ਪਾਕਿ ਦੇ ਰੇਲ ਮੰਤਰੀ ਨੇ ਰੇਲ ਸੇਵਾ ਬੰਦ ਕਰਨ ਦਾ ਕੀਤਾ ਐਲਾਨ
ਨਵੀਂ ਦਿੱਲੀ (ਏਜੰਸੀ) ਆਰਟੀਕਲ 370 ਹਟਾਉਣ ਨਾਲ ਪਾਕਿਸਤਾਨ ਇੰਨਾ ਬੌਖਲਾ ਗਿਆ ਹੈ ਕਿ ਉਹ ਇੱਕ ਤੋਂ ਬਾਅਦ ਇੱਕ ਲਗਾਤਾਰ ਬੇਤੁਕੇ ਕਦਮ ਚੁੱਕ ਰਿਹਾ ਹੈ ਭਾਰਤ ਦੇ ਨਾਲ ਸਬੰਧਾਂ ਨੂੰ ਤੋੜਨ ਤੇ ਪਾਕਿਸਤਾਨ ਦੇ ਭਾਰਤ ਦੇ ਰਾਜਦੂਤ ਨੂੰ ਵਾਪਸ ਭੇਜਣ ਤੋਂ ਬਾਅਦ ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈੱਸ ਨੂੰ ਬਾਘਾ ਬਾਰਡਰ ‘ਤੇ ਹੀ ਰੋਕ ਦਿੱਤਾ ਰਿਪੋਰਟਾਂ ਅਨੁਸਾਰ ਅੱਜ ਪਾਕਿਸਤਾਨ ਤੋਂ ਸਮਝੌਤਾ ਐਕਸਪ੍ਰੈੱਸ ਨੂੰ ਵਾਪਸ ਆਉਣਾ ਸੀ ਪਰ ਪਾਕਿਸਤਾਨ ਨੇ ਉਸ ਨੂੰ ਵਾਘਾ ਬਾਰਡਰ ‘ਤੇ ਰੋਕ ਦਿੱਤਾ ਇਸ ਨਾਲ ਕਈ ਵਿਅਕਤੀ ਵਾਘਾ ਬਾਰਡਰ ‘ਤੇ ਫਸ ਗਏ ਇਸ ਤੋਂ ਇਲਾਵਾ ਪਾਕਿਸਤਾਨ ਨੇ ਭਾਰਤੀ ਫਿਲਮਾਂ ‘ਤੇ ਵੀ ਪਾਬੰਦੀ ਲਾ ਦਿੱਤੀ ਹੈ ਇਸ ਦਰਮਿਆਨ ਭਾਰਤ ਨੇ ਵਾਘਾ ਬਾਰਡਰ ‘ਤੇ ਰੁਕੀ ਟਰੇਨ ਨੂੰ ਲਿਆਉਣ ਲਈ ਆਪਣਾ ਡਰਾਈਵਰ ਤੇ ਇੰਜਣ ਭੇਜਿਆ
ਪਾਕਿਸਤਾਨ ਨੇ ਭਾਰਤ ਦੀ ਹੱਦ ‘ਚ ਆਪਣੇ ਗਾਰਡ ਤੇ ਡਰਾਈਵਰ ਨੂੰ ਭੇਜਣ ਤੋਂ ਨਾਂਹ ਕਰ ਦਿੱਤੀ ਉਸਨੇ ਭਾਰਤ ਨੂੰ ਕਿਹਾ ਕਿ ਉਹ ਆਪਣਾ ਡਰਾਈਵਰ ਤੇ ਗਾਰਡ ਭੇਜੇ ਪਾਕਿਸਤਾਨ ਦੀ ਇਸ ਹਰਕਤ ਨਾਲ ਮੁਸਾਫਰ ਟਰੇਨ ‘ਚ ਸ਼ਸ਼ੋਪੰਜ ਦੀ ਸਥਿਤੀ ‘ਚ ਫਸ ਗਏ ਭਾਰਤ ਨੇ ਬਾਅਦ ‘ਚ ਕਿਹਾ ਕਿ ਉਹ ਆਪਣਾ ਗਾਰਡ ਤੇ ਡਰਾਈਵਰ ਭੇਜ ਕੇ ਟਰੇਨ ਨੂੰ ਆਪਣੀ ਹੱਦ ‘ਚ ਲਿਆਵੇਗਾ ਇਸ ਦਰਮਿਆਨ ਭਾਰਤ ਨੇ ਵਾਘਾ ‘ਤੇ ਖੜ੍ਹੀ ਟਰੇਨ ਨੂੰ ਲਿਆਉਣ ਲਈ ਇੰਜਣ ਭੇਜ ਦਿੱਤਾ ਉੱਤਰੀ ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਕਿਹਾ ਕਿ ਪਾਕਿਸਤਾਨੀ ਅਧਿਕਾਰੀਆਂ ਨੇ ਟਰੇਨ ਦੇ ਡਰਾਈਵਰ ਤੇ ਗਾਰਡ ਦੀ ਸੁਰੱਖਿਆ ਨਾਲ ਜੁੜੇ ਸਵਾਲ ਚੁੱਕੇ ਸਨ ਅਸੀਂ ਉਨ੍ਹਾਂ ਦੱਸਿਆ ਕਿ ਭਾਰਤ ਵੱਲੋਂ ਸਥਿਤੀ ਆਮ ਹੈ ਉਨ੍ਹਾਂ ਕਿਹਾ, ‘ਟਰੇਨ ਵਾਘਾ ਵੱਲ ਖੜੀ ਹੈ ਅਸੀਂ ਉਸ ਨੂੰ ਲਿਆਉਣ ਲਈ ਇੰਜਣ ਭੇਜ ਦਿੱਤਾ ਹੈ ਕਰੀਬ 100 ਯਾਤਰੀ ਟਰੇਨ ‘ਚ ਹਨ ਅਸੀਂ ਉਨ੍ਹਾਂ ਨੂੰ ਵਾਘਾ ਅਟਾਰੀ ਲਿਆਵਾਂਗੇ ਇੱਧਰ ਵੀ 70 ਵਿਅਕਤੀ ਪਾਕਿਸਤਾਨ ਜਾਣ ਲਈ ਉਡੀਕ ਕਰ ਰਹੇ ਹਨ ਅਜਿਹੇ ‘ਚ ਇਹ ਕਹਿਣਾ ਕਿ ਟਰੇਨ ਰੱਦ ਹੋ ਗਈ ਹੈ, ਸਹੀ ਨਹੀਂ ਹੋਵੇਗੀ’
ਭਾਰਤੀ ਫਿਲਮਾਂ ‘ਤੇ ਵੀ ਲਾਈ ਰੋਕ
ਸਾਰੀਆਂ ਪਾਬੰਦੀਆਂ ਤੋਂ ਬਾਅਦ ਪਾਕਿਸਤਾਨ ਨੇ ਆਪਣੇ ਇੱਥੇ ਭਾਰਤੀ ਫਿਲਮਾਂ ‘ਤੇ ਵੀ ਰੋਕ ਲਾ ਦਿੱਤੀ ਹੈ ਪਾਕਿ ਪੀਐਮ ਇਮਰਾਨ ਖਾਨ ਦੀ ਸੂਚਨਾ ਤੇ ਪ੍ਰਸਾਰਨ ਮਾਮਲੇ ‘ਤੇ ਵਿਸ਼ੇਸ਼ ਸਲਾਹਕਾਰ ਡਾਕਟਰ ਫਿਰਦੌਸ ਆਸ਼ਿਕ ਅਵਾਨ ਨੇ ਦੱਸਿਆ, ‘ਪਾਕਿਸਤਾਨ ਦੇ ਸਿਨੇਮਾ ਘਰਾਂ ‘ਚ ਕੋਈ ਹਿੰਦੁਸਤਾਨੀ ਫਿਲਮ ਨਹੀਂ ਦਿਖਾਈ ਜਾਵੇਗੀ’
ਧਾਰਾ 370 : ਤੁਰੰਤ ਸੁਣਵਾਈ ਨਹੀਂ, ਸੁਪਰੀਮ ਕੋਰਟ ਨੇ ਕੀਤੀ ਨਾਂਹ
ਨਵੀਂ ਦਿੱਲੀ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤੇ ਜਾਣ ਸਬੰਧੀ ਧਾਰਾ 370 ਦੀਆਂ ਤਜਵੀਜ਼ਾਂ ਨੂੰ ਹਟਾਟੇ ਜਾਣ ਦੀ ਸੰਵਿਧਾਨਿਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਤੇ ਸੂਬੇ ‘ਚ ਜਾਰੀ ਕਰਫਿਊ ਵਾਪਸ ਲੇਣ ਸਬੰਧੀ ਪਟੀਸ਼ਨਾਂ ਦੀ ਤੁਰੰਤ ਸੁਣਵਾਈ ਤੋਂ ਨਾਂਹ ਕਰ ਦਿੱਤੀ ਪਟੀਸ਼ਨਕਰਤਾ ਮਨੋਹਰ ਲਾਲ ਸ਼ਰਮਾ ਨੇ ਜਸਟਿਸ ਐਨ. ਵੀ. ਰਮੰਨਾ ਦੀ ਬੈਂਚ ਸਾਹਮਣੇ ਮਾਮਲੇ ਦਾ ਵਿਸ਼ੇਸ਼ ਜ਼ਿਕਰ ਕੀਤਾ
ਸਮਝੌਤਾ ਐਕਸਪ੍ਰੈਸ ਸਰਵਿਸ ਹਮੇਸ਼ਾ ਲਈ ਬੰਦ ਕਰ ਦਿੱਤੀ ਗਈ ਹੈ ਇਹ ਸਰਵਿਸ ਹਫ਼ਤੇ ‘ਚ ਦੋ ਦਿਨ ਹੁੰਦੀ ਸੀ ਜਿਨ੍ਹਾਂ ਲੋਕਾਂ ਨੇ ਇਸ ਦੀ ਟਿਕਟ ਲਈ ਹੈ ਉਹ ਲਾਹੌਰ ਦੇ ਡੀਐਸ ਦਫ਼ਤਰ ਤੋਂ ਆਪਣਾ ਭੁਗਤਾਨ ਵਾਪਸ ਲੈ ਸਕਦੇ ਹਨ
ਸ਼ੇਖ ਰਾਸ਼ੀਦ ਅਹਿਮਦ, ਪਾਕਿ ਰੇਲ ਮੰਤਰੀ
ਸਭ ਤੋਂ ਵੱਡਾ ਸ਼ੱਕ ਸਾਨੂੰ ਆਪਣੇ ਗੁਆਂਢੀ ਸਬੰਧੀ ਰਹਿੰਦਾ ਹੈ ਪਰਮਾਤਮਾ ਨਾ ਕਰੇ ਕਿ ਕਿਸੇ ਨੂੰ ਅਜਿਹਾ (ਪਾਕਿਸਤਾਨ ਵਰਗਾ) ਗੁਆਂਢੀ ਮਿਲੇ
ਰਾਜਨਾਥ ਸਿੰਘ, ਕੇਂਦਰੀ ਰੱਖਿਆ ਮੰਤਰੀ