ਅਮਰੀਕਾ ਨੇ ਸਖ਼ਤ ਕੀਤੀਆਂ ਸ਼ਰਤਾਂ
ਵਾਸ਼ਿੰਗਟਨ:ਅੱਤਵਾਦੀ ਸੰਗਠਨਾਂ ਨੂੰ ਫਲਣ-ਫੂਲਣ ‘ਚ ਪੂਰੀ ਮੱਦਦ ਦੇਣ ਵਾਲਾ ਪਾਕਿਸਤਾਨ ਹੁਣ ਇਸ ਮੋਰਚੇ ‘ਤੇ ਬੁਰੀ ਤਰ੍ਹਾਂ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਅਮਰੀਕੀ ਪ੍ਰਤੀਨਿਧੀ ਸਭਾ ਨੇ ਪਾਕਿਸਤਾਨ ਨੂੰ ਰੱਖਿਆ ਖੇਤਰ ‘ਚ ਮੱਦਦ ਲਈ ਦਿੱਤੀ ਜਾਣ ਵਾਲੀ ਅਮਰੀਕੀ ਫੰਡਿੰਗ ਦੀਆਂ ਸ਼ਰਤਾਂ ਨੂੰ ਹੋਰ ਸਖ਼ਤ ਬਣਾਉਣ ਲਈ 3 ਵਿਧਾਈ ਸੋਧਾਂ ‘ਤੇ ਵੋਟ ਕੀਤਾ ਹੈ ਇਸ ‘ਚ ਸ਼ਰਤ ਰੱਖੀ ਗਈ ਹੈ ਕਿ ਵਿੱਤੀ ਮੱਦਦ ਦਿੱਤੇ ਜਾਣ ਤੋਂ ਪਹਿਲਾਂ ਪਾਕਿਸਤਾਨ ਨੂੰ ਅੱਤਵਾਦ ਖਿਲਾਫ਼ ਲੜਾਈ ‘ਚ ਸੰਤੋਸ਼ਜਨਕ ਤਰੱਕੀ ਦਿਖਾਉਣੀ ਪਵੇਗੀ
ਸਾਫ਼ ਹੈ ਕਿ ਜੇਕਰ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਮੱਦਦ ਦੇਣੀ ਬੰਦ ਨਾ ਕੀਤੀ ਤਾਂ ਨਾਂ ਸਿਰਫ਼ ਉਸ ਨੂੰ ਅਮਰੀਕਾ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਤੋਂ ਹੱਥ ਧੋਣਾ ਪਵੇਗਾ, ਸਗੋਂ ਉਸਨੂੰ ਅਮਰੀਕਾ ਦੀ ਸਖ਼ਤ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਸਾਰੀਆਂ ਸ਼ਰਤਾਂ ਪਾਕਿਸਤਾਨ ਵੱਲੋਂ ਅੱਤਵਾਦੀਆਂ ਨੂੰ ਦਿੱਤੀ ਜਾ ਰਹੀ ਮੱਦਦ ਨਾਲ ਸਬੰਧਿਤ ਹੈ ਇਸ ਨੂੰ ਲੈ ਕੇ ਪਹਿਲਾਂ ਵੀ ਕਈ ਉੱਚ ਅਮਰੀਕੀ ਅਧਿਕਾਰੀ ਤੇ ਸਾਂਸਦ ਚਿੰਤਾ ਪ੍ਰਗਟਾ ਰਹੇ ਹਨ
3 ਵਿਧਾਈ ਸੋਧਾਂ ਵਾਲਾ ਬਿੱਲ 81 ਦੇ ਮੁਕਾਬਲੇ 344 ਵੋਟਾਂ ਨਾਲ ਪਾਸ
ਕਾਂਗਰਸ ਦੀ ਹੇਠਲੀ ਸਦਨ ਨੇ 651 ਅਰਬ ਡਾਲਰ ਵਾਲੇ ਨੈਸ਼ਨਲ ਡਿਫੈਂਸ ਅਥਾਰਾਈਜੇਸ਼ਨ ਐਕਟ (ਐਨਡੀਏਏ) 2018 ਦੇ ਇਨ੍ਹਾਂ ਤਿੰਨੇ ਵਿਧਾਈ ਸੋਧਾਂ ਨੂੰ ਬੈਂਚ ਥਪਾਥਪਾ ਕੇ ਪਾਸ ਕਰ ਦਿੱਤਾ ਸਦਨ ਨੇ 81 ਦੇ ਮੁਕਾਬਲੇ 344 ਵੋਟਾਂ ਨਾਲ ਇਸ ਨੂੰ ਪਾਸ ਕੀਤਾ ਹੈ ਸਦਨ ‘ਚ ਪਾਸ ਇਸ ਬਿੱਲ ਕਾਰਨ ਹੁਣ ਸੈਕ੍ਰੇਟਰੀ ਆਫ਼ ਡਿਫੈਂਸ ਜੇਮਸ ਮੈਟਿਸ ਨੂੰ ਪਾਕਿਸਤਾਨ ਨੂੰ ਫੰਡ ਦੇਣ ਤੋਂ ਪਹਿਲਾਂ ਇਹ ਪ੍ਰਮਾਣਿਤ ਕਰਨਾ ਪਵੇਗਾ ਕਿ ਇਸਲਾਮਾਬਾਦ ਗ੍ਰਾਊਂਡਸ ਲਾਇੰਸ ਆਫ਼ ਕਮਿਊਨਿਕੇਸ਼ਨ (ਜੀਐੱਲਓਸੀ) ‘ਤੇ ਸੁਰੱਖਿਆ ਬਣਾਈ ਹੋਈ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।