ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Body Donation...

    Body Donation News: ਪਿੰਡ ਬਰੇਟਾ ਦੇ ਪਲਵਿੰਦਰ ਕੌਰ ਇੰਸਾਂ ਬਣੇ ਸਰੀਰਦਾਨੀ

    Body Donation News
    ਬਰੇਟਾ: ਸਰੀਰਦਾਨੀ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਮੌਕੇ ਪਰਿਵਾਰ, ਰਿਸ਼ਤੇਦਾਰ ਤੇ ਸਾਧ-ਸੰਗਤ।

    ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਕੀਤੀ ਦਾਨ

    Body Donation News: (ਕ੍ਰਿਸ਼ਨ ਭੋਲਾ) ਬਰੇਟਾ। ਬਲਾਕ ਬਰੇਟਾ ਦੇ ਪਿੰਡ ਬਰੇਟਾ ਦੀ ਡੇਰਾ ਸ਼ਰਧਾਲੂ ਪਲਵਿੰਦਰ ਕੌਰ ਇੰਸਾਂ (61) ਪਤਨੀ ਬਿੱਕਰ ਸਿੰਘ ਇੰਸਾਂ ਰਿਟਾਇਰਡ ਜੇਈ ਬਿਜਲੀ ਬੋਰਡ ਨੇ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ, ਜਿਨ੍ਹਾਂ ਦੀ ਮ੍ਰਿਤਕ ਦੇਹ ਡੇਰਾ ਸੱਚਾ ਸੌਦਾ ਦੀ ਪਵਿੱਤਰ ਪ੍ਰੇਰਨਾ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ ਹੈ। ਪਲਵਿੰਦਰ ਕੌਰ ਇੰਸਾਂ ਨੇ ਪਿੰਡ ਦੇ ਚੌਥੇ ਅਤੇ ਬਲਾਕ ਦੇ 25ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ।

    ਬਰੇਟਾ ਦੇ ਚੌਥੇ ਅਤੇ ਬਲਾਕ ਦੇ 25ਵੇਂ ਸਰੀਰਦਾਨੀ ਬਣੇ

    ਜਾਣਕਾਰੀ ਅਨੁਸਾਰ ਪਲਵਿੰਦਰ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਜਿਉਂਦੇ ਜੀ ਪ੍ਰਣ ਕੀਤਾ ਸੀ ਕਿ ਉਸ ਦੇ ਮਰਨ ਤੋਂ ਬਾਅਦ ਉਸ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਉਹਨਾਂ ਦੇ ਦਿਹਾਂਤ ਉਪਰੰਤ ਪਰਿਵਾਰ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਰਾਮਾ ਮੈਡੀਕਲ ਕਾਲਜ ਅਤੇ ਰਿਸਰਚ ਸੈਂਟਰ ਹਾਪੁੜ (ਯੂਪੀ) ਵਿਖੇ ਮੈਡੀਕਲ ਖੋਜਾਂ ਕਰਨ ਲਈ ਦਾਨ ਕੀਤਾ ਗਿਆ।

    ਇਸ ਤੋਂ ਪਹਿਲਾਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀਆਂ ਨੂੰਹਾਂ ਸਰਬਜੀਤ ਕੌਰ ਇੰਸਾਂ, ਹਰਪ੍ਰੀਤ ਕੌਰ ਅਤੇ ਭਤੀਜੀ ਕਿਰਨਪਾਲ ਕੌਰ ਵੱਲੋਂ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ ਗਿਆ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਇਲਾਕਾ ਨਿਵਾਸੀਆਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਅਤੇ ਵੱਡੀ ਗਿਣਤੀ ਸਾਧ ਸੰਗਤ ਵੱਲੋਂ ਸਰੀਰਦਾਨੀ ਪਲਵਿੰਦਰ ਕੌਰ ਇੰਸਾਂ ਅਮਰ ਰਹੇ ਅਤੇ ਸਰੀਰਦਾਨ ਮਹਾਂ ਦਾਨ ਦੇ ਆਕਾਸ਼ ਗੁੰਜਾਊ ਨਾਅਰਿਆਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ।

