ਬੁਖਾਰੀ ਦੇ ਕਤਲ ਪਿੱਛੇ ਪਾਕਿ ਦਾ ਹੱਥ

Pakistan, Hand, Behind, Bukhari, Murder

ਕੇਂਦਰੀ ਮੰਤਰੀ ਆਰ. ਕੇ ਸਿੰਘ ਨੇ ਕਤਲ ‘ਚ ਆਈਐਸਆਈ ਦੀ ਸਾਜਿਸ਼ ਹੋਣ ਦਾ ਦਾਅਵਾ ਕੀਤਾ

ਨਵੀਂ ਦਿੱਲੀ, (ਏਜੰਸੀ)। ਕੇਂਦਰੀ ਮੰਤਰੀ ਆਰ. ਕੇ. ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਸੀਨੀਅਰ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ‘ਚ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦਾ ਹੱਥ ਹੈ ਤੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਘਾਟੀ ‘ਚ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਇਆ ਗਿਆ ਹੈ। ਸਿੰਘ ਨੇ ਇੱਕ ਟੀਵੀ ਚੈੱਨਲ ਨੂੰ ਕਿਹਾ ਕਿ ਸ੍ਰੀ ਬੁਖਾਰੀ ਦਾ ਕਤਲਸਪੱਸ਼ਟ ਤੌਰ ‘ਤੇ ਅੱਤਵਾਦੀਆਂ ਦੀ ਹਰਕਤ ਹੈ ਤੇ ਉਨ੍ਹਾਂ ਦਾ ਆਕਾ ਪਾਕਿਸਤਾਨ ਦੀ ਆਈਐੱਸਆਈ ਹੈ। ਬਿਹਾਰ ਤੋਂ ਭਾਜਪਾ ਸਾਂਸਦ ਸਿੰਘ ਸਾਬਕਾ ਨੌਕਰਸ਼ਾਹ ਹਨ ਤੇ ਉਹ ਕੇਂਦਰੀ ਗ੍ਰਹਿ ਸਕੱਤਰ ਵੀ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਜਦੋਂ ਵੀ ਕੋਈ ਸਹੀ ਆਵਾਜ਼ ਉੱਠੀ ਹੈ, ਅੱਤਵਾਦੀਆਂ ਨੇ ਉਸ ਨੂੰ ਚੁੱਪ ਕਰਵਾ ਦਿੱਤਾ ਹੈ।

ਇਸ ਮਾਮਲੇ ਨੂੰ ਬੇਹੱਦ ਘਿਨੌਣਾ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕੋਈ ਛੋਟੀ ਘਟਨਾ ਨਹੀਂ ਹੈ। ਸਿੰਘ ਨੇ ਕਿਹਾ ਕਿ ਇਹ ਅੱਤਵਾਦੀਆਂ ਦੇ ਆਕਿਆਂ ਦੇ ਨਿਰਦੇਸ਼ ‘ਤੇ ਹੋਇਆ ਹੈ ਤੇ ਇਹ ਆਕਾ ਪਾਕਿਸਤਾਨ ਦੀ ਆਈਐੱਸਆਈ ਹੈ। ਘਾਟੀ ਤੋਂ ਪ੍ਰਕਾਸ਼ਿਤ ਹੋਣ ਵਾਲੇ ਦੈਨਿਕ ਰਾਈਜਿੰਗ ਕਸ਼ਮੀਰ ਦੇ ਸੰਪਾਦਕ ਸ੍ਰੀ ਸ਼ੁਜਾਤ ਬੁਖਾਰੀ ਦਾ ਵੀਰਵਾਰ ਨੂੰ ਹਮਲਾਵਰਾਂ ਨੇ ਕਤਲ ਕਰ ਦਿੱਤਾ ਸੀ। ਖੁਫ਼ੀਆ ਸੂਤਰਾਂ ਅਨੁਸਾਰ ਇਸ ਘਟਨਾ ਪਿੱਛੇ ਪਾਕਿਸਤਾਨ ਸਥਿੱਤ ਅੱਤਵਾਦੀ ਸੰਗਠਨ ਲਸ਼ਕਰ-ਏ-ਤਾਇਬਾ ਦਾ ਹੱਥ ਹੈ।

