ਪੰਚਾਇਤੀ ਚੋਣਾਂ: ਨਿੱਕੀਆਂ-ਨਿੱਕੀਆਂ ਗੱਲਾਂ ‘ਤੇ ਵਿਚਾਰ ਦੀ ਲੋੜ

Panchayat, Elections, Necessity

ਪੰਜਾਬ ਵਿਚ ਇਸ ਸਮੇਂ ਪੰਚਾਇਤੀ ਚੋਣਾਂ ਦਾ ਬਿਗੁਲ ਵੱਜ ਗਿਆ ਹੈ ਤੇ ਨਾਮਜ਼ਦਗੀਆਂ ਦਾ ਦੌਰ ਖਤਮ ਹੋ ਗਿਆ ਹੈ ਤੇ ਉਮੀਦਵਾਰ ਚੋਣ ਮੈਦਾਨ ਵਿਚ ਆ ਗਏ ਹਨ ਇਸ ਸਮੇਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਬਹੁਤ ਜਿਆਦਾ ਕਠਿਨ ਹੋਣ ਕਰਕੇ ਲੋਕਾਂ ਨੂੰ ਬਹੁਤ ਜਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਕਚਹਿਰੀਆਂ ਵਾਲੇ ਲੋੜ ਤੋਂ ਜਿਆਦਾ ਫਾਈਲਾਂ ਦੀ ਕੀਮਤ ਵਸੂਲ ਕਰ ਰਹੇ ਸਨ ਨਾਮਜ਼ਦਗੀਆਂ ਭਰਨ ਵਾਲੇ ਉਮੀਦਵਾਰਾਂ ਲਈ ਆਪਣੀਆਂ ਫਾਈਲਾਂ ਨੱਥੀ ਕਰਨ ਲਈ ਇੰਨੀਆਂ ਸ਼ਰਤਾਂ ਰੱਖੀਆਂ ਗਈਆਂ ਸਨ ਕਿ ਹਰੇਕ ਵਿਅਕਤੀ ਲਈ ਉਨ੍ਹਾਂ ਸ਼ਰਤਾਂ ਨੂੰ ਪੂਰਾ ਕਰਨ ਬਹੁਤ ਮੁਸ਼ਕਿਲ ਸੀ, ਜਿਸ ਕਰਕੇ ਲੋਕਾਂ ਨੂੰ ਕਈ ਦਿਨ ਕਾਗਜ਼ਾਂ ਨੂੰ ਤਿਆਰ ਕਰਵਾਉਣ ਲਈ ਲੱਗ ਰਹੇ ਸਨ ਇਨ੍ਹਾਂ ਚੋਣਾਂ ਵਿਚ ਜਿੱਥੇ ਔਰਤਾਂ ਨੂੰ 50 ਪ੍ਰਤੀਸ਼ਤ ਰਾਖਵਾਂਕਰਨ ਹੋਣ ਕਰਕੇ ਕਾਗਜ਼ਾਂ ਨੂੰ ਭਰਨ ਸਮੇਂ ਔਰਤਾਂ ਦੀ ਸ਼ਮੂਲੀਅਤ ਵੱਧ ਦੇਖਣ ਨੂੰ ਮਿਲੀ ਇਹ ਅੱਗੇ ਜਾ ਕੇ ਦੇਖਿਆ ਜਾ ਸਕਦਾ ਹੈ ਕਿ ਔਰਤਾਂ ਨੂੰ ਕਾਗਜ ਭਰਵਾਉਣ ਤੱਕ ਸੀਮਤ ਰੱਖਿਆ ਜਾਵੇਗਾ ਜਾਂ ਉਨ੍ਹਾਂ ਨੂੰ ਜਮੀਨੀ ਪੱਧਰ ‘ਤੇ ਵੀ ਨੁਮਾਇੰਦਗੀ ਦਿੱਤੀ ਜਾਵੇਗੀ ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਪ੍ਰਕਿਰਿਆ ਬਹੁਤ ਜਿਆਦਾ ਔਖੀ ਤੇ ਮਹਿੰਗੀ ਹੋਣ ਕਰਕੇ ਪੱਛੜੇ ਵਰਗਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸਰਬਸੰਮਤੀ ਵਾਲੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਵੀ ਬਾਕੀਆਂ ਵਾਂਗ ਦੀ ਪ੍ਰਕਿਰਿਆ ਵਿਚੋਂ ਦੀ ਗੁਜ਼ਰਨਾ ਪਿਆ ਇਸੇ ਪਾਸੇ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਕਿ ਨਾਮਜ਼ਦਗੀ ਪ੍ਰਕਿਰਿਆ ਨੂੰ?ਜਟਿਲ ਕਰਨ ਦੀ ਥਾਂ ਅਜਿਹਾ ਪ੍ਰਬੰਧ?ਕੀਤਾ ਜਾਵੇ ਕਿ ਇੱਕ ਤਾਂ ਔਰਤਾਂ ਨੂੰ ਸਿਰਫ਼ ਪ੍ਰਤੀਸ਼ਤ ਤੱਕ ਸੀਮਤ ਨਾ ਰੱਖ ਕੇ ਅਸਲ ਮਾਇਨਿਆਂ ਵਿਚ ਨੁਮਾਇੰਦਗੀ ਮਿਲੇ, ਦੂਜਾ ਸਰਬਸੰਮਤੀ ਕਰਨ ਵਾਲੇ ਪਿੰਡਾਂ ਨੂੰ ਨਾਮਜਦਗੀ ਤੋਂ ਲੈ ਕੇ ਕਾਗਜ਼ੀ ਪ੍ਰਕਿਰਿਆ ਵਿਚ ਵਿਸ਼ੇਸ਼ ਰਿਹਾਇਤਾਂ ਹੋਣ?ਤਾਂ ਕਿ ਹੋਰ ਪਿੰਡਾਂ ਦਾ ਵੀ ਸਬਰਸੰਮਤੀ ਕਰਨ ਦਾ ਉਤਸ਼ਾਹ ਬਣ?ਸਕੇ

ਕਮਲ ਬਰਾੜ 
ਕੋਟਲੀ ਅਬਲੂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।