ਸੁਰੱਖਿਆ ਏਜੰਸੀਆਂ ਨੇ ਜਾਰਜੀਆ ਦੇ ਇਸ ਕਾਰਗੋ ਪਲੇਨ ਦੇ ਦੋਵੇਂ ਪਾਇਲਟਾਂ ਤੋਂ ਪੁੱਛਗਿੱਛ ਕੀਤੀ
ਜੈਪੁਰ, ਏਜੰਸੀ
ਹਵਾਈ ਫੌਜ ਨੇ ਪਾਕਿਸਤਾਨ ਦੀ ਹੱਦ ਤੋਂ ਭਾਰਤ ‘ਚ ਆਏ ਇੱਕ ਵੱਡੇ ਕਾਰਗੋ ਪਲੇਨ ਦੀ ਜੈਪੁਰ ਏਅਰਪੋਰਟ ‘ਤੇ ਲੈਂਡਿੰਗ ਕਰਵਾਈ ਇਹ ਜਾਰਜ਼ੀਆ ਦਾ ਏਟੋਨੋਵ ਏਐਨ-12 ਹੈਵੀ ਕਾਰਗੋ ਪਲੇਨ ਹੈ ਇਸ ਨੇ ਕਰਾਚੀ ਤੋਂ ਦਿੱਲੀ ਵੱਲ ਜਾਣਾ ਸੀ ਪਰ ਇਸ ਨੇ ਅਚਾਨਕ ਆਪਣਾ ਰੂਟ ਬਦਲਿਆ ਗੁਜਰਾਤ ਤੋਂ ਭਾਰਤ ‘ਚ ਦਾਖਲ ਹੋਇਆ ਤੇ ਰਾਜਸਥਾਨ ਵੱਲ ਵਧਿਆ ਹਵਾਈ ਫੌਜ ਦੇ ਸੁਖੋਈ-30 ਜਹਾਜ਼ ਨੇ ਇਸ ਨੂੰ ਘੇਰਿਆ ਤੇ ਜੈਪੁਰ ਏਅਰਪੋਰਟ ‘ਤੇ ਇਸ ਦੀ ਫੋਰਸ ਲੈਂਡਿੰਗ ਕਰਵਾਈ ਲੈਂਡਿੰਗ ਤੋਂ ਬਾਅਦ ਦੋਵੇਂ ਪਾਇਲਟਾਂ ਤੋਂ ਪੁੱਛÎਗਿਛ ਕੀਤੀ ਗਈ ਸਥਾਨਕ ਪੁਲਿਸ ਤੇ ਕਮਾਂਡੋ ਫੋਰਸ ਵੀ ਏਅਰਪੋਰਟ ਪਹੁੰਚੀ।
ਸੂਤਰਾਂ ਅਨੁਸਾਰ ਇਸ ਕਾਰਗੋ ਪਲੇਨ ਏਐਨ-12 ਨੇ ਕੱਛ ਦੇ ਰਣ ‘ਚ ਹਵਾਈ ਫੌਜ ਦੇ ਮਹੱਤਵਪੂਰਨ ਏਅਰਬੇਸ ਤੋਂ ਉਤਰ ‘ਚ ਕਰੀਬ 70 ਕਿਮੀ ਦੂਰ ਭਾਰਤੀ ਏਅਰਸਪੇਸ ‘ਚ ਦਾਖਲ ਕੀਤਾ ਇਹ ਜਹਾਜ਼ ਜਿਸ ਏਅਰ ਸਪੇਸ ‘ਚ ਦਾਖਲ ਹੋਇਆ, ਉਹ ਸਿਵੀਲੀਅਨ ਏਅਰ ਟਰੈਫਿਕ ਲਈ ਬੰਦ ਹੈ ਜਿਵੇਂ ਹੀ ਰਡਾਰ ਸਿਸਟਮ ਨੇ ਇਸ ਏਅਰਕਰਾਫਟ ਨੂੰ ਡਿਟੈਕਟ ਕੀਤਾ, ਹਵਾਈ ਨੇ ਦੋ ਸੁਖਾਈ-30 ਭੇਜੇ।
ਕਾਰਗੋ ਪਲਾਇਲਟ ਨੇ ਨਹੀਂ ਮੰਨੀ ਏਟੀਸੀ ਦੀ ਚਿਤਾਵਨੀ
ਏਅਰਫੋਰਸ ਦੇ ਸੂਤਰਾਂ ਨੇ ਦੱਸਿਆ ਕਿ ਇਹ ਜਹਾਜ਼ ਏਟੀਸੀ ਵੱਲੋਂ ਦੱਸੇ ਗਏ ਰਸਤੇ ਨੂੰ ਛੱਡ ਕੇ ਅਜਿਹੇ ਰੂਟ ‘ਤੇ ਅੱਗੇ ਵਧ ਰਿਹਾ ਸੀ ਜੋ ਵਿਸ਼ੇਸ਼ ਤੌਰ ‘ਤੇ ਹਵਾਈ ਫੌਜ ਲਈ ਤੈਅ ਹੈ ਇਸ ‘ਤੇ ਏਟੀਸੀ ਨੇ ਕਾਰਗੋ ਪਾਇਲਟ ਨੂੰ ਚਿਤਾਵਨੀ ਦਿੱਤੀ, ਜਿਸ ਨੂੰ ਉਸ ਨੇ ਨਹੀਂ ਮੰਨਿਆ ਕਰੀਬ ਚਾਰ ਵਜੇ ਦੋ ਸੁਖੋਈ ਜਹਾਜ਼ਾਂ ਨੇ ਜੋਧਪੁਰ ਏਅਰਬੇਸ ਤੋਂ ਉਡਾਣ ਭਰੀ ਤੇ ਕਾਰਗੋ ਜਹਾਜ਼ ਨੂੰ ਘੇਰ ਕੇ ਜੈਪੁਰ ਏਅਰਪੋਰਟ ‘ਤੇ ਲੈਂਡਿੰਗ ਲਈ ਉਸ ਨੂੰ ਮਜ਼ਬੂਰ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।