ਕੈਪਟਨ ਦੇ ਕਬੱਡੀ ਕੱਪ ‘ਚੋਂ ਪਾਕਿ ਦੀ ਟੀਮ ਬਾਹਰ

world kabaddi Cup

world kabaddi Cup | ਅਸੀ ਸੱਦਾ ਭੇਜਿਆ ਸੀ : ਖੇਡ ਮੰਤਰੀ

ਚੰਡੀਗੜ੍ਹ: ਕੈਪਟਨ ਸਰਕਰ ਦੇ ਵਿਸ਼ਵ ਕਬੱਡੀ ਕੱਪ ‘ਚ ਪਾਕਿਸਤਾਨ ਦੀ ਟੀਮ ਹਿੱਸਾ ਨਹੀਂ ਲਵੇਗੀ। ਟੂਰਨਾਮੈਂਟ ਇੱਕ ਨਵੰਬਰ ਤੋਂ ਸ਼ੁਰੂ ਹੋ ਗਏ ਹਨ। ਹੁਣ ਤਕ ਤਿੰਨ ਮੈਚ ਵੀ ਖੇਡੇ ਜਾ ਚੁੱਕੇ ਹਨ ਪਰ ਅਜੇ ਤੱਕ ਪਾਕਿਸਤਾਨ ਦੀ ਟੀਮ ਨਹੀਂ ਪਹੁੰਚੀ। ਪਹਿਲਾਂ ਸਸਪੈਂਸ ਸੀ ਕਿ ਪਾਕਿਸਤਾਨੀ ਖਿਡਾਰੀ ਭਾਰਤ ਪਹੁੰਚ ਸਕਦੇ ਹਨ ਪਰ ਹੁਣ ਇਹ ਸਸਪੈਂਸ ਵੀ ਖ਼ਤਮ ਹੋ ਗਿਆ ਹੈ।

ਇਸ ਗੱਲ ਦੀ ਪੁਸ਼ਟੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ। ਰਾਣਾ ਸੋਢੀ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਨੇ ਪਾਕਿਸਤਾਨ ਦੀ ਟੀਮ ਨੂੰ ਟੂਰਨਾਮੈਂਟ ‘ਚ ਸ਼ਾਮਲ ਹੋਣ ਲਈ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖੀ ਸੀ ਪਰ ਹਾਲੇ ਤਕ ਕੋਈ ਜਵਾਬ ਨਹੀਂ ਮਿਲਿਆ। ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਮੁਹੰਮਦ ਸਰਵਰ ਨੇ ਕੈਪਟਨ ਦੇ ਇਨ੍ਹਾਂ ਦਾਅਵਿਆਂ ਨੂੰ ਖ਼ਾਰਜ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਭਾਰਤ ਤੋਂ ਕਬੱਡੀ ਕੱਪ ਦਾ ਕੋਈ ਵੀ ਸੱਦਾ ਪੱਤਰ ਨਹੀਂ ਆਇਆ। ਖੇਡ ਮੰਤਰੀ ਰਾਣਾ ਸੋਢੀ ਨੇ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ।

1 ਦਸੰਬਰ ਤੋਂ ਕਬੱਡੀ ਕੱਪ ਦੀ ਹੋ ਚੁੱਕੀ ਹੈ ਸ਼ੁਰੂਵਾਤ

ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਵਿਸ਼ਵ ਕਬੱਡੀ ਕੱਪ 2019 ਦਾ ਆਗਾਜ਼ 1 ਦਸੰਬਰ ਨੂੰ ਹੋ ਗਿਆ। ਪਾਕਿਸਤਾਨ ਦੀ ਟੀਮ ਨਾ ਪਹੁੰਚਣ ਤੋਂ ਬਾਅਦ ਹੁਣ 8 ਟੀਮਾਂ ਦੇ 150 ਦੇ ਕਰੀਬ ਖਿਡਾਰੀ ਟੂਰਨਾਮੈਂਟ ਦਾ ਹਿੱਸਾ ਬਣੇ ਹੋਏ ਹਨ। ਉਦਘਾਟਨੀ ਮੈਚ ਸੁਲਤਾਨਪੁਰ ਲੋਧੀ ‘ਚ ਖੇਡੇ ਗਏ ਸਨ। ਪਹਿਲਾਂ ਮੁਕਾਬਲਾ ਇੰਗਲੈਂਡ ਤੇ ਸ਼੍ਰੀ ਲੰਕਾ ਦੀ ਟੀਮ ਵਿਚਾਲੇ ਖੇਡਿਆ ਗਿਆ, ਜਦਕਿ ਦੂਜਾ ਮੈਚ ਕੈਨੇਡਾ ਤੇ ਕੀਨੀਆ ਤੇ ਤੀਜਾ ਮੈਚ ਅਮਰੀਕਾ ਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ। ਬਾਕੀ ਦਿਨਾਂ ਦੌਰਾਨ ਦੋ-ਦੋ ਮੈਚ ਖੇਡੇ ਜਾਣਗੇ। ਅਗਲਾ ਮੁਕਾਬਲਾ ਮੰਗਲਵਾਰ ਨੂੰ ਅੰਮ੍ਰਿਤਸਰ ‘ਚ ਖੇਡਿਆ ਜਾਵੇਗਾ।

  • ਵਿਸ਼ਵ ਕਬੱਡੀ ਕੱਪ ‘ਚ ਪਾਕਿਸਤਾਨ ਦੀ ਟੀਮ ਹਿੱਸਾ ਨਹੀਂ ਲਵੇਗੀ
  • ਹੁਣ ਤਕ ਤਿੰਨ ਮੈਚ ਵੀ ਖੇਡੇ ਜਾ ਚੁੱਕੇ ਹਨ
  • ਸਸਪੈਂਸ ਸੀ ਕਿ ਪਾਕਿਸਤਾਨੀ ਖਿਡਾਰੀ ਭਾਰਤ ਪਹੁੰਚ ਸਕਦੇ ਹਨ
  • ਹੁਣ ਇਹ ਸਸਪੈਂਸ ਵੀ ਖ਼ਤਮ ਹੋ ਗਿਆ
  • ਵਿਸ਼ਵ ਕਬੱਡੀ ਕੱਪ 2019 ਦਾ ਆਗਾਜ਼ 1 ਦਸੰਬਰ ਨੂੰ ਹੋ ਗਿਆ
  • ਹੁਣ 8 ਟੀਮਾਂ ਦੇ 150 ਦੇ ਕਰੀਬ ਖਿਡਾਰੀ ਟੂਰਨਾਮੈਂਟ ਦਾ ਹਿੱਸਾ ਬਣੇ
  • ਉਦਘਾਟਨੀ ਮੈਚ ਸੁਲਤਾਨਪੁਰ ਲੋਧੀ ‘ਚ ਖੇਡੇ ਗਏ ਸਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।