ਮੁਸ਼ਕਲਾਂ ’ਤੇ ਜਿੱਤ

ਮੁਸ਼ਕਲਾਂ ’ਤੇ ਜਿੱਤ

ਦੋ ਜਣੇ ਰਾਮ ਤੇ ਸ਼ਾਮ ਸ਼ਹਿਰੋਂ ਪੈਸੇ ਕਮਾ ਕੇ ਘਰ ਵਾਪਸ ਆ ਰਹੇ ਸੀ ਆਪਣੀ ਮਿਹਨਤ ਨਾਲ ਰਾਮ ਨੇ ਖੂਬ ਪੈਸੇ ਕਮਾਏ ਸੀ, ਜਦੋਂ ਕਿ ਸ਼ਾਮ ਘੱਟ ਹੀ ਕਮਾਈ ਕਰ ਸਕਿਆ ਸੀ ਸ਼ਾਮ ਦੇ ਮਨ ’ਚ ਖੋਟ ਆ ਗਈ ਉਹ ਸੋਚਣ ਲੱਗਾ ਕਿ ਕਿਸੇ ਤਰ੍ਹਾਂ ਰਾਮ ਦਾ ਪੈਸਾ ਮਿਲ ਜਾਵੇ, ਤਾਂ ਵਧੀਆ ਢੰਗ ਨਾਲ ਜ਼ਿੰਦਗੀ ਦਾ ਗੁਜ਼ਾਰਾ ਹੋ ਜਾਵੇਗਾ ਰਸਤੇ ’ਚ ਇੱਕ ਖੂਹ ਦਿਸਿਆ ਤਾਂ ਸ਼ਾਮ ਨੇ ਰਾਮ ਨੂੰ ਉਸ ’ਚ ਧੱਕਾ ਦੇ ਦਿੱਤਾ ਰਾਮ ਖੂਹ ’ਚੋਂ ਬਾਹਰ ਆਉਣ ਦਾ ਯਤਨ ਕਰਨ ਲੱਗਾ

ਸ਼ਾਮ ਨੇ ਸੋਚਿਆ ਕਿ ਉਹ ਉੱਪਰ ਆ ਗਿਆ, ਤਾਂ ਮੁਸ਼ਕਲ ਹੋ ਜਾਵੇਗੀ ਇਸ ਲਈ ਸ਼ਾਮ ਕਹੀ ਨਾਲ ਮਿੱਟੀ ਪੁੱਟ-ਪੁੱਟ ਕੇ ਖੂਹ ’ਚ ਪਾਉਣ ਲੱਗਾ ਪਰੰਤੂ ਜਦੋਂ ਰਾਮ ਨੇ ਉੱਪਰੋਂ ਮਿੱਟੀ ਪੈਂਦੀ ਦੇਖੀ ਤਾਂ ਉਸ ਨੇ ਤਰਕੀਬ ਲਾਈ ਉਹ ਆਪਣੇ ਪੈਰਾਂ ਨਾਲ ਮਿੱਟੀ ਹੇਠਾਂ ਦਬਾ ਦਿੰਦਾ ਅਤੇ ਉਸਦੇ ਉੱਪਰ ਚੜ੍ਹ ਜਾਂਦਾ ਮਿੱਟੀ ਪਾੳਂੁਦਾ-ਪਾਉਂਦਾ ਸ਼ਾਮ ਇੰਨਾ ਜ਼ਿਆਦਾ ਥੱਕ ਗਿਆ ਕਿ ਉਸਦਾ ਮੁੜ੍ਹਕਾ ਚੋਣ ਲੱਗਾ ਪਰੰਤੂ ਉਦੋਂ ਤੱਕ ਉਹ ਖੂਹ ’ਚ ਕਾਫੀ ਮਿੱਟੀ ਸੁੱਟ ਚੁੱਕਾ ਸੀ ਅਤੇ ਰਾਮ ਉਸ ਮਿੱਟੀ ’ਤੇ ਚੜ੍ਹ ਕੇ ਉੱਪਰ ਆ ਗਿਆ

ਕਦੇ ਵੀ ਮੁਸ਼ਕਲ ਤੋਂ ਡਰੋ ਨਾ, ਉਸ ’ਤੇ ਜਿੱਤ ਪ੍ਰਾਪਤ ਕਰੋ ਮੁਸ਼ਕਲ ਇੱਕੋ ਵਾਰ ਸਾਡੇ ਜੀਵਨ ’ਚ ਮਿੱਟੀ ