ਬਠਿੰਡਾ ਪੁਲਿਸ ਵੱਲੋਂ ਗਿਰੋਹ ਦੇ ਪੰਜ ਮੈਂਬਰ ਕਾਬੂ, ਦੋ ਫਰਾਰ

Gang, Members, Arrested, Bathinda, Police

ਲੱਖਾਂ ਦਾ ਮਾਲ ਤੇ ਅਸਲਾ ਬਰਾਮਦ

ਅਸ਼ੋਕ ਵਰਮਾ ਬਠਿੰਡਾ: ਬਠਿੰਡਾ ਪੁਲਿਸ ਨੇ ਗੈਗਸਟਰ ਰੋਹਿਤ ਵਿਕਟਰ ਉਰਫ ਵਿੱਕੀ ਕ੍ਰਿਸਚੀਅਨ ਗਿਰੋਹ ਦੇ ਵਿੱਕੀ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਇਨ੍ਹਾਂ ਗ੍ਰਿਫਤਾਰੀਆਂ ਨਾਲ ਤਿੰਨ ਮੁਕੱਦਮੇ ਹੱਲ ਹੋਣ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਵਿਚ 12 ਜੁਲਾਈ ਨੂੰ ਸਵੇਰ ਵੇਲੇ ਦੋ ਮਹਿਲਾਵਾ ਨੂੰ ਬੰਧਕ ਬਣਾਕੇ ਵੀਰ ਕਲੌਨੀ ‘ਚ ਕੀਤੀ ਲੁੱਟ ਦਾ ਮਾਮਲਾ ਸ਼ਾਮਲ ਹੈ।

ਐਸ ਐਸ ਪੀ ਨਵੀਨ ਸਿੰਗਲਾ ਨੇ ਇਸ ਗਿਰੋਹ ਬਾਰੇ ਖੁਲਾਸਾ ਕਰਦਿਆਂ ਦੱਸਿਆ ਇਸ ਗਿਰੋਹ ਤੋਂ 18 ਤੋਲੋ ਸੋਨਾ, ਦੋ ਲੱਖ ਰੁਪਏ, ਇਕ ਐਲ ਸੀਡੀ, ਲੈਪਟਾਪ, ਦੋ ਮੁਬਾਇਲ, 2500 ਰੁਪਏ ਦੇ ਸਿੱਕੇ, 500 ਗ੍ਰਾਮ ਚਾਂਦੀ ਤੋਂ ਇਲਾਵਾ ਇਕ ਕਾਰ 32 ਬੋਰ ਰਿਵਾਲਵਰ ਸਮੇਤ 6 ਕਾਰਤੂਸ 32 ਬੋਰ ਜਿੰਦਾ, ਦੋ 12 ਬੋਰ ਦੇਸੀ ਪਿਸਤੋਲ ਸਮੇਤ 4 ਰੌਂਦ 32 ਬੋਰ ਜਿੰਦਾ, ਇਕ 315 ਬੋਰ ਦੇਸੀ ਪਿਸਤੋਲ ਸਮੇਤ 2 ਕਾਰਤੂਸ ਜਿੰਦਾ ਬਰਾਮਦ ਕੀਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।