ਭਾਰਤੀ ਫੌਜ ਵੀ ਇਸ ਦਾ ਜ਼ੋਰਦਾਰ ਅਤੇ ਪ੍ਰਭਾਵੀ ਢੰਗ ਨਾਲ ਜਵਾਬ ਦੇ ਰਹੀ ਹੈ
ਸ੍ਰੀਨਗਰ: ਪਾਕਿਸਤਾਨ ਨੇ ਇੱਕ ਵਾਰ ਫਿਰ ਜੰਗਬੰਣੀ ਦਾ ਉਲੰਘਣ ਕੀਤਾ ਹੈ। ਸੋਮਵਾਰ ਸਵੇਰੇ ਰਾਜੌਰੀ ਦੇ ਮਾਂਜਾਕੋਟ ਸੈਕਟਰ ਵਿੱਚ ਪਾਕਿ ਰੇਂਜਰਾਂ ਨੇ ਫਾਇਰਿੰਗ ਕੀਤੀ, ਇਸ ਵਿੱਚ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ, ਜਦੋਂਕਿ ਇੱਕ ਔਰਤ ਜ਼ਖ਼ਮੀ ਹੋ ਗਈ। ਇਸ ਤੋਂ ਇਲਾਵਾ ਕਸ਼ਮੀਰ ਦੇ ਪੁੰਛ ਵਿੱਚ ਪੂਰੀ ਲਾਈਨ ਆਫ਼ ਕੰਟਰਲ ‘ਤੇ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ।
ਮਾਸੂਮ ਬੱਚੀ ਦੀ ਮੌਤ
ਪਾਕਿਸਤਾਨ ਫੌਜ ਨੇ ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਲਾਈਨ ‘ਤੇ ਪੁੰਛ ਦੇ ਬਾਲਾਕੋਟ ਅਤੇ ਰਜੌਰੀ ਦੇ ਮਾਂਜਾਕੋਟ ਵਿੱਚ ਜੰਗਬੰਦੀ ਦਾ ਫਿਰ ਉਲੰਘਣ ਕੀਤਾ। ਇਸ ਸੀਜ਼ਫਾਇਰ ਵਿੱਚ ਮਾਸੂਮ ਲੜਕੀ ਸਜੀਦਾ ਕਾਫ਼ੀਲ ਨੇ ਆਪਣੀ ਜਾਨ ਗੁਆ ਦਿੱਤੀ ਹੈ। ਨਾਲ ਹੀ ਇਸ ਗੋਲੀਬਾਰੀ ਵਿੱਚ ਇੱਕ ਔਰਤ ਵੀ ਜ਼ਖ਼ਮੀ ਹੋਈ ਹੈ। ਇਸ ਤੋਂ ਪਹਿਲਾਂ ਮਕਬੂਜਾ ਕਸ਼ਮੀਰ ਵਿੱਚ ਕੰਟਰੋਲ ਲਾਈਨ ‘ਤੇ ਹੋਈ ਫਾਇਰਿੰਗ ਵਿੱਚ ਭਾਰਤੀ ਫੌਜੀਆਂ ਨੇ ਕਰਾਰਾ ਜਵਾਬ ਦਿੱਤਾ। ਭਾਰਤੀ ਫੌਜ ਨੇ ਉਨ੍ਹਾਂ ਦੇ ਵਾਹਨਾਂ ‘ਤੇ ਗੋਲੀਬਾਰੀ ਕੀਤੀ। ਇਸ ਕਾਰਨ ਉਨ੍ਹਾਂ ਦੇ ਚਾਰ ਜਵਾਨ ਨਦੀ ਵਿੱਚ ਡੁੱਬ ਗਏ।
ਪਾਕਿਸਤਾਨੀ ਫੌਜ ਐਲਓਸੀ ‘ਤੇ ਬੀਬੀ ਸੈਕਟਰ ਵਿੱਚ 0730 ਘੰਟਿਆਂ ਤੋਂ ਛੋਟੇ ਹਥਿਆਰ, ਆਟੋਮੈਟਿਕਸ ਅਤੇ ਮੋਰਟਾਰਾਂ ਨਾਲ ਬਿਨਾਂਕਾਰਨ ਅਤੇ ਅੰਨ੍ਹੇਵਾਹ ਫਾਇਰਿੰਗ ਕਰ ਰਹੀ ਹੈ। ਭਾਰਤੀ ਫੌਜੀ ਵੀ ਇਸ ਦਾ ਜੋਰਦਾਰ ਢੰਗ ਨਾਲ ਜਵਾਬ ਦੇ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਮੋਰਟਾਰ ਗੋਲੀਬਾਰੀ ਜੰਮੂ ਵਿੱਚ ਪੁੰਛ ਦੇ ਬਿੰਬਰ ਗਲੀ ਖੇਤਰ ਵਿੱਚ ਚੱਲ ਰਹੀ ਹੈ।
DGMO ਪੱਧਰ ਦੀ ਗੱਲਬਾਤ ਹੋਈ
ਸੋਮਵਾਰ ਨੂੰ ਭਾਰਤ ਅਤੇ ਪਾਕਿ ਦਰਮਿਆਨ DGMO (ਡਾਇਰੈਕਟਰ ਜਨਰਲਜ਼ ਆਫ਼ ਮਿਲਟਰੀ ਆਪ੍ਰੇਸ਼ਨਜ਼) ਪੱਧਰ ਦੀ ਗੱਲਬਾਤ ਹੋਈ। ਇਸ ਦੌਰਾਨ ਭਾਰਤ ਨੇ ਪਾਕਿ ਵੱਲੋਂ ਕੀਤੀ ਗਈ ਜੰਗਬੰਦੀ ਦੀ ਉਲੰਘਣਾ ਦਾ ਮੁੱਦਾ ਚੁੱਕਿਆ ਅਤੇ ਇਸ ਦਾ ਸਖ਼ਤ ਵਿਰੋਧ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।