ਕੇ ਕੁੰਬਕਰਨੀ ਸੁੱਤੇ ਪ੍ਰਸ਼ਾਸਨ ਨੁੂੰੰ ਜਗਾਉਣ ਲਈ ਅਨੋਖਾ ਰੋਸ ਪ੍ਰਦਰਸ਼ਨ ਕਰਦਿਆਂ ਪਿੰਡ ਦੇ ਵਿਕਾਸ ਲਈ ਗਲੀਆਂ ਵਿਚ ਖੜੇ ਪਾਣੀ ਵਿਚ ਝੋਨਾ ਲਾਇਆ। ਲੋਕਾਂ ਦਾ ਕਹਿਣਾ ਹੈ ਕਿ ਉਹ ਇਸ ਫਸਲ ਤੋਂ ਜੋ ਵੀ ਕਮਾਈ ਹੋਵੇਗੀ, ਉਸ ਨਾਲ ਪਿੰਡ ਦੇ ਵਿਕਾਸ ਕਰਨਗੇ। Abohar News
ਇਹ ਵੀ ਪੜ੍ਹੋ: ਕਤਲ ਮਾਮਲੇ ’ਚ ਪੁਲਿਸ ਨੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ, ਕਤਲ ਦੇ ਬਦਲੇ ਲਈ ਕੀਤਾ ਸੀ ਕਤਲ
ਇਸ ਬਾਰੇ ਜਾਣਕਾਰੀ ਦਿੰਦਿਆਂ ਗੁਣਵੰਤ ਸਿੰਘ ਪੰਜਾਵਾ ਤੇ ਹੋਰ ਪਿੰਡ ਵਾਸੀਆਂ ਦੱਸਿਆ ਕਿ ਹੁਣ ਜਿੰਨੀਆਂ ਵੀ ਪੰਜਾਬ ਵਿਚ ਸਰਕਾਰਾਂ ਆਈਆਂ ਹਨ, ਇਨਾਂ ਦੇ ਸਾਰੇ ਆਗੂ ਪਿੰਡ ਵਿਚ ਸਿਰਫ ਵੋਟਾਂ ਦੀਆਂ ਰਾਜਨੀਤੀ ਕਰਕੇ ਚਲਦੇ ਬਣਦੇ ਹਨ। ਪਿੰਡ ਵਾਲਿਆਂ ਨਾਲ ਝੂਠੇ ਵਾਅਦੇ ਕਰਨ ਤੋਂ ਇਲਾਵਾ ਇਨਾਂ ਸਿਆਸੀ ਪਾਰਟੀਆਂ ਦੇ ਪੱਲੇ ਕੱਖ ਵੀ ਨਹੀਂ ਹੈ। ਗੁਣਵੰਤ ਸਿੰਘ ਨੇ ਕਿਹਾ ਕਿ ਉਨਾਂ ਦੇ ਪਿੰਡ ਦੇ ਹਾਲਤ ਇਹ ਹਨ, ਕਿ ਜਦੋਂ ਗਰਾਮ ਪੰਚਾਇਤ ਵੱਲੋਂ ਪਿੰਡ ਦੀ ਫਿਰਨੀ ਨੂੰ ਮਿੱਟੀ ਪਾਕੇ ਉਚਾ ਕੀਤਾ ਜਾਂਦਾ, ਉਸ ਤੋਂ ਬਾਅਦ ਪਿੰਡ ਦੀਆਂ ਨੀਵੀਆਂ ਗਲੀਆਂ ਵਿਚ ਪਾਣੀ ਭਰ ਜਾਂਦਾ, ਤੇ ਜਦੋਂ ਗਲੀਆਂ ਉਚੀਆਂ ਕੀਤੀਆਂ ਜਾਂਦੀਆਂ, ਉਦੋਂ ਫਿਰਨੀ ਨੀਵੀਂ ਹੋ ਜਾਂਦੀ ਹੈ। Abohar News

ਐਨੇ ਸਾਲ ਬੀਤਣ ਤੇ ਉਨਾਂ ਦੇ ਪਿੰਡ ਦੀ ਇਹ ਵੱਡੀ ਸਮੱਸਿਆ ਦਾ ਹੱਲ ਕਿਸੇ ਵੀ ਸਰਕਾਰ ਦੇ ਸਮੇਂ ਵਿਚ ਨਹੀਂ ਹੋ ਸਕਿਆ। ਇਸ ਲਈ ਸਮੂਹ ਪਿੰਡ ਵਾਸੀਆਂ ਫੈਸਲਾ ਕੀਤਾ ਕਿ ਉਹ ਪਿੰਡ ਦੀਆਂ ਗਲੀਆਂ ਵਿਚ ਖੜੇ ਪਾਣੀ ਵਿਚ ਝੋਨਾ ਲਾ ਕੇ ਫਸਲ ਤਿਆਰ ਕਰਨਗੇ ਤੇ ਇਸ ਫਸਲ ਤੋਂ ਹੋਣ ਵਾਲੀ ਆਮਦਨ ਪਿੰਡ ਦੇ ਵਿਕਾਸ ’ਤੇ ਖਰਚ ਕਰਨਗੇ।