    ਇਹ ਵੀ ਪੜ੍ਹੋ: Welfare Work: ਜਾਣੋ, ਮਾਨਵਤਾ ਭਲਾਈ ਦੇ 168 ਕਾਰਜਾਂ ਦੀ ਸੂਚੀ ਬਾਰੇ

    ਇਸ ਮੌਕੇ ਬਲਾਕ ਦੇ ਪ੍ਰੇਮੀ ਸੇਵਕ ਕ੍ਰਿਸ਼ਨ ਸਿੰਘ ਭੋਲਾ ਇੰਸਾਂ ਅਤੇ 85 ਮੈਂਬਰ ਜਸਵੀਰ ਸਿੰਘ ਜੱਸਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਬਰੇਟਾ ’ਚੋਂ ਇਹ 25ਵਾਂ ਅਤੇ ਪਿੰਡ ਬਰੇਟਾ ’ਚੋਂ ਚੌਥਾ ਸਰੀਰ ਦਾਨ ਕੀਤਾ ਗਿਆ ਹੈ। ਪਲਵਿੰਦਰ ਕੌਰ ਇੰਸਾਂ ਨੂੰ ਫੁੱਲਾਂ ਨਾਲ ਸਜੀ ਹੋਈ ਗੱਡੀ ਵਿੱਚ ਲਿਜਾਇਆ ਗਿਆ ਜਿਸ ਨੂੰ ਉਨ੍ਹਾਂ ਦੇ ਪੋਤਰੇ ਉਦੈਜੀਤ ਸਿੰਘ (10) ਅਤੇ ਪੋਤਰੀ ਮੰਨਤ ਦਲਿਓ (6) ਨੇ ਹਰੀ ਝੰਡੀ ਦੇ ਕੇ ਨਵੀਂ ਪਿਰਤ ਪਾਈ।

    ਇਸ ਕਾਰਜ ਨਾਲ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮ੍ਰਿਤਕ ਸਰੀਰ ’ਤੇ ਨਵੀਆਂ ਖੋਜਾਂ ਕਰਨਗੇ ਜੋ ਸਾਡੇ ਸਮਾਜ ਲਈ ਕੰਮ ਆਉਣਗੇ। ਇਸ ਮੌਕੇ 85 ਮੈਂਬਰ ਪ੍ਰਸ਼ੋਤਮ ਕੁਮਾਰ ਇੰਸਾਂ, ਸਰੀਰਦਾਨੀ ਦੇ ਪੁੱਤਰ ਜਸਪ੍ਰੀਤ ਸਿੰਘ ਗੋਲਡੀ ਇੰਸਾਂ, ਪਿੰਡਾਂ ਅਤੇ ਸ਼ਹਿਰ ਦੇ 15 ਮੈਂਬਰ, ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਅਤੇ ਪਿੰਡ ਵਾਸੀਆਂ ਸਮੇਤ ਰਿਸ਼ਤੇਦਾਰ ਮੌਜੂਦ ਸਨ। Body Donation News

    ਸਰੀਰਦਾਨ ਕਰਨ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਓਨੀ ਘੱਟ : ਸਾਬਕਾ ਕੌਂਸਲਰ

    ਇਸ ਮੌਕੇ ਜਿੱਥੇ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਉਕਤ ਸਮਾਜ ਭਲਾਈ ਕਾਰਜ ਦੀ ਰੱਜ ਕੇ ਸਲਾਘਾ ਕੀਤੀ, ਉਥੇ ਹੀ ਸਾਬਕਾ ਕੌਂਸਲਰ ਸੁਮੇਸ਼ ਬਾਲੀ ਨੇ ਦੱਸਿਆ ਕਿ ਪਲਵਿੰਦਰ ਕੌਰ ਇੰਸਾਂ ਨੇ ਜਿੱਥੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਨਾਲ ਜੁੜ ਕੇ ਅਨੇਕਾਂ ਸਮਾਜ ਭਲਾਈ ਦੇ ਕਾਰਜ ਕੀਤੇ, ਉਥੇ ਹੀ ਜਾਂਦੇ ਜਾਂਦੇ ਵੀ ਉਹਨਾਂ ਸਮਾਜ ਲਈ ਵੱਡਾ ਕੰਮ ਕਰਕੇ ਆਪਣਾ ਨਾਂਅ ਸਰੀਰਦਾਨੀਆਂ ਦੀ ਸੂਚੀ ਵਿੱਚ ਲਿਖਵਾਇਆ ਹੈ। ਜਿਸ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਨੀ ਹੀ ਘੱਟ ਹੈ।