ਮੁਫ਼ਤ ’ਚ ਮਿਲੇਗੀ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਕਿਸਾਨਾਂ ਨੂੰ ਪਨੀਰੀ, ਜਾਣੋ ਕਿੱਥੋਂ 

Paddy
ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਲਈ ਸੁਨਾਮ ਦੇ ਨੌਜਵਾਨ ਕਿਸਾਨਾਂ ਨੇ ਬੀਜੀ 2 ਏਕੜ ’ਚ ਝੋਨੇ ਦੀ ਪਨੀਰੀ

ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਲਈ ਸੁਨਾਮ ਦੇ ਨੌਜਵਾਨ ਕਿਸਾਨਾਂ ਨੇ ਬੀਜੀ 2 ਏਕੜ ’ਚ ਝੋਨੇ ਦੀ ਪਨੀਰੀ (Paddy)

ਸੁਨਾਮ ਊਧਮ ਸਿੰਘ ਵਾਲਾ ( ਖੁਸ਼ਪ੍ਰੀਤ ਜੋਸ਼ਨ)। ਪੰਜਾਬ ਦੇ ਕਈ ਇਲਾਕੇ ਪਿਛਲੇ ਕਈ ਦਿਨਾਂ ਤੋਂ ਹੜ੍ਹਾਂ ਦੀ ਮਾਰ ਝੱਲ ਰਹੇ ਹਨ । ਇਸ ਵਾਰ ਪੰਜਾਬ ਵਿੱਚ ਇਹਨਾਂ ਹੜਾਂ ਕਾਰਨ ਵੱਡੇ ਪੱਧਰ ਤੇ ਪੰਜਾਬ ਵਾਸੀਆਂ (Paddy) ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ।‌ ਘੱਗਰ ਵਿੱਚ ਪਏ ਪਾੜ ਕਾਰਨ ਘੱਗਰ ਦੇ ਨੇੜਲੇ ਸ਼ਹਿਰ ਅਤੇ ਪਿੰਡਾਂ ਦੇ ਲੋਕਾਂ ਦੇ ਘਰਾਂ ਵਿੱਚ ਕਈ ਕਈ ਫੁੱਟ ਪਾਣੀ ਖੜ੍ਹਾ ਹੋ ਗਿਆ ਹੈ । ਇਸ ਦੇ ਚਲਦਿਆਂ ਹੀ ਹਜ਼ਾਰਾਂ ਏਕੜ ਝੋਨੇ ਦੀ ਲਾਈ ਗਈ ਫ਼ਸਲ ਵੀ ਇਨ੍ਹਾਂ ਹੜਾਂ ਵਿੱਚ ਤਬਾਹ ਹੋ ਗਈ ਹੈ । ਪਾਣੀ ਦੀ ਪਈ ਇਸ ਮਾਰ ਕਾਰਨ ਵੱਖੋ ਵੱਖਰੇ ਪੱਧਰ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਹਤ ਕਾਰਜ ਚਲਾਏ ਜਾ ਰਹੇ ਹਨ । (Paddy)

ਇਸ ਕੜੀ ਤਹਿਤ ਹੀ ਸੁਨਾਮ ਵਿਖੇ ਪਿੰਡ ਟਿੱਬੀ ਰਵੀਦਾਸਪੁਰਾ ਦੇ ਨੌਜਵਾਨ ਕਿਸਾਨ ਬਲਵਿੰਦਰ ਸਿੰਘ , ਜੱਗੀ ਜੋਸ਼ਨ , ਪਰਮਾਨੰਦ ਸਿੰਘ , ਬਲਕਾਰ ਸਿੰਘ ਵੱਲੋਂ 2 ਏਕੜ ਜ਼ਮੀਨ ’ਤੇ ਝੋਨਾ ਨਾ ਲਾਉਂਦਿਆਂ , ਇਸ ਜ਼ਮੀਨ ’ਤੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਲਈ ਝੋਨੇ ਦੀ ਪਨੀਰੀ ਦੀ ਬਿਜਾਈ ਕੀਤੀ ਗਈ ਹੈ ਅਤੇ ਇਹ ਝੋਨੇ ਦੀ ਪਨੀਰੀ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਮੁਫ਼ਤ ਵਿੱਚ ਦਿਤੀ ਜਾਵੇਗੀ ।

Paddy

ਇਹ ਵੀ ਪੜ੍ਹੋ : ਪਨਬਸ ਬੱਸਾਂ ਨੂੰ ਲੈ ਕੇ ਵਿੱਤ ਵਿਭਾਗ ਨੇ ਕਰ ਦਿੱਤਾ ਵੱਡਾ ਫੈਸਲਾ

ਇਸ ਮੌਕੇ ਜਾਣਕਾਰੀ ਦਿੰਦਿਆਂ ਕਿਸਾਨ ਬਲਵਿੰਦਰ ਸਿੰਘ , ਜੱਗੀ ਜੋਸ਼ਨ , ਪਰਮਾਨੰਦ ਸਿੰਘ , ਬਲਕਾਰ ਸਿੰਘ ਨੇ ਦੱਸਿਆ ਕਿ ਉਹ ਖ਼ੁਦ ਇਕ ਕਿਸਾਨ ਹਨ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕਿਸਾਨਾਂ ਦੀ ਫ਼ਸਲ ਦੇ ਹੋਏ ਨੁਕਸਾਨ ਨੂੰ ਸਮਝ ਸਕਦੇ ਹਨ ਅਤੇ ਉਨ੍ਹਾਂ ਕਿਸਾਨਾਂ ਦੀ ਮੱਦਦ ਕਰਨ ਲਈ ਹੀ ਉਨ੍ਹਾਂ ਵੱਲੋਂ ਇਹ ਪਨੀਰੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਇਸ 2 ਏਕੜ ਦੀ ਪਨੀਰੀ ਨਾਲ ਲਗਭਗ 250 ਏਕੜ ਦੇ ਲਗਭਗ ਝੋਨਾ ਲਗਾਇਆ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਪੀਆਰ 126 ਤੇ 1509 ਦੀ ਪਨੀਰੀ ਦੇ ਦੋ ਕਿੱਲੇ ਬੀਜੇ ਗਏ ਹਨ ਅਤੇ ਇਹ ਪਨੀਰੀ 10 ਤੋਂ 15 ਅਗਸਤ ਤੱਕ ਲਗਾਉਣ ਲਈ ਤਿਆਰ ਹੋ ਜਾਵੇਗੀ ਅਤੇ ਇਹ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾਵੇਗੀ । ਇਸ ਪਹਿਲ ਲਈ ਕਿਸਾਨ ਨੌਜਵਾਨਾਂ ਦੀ ਇਲਾਕੇ ਵਿੱਚ ਸ਼ਲਾਘਾ ਕੀਤੀ ਜਾ ਰਹੀ ਹੈ।‌