ਟਰੈਕਟਰ ਬਿਆਸ ‘ਚ ਰੁੜ੍ਹਿਆ, ਡਰਾਈਵਰ ‘ਤੇ ਮਜ਼ਦੂਰ ਵਾਲ-ਵਾਲ ਬਚੇ

Tractor, Drops, Beas River, Driver, laborer, Safe

ਨਦੀ ਵਿੱਚੋਂ ਭਰ ਰਹੇ ਸਨ ਰੇਤ

ਨਾਦੌਨ: ਹਿਮਾਚਲ ਦੇ ਨਾਦੌਨ ਗੁਰਦੁਆਰੇ ਦੇ ਨਜ਼ਦੀਕ ਬਿਆਸ ਨਦੀਂ ‘ਚੋਂ ਰੇਤ ਭਰ ਰਿਹਾ ਟਰੈਕਟਰ ਟਰਾਲੀ ਅਚਾਨਕ ਨਦੀ ‘ਚ ਪਾਣੀ ਦਾ ਪੱਧਰ ਵਧਣ ਕਾਰਨ ਰੁੜ੍ਹ ਗਿਆ। ਇਸ ਹਾਦਸੇ ਵਿੱਚ ਡਰਾਈਵਰ ਅਤੇ ਦੋ ਮਜ਼ਦੂਰ ਵੀ ਪਾਣੀ ਵਿੱਚ ਰੁੜ ਗਏ ਪਰੰਤੂ ਉਨ੍ਹਾਂ ਨੇ ਤੈਰ ਕੇ ਆਪਣੀ ਜਾਨ ਬਚਾਈ।

ਮਿਲੀ ਜਾਣਕਾਰੀ ਅਨੁਸਾਰ ਇਕ ਟਰੈਕਟਰ ਡਰਾਈਵਰ ਸਮੱਗਰੀ ਭਰਨ ਲਈ 2 ਮਜ਼ਦੂਰਾਂ ਨਾਲ ਪਹੁੰਚਿਆਂ। ਨਦੀਂ ਵਿਚ ਟਰੈਕਟਰ ਨੂੰ ਖੜ੍ਹਾ ਕਰਕੇ ਮਜ਼ਦੂਰ ਟਰਾਲੀ ‘ਚ ਸਮੱਗਰੀ ਭਰ ਰਹੇ ਸੀ। ਇਸ ਦੌਰਾਨ ਅਚਾਨਕ ਨਦੀਂ ਦਾ ਜਲ ਪੱਧਰ ਵਧਣ ‘ਤੇ ਮਾਈਨਿੰਗ ਸਮੱਗਰੀ ਭਰ ਰਹੇ ਮਜ਼ਦੂਰ ਅਤੇ ਚਾਲਕ ਪਾਣੀ ਦੇ ਵਹਾਅ ਤੇਜ਼ ਹੋਣ ਨਾਲ ਉਹ ਦੂਰ ਤੱਕ ਵਹਿ ਗਏ ਪਰੰਤੂ ਸਾਵਧਾਨੀ ਵਰਤਦੇ ਹੋਏ ਉਨ੍ਹਾਂ ਨੇ ਆਪਣੀ ਜਾਨ ਬਚਾਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।