ਸ਼ੁਜਾਤ ਬੁਖਾਰੀ ਕਤਲ ਕਾਂਡ ‘ਚ ਚੌਥਾ ਸ਼ੱਕੀ ਦਿਸਿਆ

ਸ੍ਰੀਨਗਰ ਜੰਮੂ ਕਸ਼ਮੀਰ ‘ਚ ਪੱਤਰਕਾਰ ਸ਼ੁਜਾਤ ਬੁਖਾਰੀ ਦੇ ਕਤਲ ‘ਚ ਇੱਕ ਵੱਡਾ ਖੁਲਾਸਾ ਹੋਇਆ ਹੈ। ਹੁਣ ਤੱਕ ਇਸ ਮਾਮਲੇ ‘ਚ ਤਿੰਨ ਅੱਤਵਾਦੀਆਂ ਦਾ ਨਾਂਅ ਆ ਰਿਹਾ ਸੀ ਪਰ ਹੁਣ ਚੌਥਾ ਸ਼ੱਕੀ ਵੀ ਸਾਹਮਣੇ ਆਇਆ ਹੈ, ਜਿਸ ਜਗ੍ਹਾ ‘ਤੇ ਸ਼ੁਜਾਤ ਬੁਖਾਰੀ ਨੂੰ ਗੋਲੀ ਮਾਰੀ ਗਈ ਸੀ, ਉੱਥੋਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਚੌਥਾ ਸ਼ੱਕੀ ਦਿਸ ਰਿਹਾ ਹੈ। ਚੌਥਾ ਸ਼ੱਕੀ ਸ਼ੁਜਾਤ ਬੁਖਾਰੀ ਦੀ ਬਾਡੀ ਕੋਲ ਹੀ ਖੜ੍ਹਾ ਹੈ ਤੇ ਉੱਥੇ ਤੁਰੰਤ ਮੌਕਾ ਦੇਖਦੇ ਹੀ ਪਿਸਤੌਲ ਚੁੱਕ ਕੇ ਭੱਜ ਜਾਂਦਾ ਹੈ। ਵੀਡੀਓ ‘ਚ ਅਜਿਹਾ ਲੱਗ ਰਿਹਾ ਹੈ ਕਿ ਸ਼ੁਰੂ ‘ਚ ਤਾਂ ਚੌਥਾ ਸ਼ੱਕੀ ਪਹਿਲਾਂ ਮੱਦਦ ਕਰਨ ਦਾ ਨਾਟਕ ਕਰ ਰਿਹਾ ਹੈ ਤੇ ਜਿਓਂ ਹੀ ਉੱਥੇ ਭੀੜ ਵਧ ਜਾਂਦੀ ਹੈ ਤਾਂ ਉਹ ਮੌਕਾ ਦੇਖਦੇ ਹੀ ਪਿਸਤੌਲ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ।

ਸੁਪੁਰਦ-ਏ-ਖਾਕ ਕੀਤੇ ਗਏ ਬੁਖਾਰੀ

ਜੰਮੂ ਕਸ਼ਮੀਰ ਦੇ ਬਾਰਾਮੂਲਾ ‘ਚ ਅੱਜ ਸ਼ੁਜਾਤ ਬੁਖਾਰੀ ਨੂੰ ਸੁਪੁਰਦ-ਏ-ਖਾਕ ਕਰ ਦਿੱਤਾ ਗਿਆ। ਬੁਖਾਰੀ ਦੇ ਜਨਾਜ਼ੇ ‘ਚ ਲੋਕਾਂ ਦਾ ਸੈਲਾਬ ਉਮੜ ਪਿਆ। ਉਨ੍ਹਾਂ ਨੂੰ ਆਖਰੀ ਵਿਦਾਈ ਦੇਣ ਲਈ ਹਜ਼ਾਰਾਂ ਦੀ ਗਿਣਤੀ ‘ਚ ਲੋਕ ਜਨਾਜ਼ੇ ‘ਚ ਸ਼ਾਮਲ ਹੋਏ ਤੇ ਅੱਤਵਾਦੀਆਂ ਨੂੰ ਕਰਾਰਾ ਜਵਾਬ ਦਿੱਤਾ ਸ਼ੁੱਕਰਵਾਰ ਬੁਖਾਰੀ ਨੂੰ ਉਨ੍ਹਾਂ ਦੇ ਜੱਦੀ ਪਿੰਡ ‘ਚ ਸੁਪੁਰਦ-ਏ-ਖਾਕ ਕਰ ਦਿੱਤਾ ਗਿਆ।