ਪਾਕਿਸਤਾਨ ਨੇ 373 ਦੌੜਾਂ ਨਾਲ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ

10 ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਅੱਬਾਸ ਬਣੇ ਮੈਨ ਆਫ਼ ਦ ਮੈਚ

ਅਬੁਧਾਬੀ, 19 ਅਕਤੂਬਰ
ਮੈਨ ਆਫ਼ ਦ ਮੈਚ ਤੇਜ਼ ਗੇਂਦਬਾਜ਼ ਮੁਹੰਮਦ ਅੱਬਾਸ (62 ਦੌੜਾਂ ‘ਤੇ 5 ਵਿਕਟਾਂ) ਦੇ ਇੱਕ ਹੋਰ ਘਾਤਕ ਪ੍ਰਦਰਸ਼ਨ ਨਾਲ ਪਾਕਿਸਤਾਨ ਨੇ ਆਸਟਰੇਲੀਆ ਨੂੰ ਦੂਸਰੇ ਅਤੇ ਆਖ਼ਰੀ ਕ੍ਰਿਕਟ ਟੈਸਟ ਦੇ ਚੌਥੇ ਹੀ ਦਿਨ 373 ਦੌੜਾਂ ਨਾਲ ਹਰਾ ਕੇ ਆਪਣੇ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ ਪਾਕਿਸਤਾਨ ਨੇ ਇਸ ਦੇ ਨਾਲ ਹੀ ਦੋ ਮੈਚਾਂ ਦੀ ਲੜੀ 1-0 ਨਾਲ ਜਿੱਤ ਲਈ ਆਸਟਰੇਲੀਆ ਨੇ ਪਹਿਲਾ ਟੈਸਟ ਬੜੀ ਮੁਸ਼ਕਲ ਨਾਲ ਡਰਾਅ ਕਰਵਾਇਆ ਸੀ ਪਰ ਦੂਸਰੇ ਟੈਸਟ ‘ਚ ਟੀਚਾ ਐਨਾ ਵੱਡਾ ਸੀ ਕਿ ਕੰਗਾਰੂ ਦਾ ਠਰੰਮਾ ਦਮ ਤੋੜ ਗਿਆ

 

ਪਾਕਿਸਤਾਨ ਨੇ ਆਸਟਰੇਲੀਆ ਅੱਗੇ 538 ਦੌੜਾਂ ਦਾ ਟੀਚਾ ਰੱਖਿਆ ਸੀ ਜਿਸ ਦੇ ਜਵਾਬ ‘ਚ ਆਸਟਰੇਲੀਆ 49.4 ਓਵਰਾਂ ‘ਚ ਸਿਰਫ਼ 164 ਦੌੜਾਂ ‘ਤੇ ਸਿਮਟ ਗਈ ਪਹਿਲੀ ਪਾਰੀ ‘ਚ 33 ਦੌੜਾਂ ‘ਤੇ 5 ਵਿਕਟਾਂ ਲੈਣ ਵਾਲੇ 28 ਸਾਲਾ ਅੱਬਾਸ ਨੇ ਦੂਸਰੀ ਪਾਰੀ ‘ਚ ਵੀ ਇਹੀ ਸਿਲਸਿਲਾ ਜਾਰੀ ਰੱਖਿਆ ਅਤੇ ਆਸਟਰੇਲੀਆ ਨੂੰ ਢੇਰ ਕਰ ਦਿੱਤਾ ਅੱਬਾਸ ਦੇ ਕਰੀਅਰ ‘ਚ ਇਹ ਪਹਿਲਾ ਮੌਕਾ ਹੈ ਜਦੋਂ ਉਸਨੇ 1 ਟੇਸਟ ‘ਚ 10 ਵਿਕਟਾਂ ਹਾਸਲ ਕੀਤੀਆਂ ਪਾਕਿਸਤਾਨ ਨੇ ਆਸਟਰੇਲੀਆ ਵਿਰੁੱਧ ਅਕਤੂਬਰ 2014 ‘ਚ ਅਬੁਧਾਬੀ ‘ਚ 356 ਦੌੜਾਂ ਦੀ ਪਿਛਲੀ ਸਭ ਤੋਂ ਵੱਡੀ ਜਿੱਤ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਟੈਸਟ ਇਤਿਹਾਸ ‘ਚ ਦੌੜਾਂ ਦੇ ਲਿਹਾਜ਼ ਨਾਲ ਇਹ 17ਵੀਂ ਸਭ ਤੋਂ ਵੱਡੀ ਜਿੱਤ ਹੈ

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।