ਸ੍ਰੀਲੰਕਾ ‘ਤੇ ਜਿੱਤ ਨਾਲ ਪਾਕਿ ਨੇ ਮਨਾਇਆ ਟੈਸਟ ਵਾਪਸੀ ਦਾ ਜਸ਼ਨ

Pakistan, Celebrate ,Victory , Sri Lanka

10 ਸਾਲ ਦੇ ਲੰਬੇ ਸਮੇਂ ਤੋਂ ਹੋ ਰਹੇ ਟੈਸਟ ਕ੍ਰਿਕਟ ਦੀ ਘਰ ਵਾਪਸੀ ਦਾ ਜਸ਼ਨ

ਕਰਾਚੀ, ਏਜੰਸੀ। ਪਾਕਿਸਤਾਨ ਨੇ ਆਪਣੀ ਜ਼ਮੀਨ ‘ਤੇ 10 ਸਾਲ ਦੇ ਲੰਬੇ ਸਮੇਂ ਤੋਂ ਹੋ ਰਹੇ ਟੈਸਟ ਕ੍ਰਿਕਟ ਦੀ ਘਰ ਵਾਪਸੀ ਦਾ ਜਸ਼ਨ ਮਹਿਮਾਨ ਸ੍ਰੀਲੰਕਾ ਟੀਮ ‘ਤੇ ਦੂਜੇ ਤੇ ਆਖਰੀ ਟੈਸਟ ਮੈਚ ਦੇ ਆਖਰੀ ਦਿਨ ਸੋਮਵਾਰ ਨੂੰ 263 ਦੌੜਾਂ ਦੀ ਜਿੱਤ ਨਾਲ ਮਨਾਇਆ ਪਾਕਿਸਤਾਨ ਤੇ ਸ੍ਰੀਲੰਕਾ ਦਰਮਿਆਨ ਪਹਿਲਾ ਮੈਚ ਡ੍ਰਾਅ ਸਮਾਪਤ ਹੋਇਆ ਸੀ। Pakistan

ਜਦੋਂ ਕਿ ਦੂਜੇ ਮੈਚ ਨੂੰ ਪੂਰੇ ਪੰਜ ਦਿਨ ਦੀ ਖੇਡ ਤੋਂ ਬਾਅਦ ਮੇਜ਼ਬਾਨ ਟੀਮ ਨੇ ਜਿੱਤ ਕੇ 1-0 ਨਾਲ ਸੀਰੀਜ਼ ਆਪਣੇ ਨਾਂਅ ਕੀਤੀ ਸਾਲ 2009 ‘ਚ ਲਾਹੌਰ ਦੇ ਗਦਰਾਫੀ ਸਟੇਡੀਅਮ ਤੋਂ ਬਾਹਰ ਸ੍ਰੀਲੰਕਾ ਕ੍ਰਿਕਟ ਟੀਮ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਇਹ ਪਾਕਿਸਤਾਨ ਦੀ ਜਮੀਨ ‘ਤੇ ਹੋਇਆ ਪਹਿਲਾ ਟੈਸਟ ਸੀਰੀਜ਼ ਸੀ। ਜਿਸ ਵਿੱਚ ਦਿਲਚਸਪ ਤੌਰ ‘ਤੇ ਸ੍ਰੀਲੰਕਾ ਨੇ ਹਿੱਸਾ ਲਿਆ ਮੇਜ਼ਬਾਨ ਟੀਮ ਨੇ ਮੈਚ ਜਿੱਤਣ ਦੀ ਰਸਮ ਸੋਮਵਾਰ ਨੂੰ ਸਿਰਫ 14 ਮਿੰਟ ਤੋਂ ਬਾਅਦ ਹੀ ਪੂਰੀ ਕਰ ਲਈ ਤੇ ਸ੍ਰੀਲੰਕਾ ਦੀਆਂ ਬਾਕੀ ਤਿੰਨ ਵਿਕਟਾਂ 16 ਗੇਂਦਾਂ ਦੇ ਅੰਦਰ-ਅੰਦਰ ਬਿਨਾ ਕਿਸੇ ਹੋਰ ਦੌੜਾਂ ਦੇ ਸਕੋਰ ਤੋਂ ਹਾਸਲ ਕਰ ਲਈਆਂ ਮਹਿਮਾਨ ਟੀਮ ਨੇ 476 ਦੌੜਾਂ ਦੇ ਟੀਚੇ ਸਾਹਮਣੇ 62.5 ਓਵਰਾਂ ‘ਚ ਕੁੱਲ 212 ਦੌੜਾਂ ਬਣਾਈਆਂ।

ਪਾਕਿਸਤਾਨ ਦੀ ਜਮੀਨ ‘ਤੇ ਹੋਇਆ ਪਹਿਲਾ ਟੈਸਟ ਸੀਰੀਜ਼

ਸਵੇਰੇ ਸ੍ਰੀਲੰਕਾ ਨੇ ਪਾਰੀ ਦੀ ਸ਼ੁਰੂਆਤ ਕੱਲ੍ਹ ਸੱਤ ਵਿਕਟਾਂ ‘ਤੇ 212 ਦੌੜਾਂ ਤੋਂ ਅੱਗੇ ਕੀਤੀ ਸੀ ਆਖਰੀ ਬੱਲੇਬਾਜ ਨੂੰ ਪਾਕਿਸਤਾਨ ਦੇ 16 ਸਾਲਾਂ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਨੇ ਆਪਣਾ ਸ਼ਿਕਾਰ ਬਣਾਇਆ ਨਸੀਮ 16 ਸਾਲ ਤੇ 307 ਦਿਨ ਉਮਰ ਨਾਲ ਦੂਜੇ ਸਭ ਤੋਂ ਯੁਵਾ ਗੇਂਦਬਾਜ ਵੀ ਬਣ ਗਏ ਹਨ, ਜਿਨ੍ਹਾਂ ਨੇ ਟੈਸਟ ਪਾਰੀ ‘ਚ ਪੰਜ ਵਿਕਟਾਂ ਝਟਕੀਆਂ ਨਸੀਮ ਨੂੰ 12.5 ਓਵਰਾਂ ‘ਚ 31 ਦੌੜਾਂ ਦੀ ਕਿਫਾਇਤੀ ਗੇਂਦਬਾਜ਼ੀ ‘ਚ ਪੰਜ ਵਿਕਟਾਂ ਹਾਸਲ ਹੋਈਆਂ ਜੋ ਉਸਦੇ ਕਰੀਅਰ ਦੇ ਤੀਜੇ ਟੈਸਟ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਹੈ।

ਇਸ ਨਾਲ ਪਹਿਲੇ ਪਾਕਿਸਤਾਨ ਦੇ ਹੀ ਸੱਜੇ ਹੱਥ ਸਪਿੱਨਰ ਨਸੀਮ ਉਲ ਗਨੀ ਨੇ ਸਾਲ 1957-58 ਸੀਰੀਜ਼ ‘ਚ ਇਹ ਉਪਲੱਬਧੀ ਦਰਜ ਕੀਤੀ ਸੀ, ਉਸ ਸਮੇਂ ਉਹ ਨਸੀਮ ਤੋਂ ਸਿਰਫ ਚਾਰ ਦਿਨ ਛੋਟੇ ਸਨ ਸਾਲ 1992 ਤੋਂ ਬਾਅਦ ਇਹ ਪਾਕਿਸਤਾਨੀ ਟੀਮ ਦੀ ਸ੍ਰੀਲੰਕਾ ‘ਤੇ ਘਰੇਲੂ ਮੈਦਾਨ ‘ਤੇ ਪਹਿਲੀ ਸੀਰੀਜ਼ ਜਿੱਤ ਹੈ ਨਾਲ ਹੀ ਪਾਕਿਸਤਾਨ ਲਈ 1-0 ਦੀ ਇਸ ਸੀਰੀਜ ਜਿੱਤ ਨਾਲ 80 ਅੰਕਾਂ ਦਾ ਫਾਇਦਾ ਹੋਇਆ ਹੈ, ਜਿਸ ਵਿੱਚ 20 ਅੰਕ ਪਹਿਲਾਂ ਡ੍ਰਾਅ ਰਹੇ ਮੈਚ ਦੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।