ਅਸਟਰੇਲੀਆ ਤੋਂ ਮੈਚ ਹਾਰਨ ਬਾਅਦ ਗੁੱਸੇ ’ਚ ਆਏ ਪਾਕਿਸਤਾਨ ਕਪਤਾਨ ਬਾਬਰ ਆਜ਼ਮ, ਪੜ੍ਹੋ ਕੀ ਕਿਹਾ…

PAK Vs AUS

ਡੇਵਿਡ ਵਾਰਨਰ (163) ਅਤੇ ਮਿਚੇਲ ਮਾਰਸ਼ (121) ਵਿਚਕਾਰ ਪਹਿਲੀ ਵਿਕਟ ਲਈ 259 ਦੌੜਾਂ ਦੀ ਤੂਫਾਨੀ ਸਾਂਝੇਦਾਰੀ ਅਤੇ ਜਾਂਪਾ ਦੇ ਕਹਿਰ ਦੀ ਬਦੌਲਤ ਆਸਟਰੇਲੀਆ ਨੇ ਸ਼ੁੱਕਰਵਾਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ’ਚ ਆਈਸੀਸੀ ਵਿਸ਼ਵ ਕੱਪ ਦੇ 18ਵੇਂ ਮੈਚ ’ਚ ਪਾਕਿਸਤਾਨ ਨੂੰ 62 ਦੌੜਾਂ ਨਾਲ ਹਰਾ ਦਿੱਤਾ। ਅਸਟਰੇਲੀਆ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 50 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 367 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। 368 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਪੂਰੀ ਟੀਮ 45.3 ਓਵਰਾਂ ’ਚ 305 ਦੌੜਾਂ ’ਤੇ ਢੇਰ ਹੋ ਗਈ। ਪਾਕਿਸਤਾਨ ਨੇ ਸ਼ੁਰੂਆਤ ਤਾ ਚੰਗੀ ਕੀਤੀ ਸੀ । ਅਬਦੁੱਲਾ ਸ਼ਫੀਕ ਅਤੇ ਇਮਾਮ ਉਲ ਹੱਕ ਵਿਚਕਾਰ ਪਹਿਲੀ ਵਿਕਟ ਲਈ 134 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। (PAK Vs AUS)

ਇਮਾਮ ਨੇ 70 ਦੌੜਾਂ ਅਤੇ ਸ਼ਫੀਕ ਨੇ 64 ਦੌੜਾਂ ਦੀ ਪਾਰੀ ਖੇਡੀ। ਕਪਤਾਨ ਬਾਬਰ ਆਜ਼ਮ 18 ਦੌੜਾਂ ਹੀ ਬਣਾ ਸਕੇ। ਇਸ ਤੋਂ ਬਾਅਦ ਪਾਕਿਸਤਾਨੀ ਬੱਲੇਬਾਜ ਲਗਾਤਾਰ ਆਊਟ ਹੁੰਦੇ ਰਹੇ। ਬਾਬਰ ਆਜ਼ਮ ਨੇ 18 ਦੌੜਾਂ, ਮੁਹੰਮਦ ਰਿਜਵਾਨ ਨੇ 46 ਦੌੜਾਂ, ਸੌਦ ਸ਼ਕੀਲ ਨੇ 30 ਦੌੜਾਂ, ਇਫਤਿਖਾਰ ਅਹਿਮਦ ਨੇ 26 ਦੌੜਾਂ, ਮੁਹੰਮਦ ਨਵਾਜ਼ ਨੇ 14 ਦੌੜਾਂ ਅਤੇ ਸ਼ਾਹੀਨ ਸ਼ਾਹ ਅਫਰੀਦੀ ਨੇ 10 ਦੌੜਾਂ ਬਣਾਈਆਂ। ਵੱਡੇ ਟੀਚੇ ਦਾ ਪਿੱਛਾ ਕਰਨ ਦੇ ਦਬਾਅ ’ਚ ਵਿਕਟਾਂ ਡਿੱਗਦੀਆਂ ਰਹੀਆਂ ਅਤੇ ਪਾਕਿਸਤਾਨ 45.3 ਓਵਰਾਂ ’ਚ 305 ਦੌੜਾਂ ’ਤੇ ਸਿਮਟ ਗਿਆ।

ਇਹ ਵੀ ਪੜ੍ਹੋ : 5 ਸੈਕਿੰਡ ਲਈ ਰੁਕ ਗਏ ਦੇਸ਼ ਵਾਸੀਆਂ ਦੇ ਸਾਹ, ਪੜ੍ਹੋ ਇਸਰੋ ਨਾਲ ਜੁੜੀ ਵੱਡੀ ਖਬਰ

ਹਾਰ ਤੋਂ ਬਾਅਦ ਕਪਤਾਨ ਬਾਬਰ ਆਜਮ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਨਾਖੁਸ਼ ਨਜਰ ਆਏ। ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ’ਚ ਉਨ੍ਹਾਂ ਨੇ ਆਪਣੀ ਟੀਮ ਦੀਆਂ ਕਮੀਆਂ ਨੂੰ ਗਿਣਾਇਆ। ਇਸ ਤੋਂ ਇਲਾਵਾ ਉਸ ਨੇ ਹਾਰ ਦਾ ਦੋਸ਼ ਨਵੇਂ ਖਿਡਾਰੀ ’ਤੇ ਮੜ੍ਹਿਆ। ਬਾਬਰ ਆਜਮ ਨੇ ਹਾਰ ਲਈ ਇਕ ਨੌਜਵਾਨ ਖਿਡਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। (PAK Vs AUS)

ਗੇਂਦ ਨਾਲ ਟੀਚੇ ਤੱਕ ਨਹੀਂ ਪਹੁੰਚਿਆ ਜਾ ਸਕਿਆ। ਅਤੇ ਜੇਕਰ ਤੁਸੀਂ ਵਾਰਨਰ ਵਰਗੇ ਕਿਸੇ ਵਿਅਕਤੀ ਦਾ ਕੈਚ ਛੱਡਦੇ ਹੋ, ਤਾਂ ਉਹ ਤੁਹਾਨੂੰ ਨਹੀਂ ਛੱਡੇਗਾ। ਇਹ ਇੱਕ ਵੱਡਾ ਸਕੋਰਿੰਗ ਮੈਦਾਨ ਹੈ, ਗਲਤੀ ਲਈ ਬਹੁਤ ਘੱਟ ਅੰਤਰ ਹੈ। ਅਸੀਂ ਇਹ ਕਰ ਸਕਦੇ ਹਾਂ, ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ। ਰੋਸ਼ਨੀ ’ਚ ਗੇਂਦ ਚੰਗੀ ਤਰ੍ਹਾਂ ਆ ਰਹੀ ਸੀ। ਵਿਚਕਾਰਲੇ ਓਵਰਾਂ ’ਚ ਵੱਡੀ ਸਾਂਝੇਦਾਰੀ ਨਹੀਂ ਹੋ ਸਕੀ। ਪਹਿਲੇ 10 ਓਵਰਾਂ ’ਚ ਗੇਂਦ ਨਾਲ ਅਤੇ ਮੱਧ ਓਵਰਾਂ ’ਚ ਬੱਲੇ ਨਾਲ ਬਿਹਤਰ ਹੋਣ ਦੀ ਲੋੜ ਹੈ।

ਅਸਟਰੇਲੀਆ ਲਈ ਜਾਂਪਾ ਨੇ 53 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਮਾਰਕਸ ਸਟੋਇਨਿਸ ਅਤੇ ਪੈਟ ਕਮਿੰਸ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ। ਜਦਕਿ ਮਿਸ਼ੇਲ ਸਟਾਰਕ ਅਤੇ ਜੋਸ਼ ਹੇਜਲਵੁੱਡ ਨੇ ਇੱਕ-ਇੱਕ ਬੱਲੇਬਾਜ ਨੂੰ ਆਊਟ ਕੀਤਾ। ਚਿੰਨਾਸਵਾਮੀ ਸਟੇਡੀਅਮ ’ਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਅਸਟਰੇਲੀਆ ਨੇ ਵਾਰਨਰ ਅਤੇ ਮਾਰਸ਼ ਦੀ ਸਾਂਝੇਦਾਰੀ ਦੀ ਬਦੌਲਤ 50 ਓਵਰਾਂ ’ਚ 367 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇੱਕ ਸਮੇਂ ਤਾਂ ਅਜਿਹਾ ਲੱਗ ਰਿਹਾ ਸੀ ਕਿ ਅਸਟਰੇਲੀਆਈ ਟੀਮ ਆਸਾਨੀ ਨਾਲ 400 ਤੋਂ ਵੱਧ ਦਾ ਸਕੋਰ ਬਣਾ ਲਵੇਗੀ।

ਪਰ ਪਾਕਿਸਤਾਨ ਦੇ ਸਟ੍ਰਾਈਕ ਗੇਂਦਬਾਜ ਸ਼ਾਹੀਨ ਸ਼ਾਹ ਅਫਰੀਦੀ ਨੇ ਆਪਣੇ ਦੂਜੇ ਸਪੈੱਲ ’ਚ ਮਾਰਸ਼ ਅਤੇ ਨਵੇਂ ਬੱਲੇਬਾਜ ਗਲੇਨ ਮੈਕਸਵੈੱਲ ਨੂੰ ਇੱਕੋ ਓਵਰ ’ਚ ਲਗਾਤਾਰ ਦੋ ਗੇਂਦਾਂ ’ਤੇ ਆਊਟ ਕਰਕੇ ਆਪਣੀ ਟੀਮ ਨੂੰ ਲੀੜ ਦਿਵਾਈ। ਵਾਪਸੀ ਇਸ ਨਾਲ ਨਾ ਸਿਰਫ ਦੌੜਾਂ ਦੀ ਰਫਤਾਰ ਸੀਮਤ ਰਹੀ ਸਗੋਂ ਵਿਕਟਾਂ ਦੇ ਡਿੱਗਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਅਤੇ ਬਾਕੀ ਖਿਡਾਰੀ ਟੀਮ ਦੇ ਸਕੋਰ ’ਚ ਸਿਰਫ 108 ਦੌੜਾਂ ਹੀ ਜੋੜ ਸਕੇ। (PAK Vs AUS)

