ਪੁੰਛ ‘ਚ ਪਾਕਿਸਤਾਨੀ ਸੈਨਿਕਾਂ ਨੇ ਕੀਤੀ ਗੋਲੀਬਾਰੀ

Pakistan

ਪੁੰਛ ‘ਚ ਪਾਕਿਸਤਾਨੀ ਸੈਨਿਕਾਂ ਨੇ ਕੀਤੀ ਗੋਲੀਬਾਰੀ

ਜੰਮੂ (ਏਜੰਸੀ)। ਪਾਕਿਸਤਾਨੀ ਫੌਜੀਆਂ ਨੇ ਯੁੱਧ ਬੰਦੀ ਦੀ ਉਲੰਘਣਾ ਕਰਦੇ ਹੋਏ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਗੋਲੀਬਾਰੀ ਕੀਤੀ। ਰੱਖਿਆ ਬੁਲਾਰੇ ਨੇ ਦੱਸਿਆ ਕਿ ਸਵੇਰੇ ਕਰੀਬ 10:20 ਵਜੇ ਸਰਹੱਦ ਪਾਰੋਂ ਪਾਕਿਸਤਾਨੀ ਫੌਜੀਆਂ ਨੇ ਮਨਕੋਟ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਬਿਨਾ ਕਾਰਨ ਗੋਲੀਬਾਰੀ ਕੀਤੀ ਅਤੇ ਮੋਟਰਾਰ ਨਾਲ ਗੋਲੇ ਦਾਗੇ। ਭਾਰਤੀ ਫੌਜੀਆਂ ਨੇ ਵੀ ਇਸ ਨਾਪਾਕ ਹਰਕਤ ਦਾ ਮੂੰਹਤੋੜ ਜਵਾਬ ਦਿੱਤਾ। ਦੱਸ ਦਈਏ ਕਿ ਬੀਤੇ ਦਿਨ ਐਤਵਾਰ ਨੂੰ ਵੀ ਪੁੰਛ ਜ਼ਿਲ੍ਹੇ ‘ਚ ਪਾਕਿਸਤਾਨੀ ਫੌਜੀਆਂ ਨੇ ਗੋਲੀਬਾਰੀ ਕੀਤੀ ਸੀ।

Pakistan

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