ਇਹ ਵੀ ਪੜ੍ਹੋ : ਭਿਆਨਕ ਚੱਕਰਵਾਤ ਦੀ ਚੇਤਾਵਨੀ! ENG Vs SA ਵਿਸ਼ਵ ਕੱਪ ਮੈਚ ’ਤੇ ਪਾ ਸਕਦਾ ਹੈ ਅਸਰ, ਪੜ੍ਹੋ ਮੌਮਸ ਵਿਭਾਗ ਨੇ ਕੀ ਕਿਹਾR…

ਅਫਰੀਦੀ ਨੇ ਅਸਟਰੇਲੀਆ ਦੇ ਪੰਜ ਬੱਲੇਬਾਜਾਂ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ। ਆਸਟਰੇਲੀਆ ਨੇ ਆਖਰੀ ਤਿੰਨ ਓਵਰਾਂ ’ਚ ਚਾਰ ਵਿਕਟਾਂ ਗੁਆ ਦਿੱਤੀਆਂ ਅਤੇ ਸਕੋਰ ਸਿਰਫ ਨੌਂ ਦੌੜਾਂ ਹੀ ਵਧ ਸਕਿਆ। ਦੌੜਾਂ ਨਾਲ ਭਰੀ ਪਿੱਚ ’ਤੇ ਅਸਟਰੇਲੀਆ ਦੀ ਸਲਾਮੀ ਜੋੜੀ ਦੀ ਦੋਹਰੀ ਸੈਂਕੜੇ ਵਾਲੀ ਸਾਂਝੇਦਾਰੀ ਪਿੱਛੇ ਪਾਕਿਸਤਾਨ ਦਾ ਖਰਾਬ ਫੀਲਡ ਡਿਫੈਂਸ ਵੀ ਵੱਡਾ ਕਾਰਨ ਬਣਿਆ। ਡੇਵਿਡ ਵਾਰਨਰ ਨੂੰ ਦੋ ਜਾਨਾਂ ਮਿਲੀਆਂ ਜਦਕਿ ਮਾਰਸ਼ ਨੇ ਵੀ ਪਾਕਿਸਤਾਨੀ ਫੀਲਡਰਾਂ ਵੱਲੋਂ ਇੱਕ ਕੈਚ ਛੱਡਿਆ। ਅਫਰੀਦੀ ਨੇ 54 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ ਜਦਕਿ ਹੈਰਿਸ ਰਾਊਫ ਨੇ 83 ਦੌੜਾਂ ਦੇ ਕੇ ਤਿੰਨ ਖਿਡਾਰੀਆਂ ਨੂੰ ਆਊਟ ਕੀਤਾ। ਉਸਾਮਾ ਮੀਰ ਨੂੰ ਸਟੀਵ ਸਮਿਥ ਦੀ ਵਿਕਟ ਮਿਲੀ ਹਾਲਾਂਕਿ ਉਸ ਨੇ ਆਪਣੇ ਨੌਂ ਓਵਰਾਂ ’ਚ 82 ਦੌੜਾਂ ਦਿੱਤੀਆਂ। (PAK Vs AUS)

ਵਾਰਨਰ ਨੇ 124 ਗੇਂਦਾਂ ਦੀ ਆਪਣੀ ਪਾਰੀ ’ਚ 14 ਚੌਕੇ ਅਤੇ 9 ਵੱਡੇ ਛੱਕੇ ਜੜੇ। ਇਹ ਉਸ ਦਾ ਵਿਸ਼ਵ ਕੱਪ ਕਰੀਅਰ ਦਾ ਪੰਜਵਾਂ ਸੈਂਕੜਾ ਸੀ। ਵਿਸ਼ਵ ਕੱਪ ’ਚ ਸਭ ਤੋਂ ਵੱਧ ਸੱਤ ਸੈਂਕੜੇ ਲਾਉਣ ਦਾ ਰਿਕਾਰਡ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਨਾਂਅ ਹੈ। ਸਿਸ਼ੇਲ ਮਾਰਸ਼ ਨੇ ਦਸ ਚੌਕਿਆਂ ਅਤੇ ਨੌਂ ਛੱਕਿਆਂ ਦੀ ਮਦਦ ਨਾਲ ਆਪਣਾ ਵਿਸ਼ਵ ਕੱਪ ’ਚ ਪਹਿਲਾ ਸੈਂਕੜਾ ਪੂਰਾ ਕੀਤਾ।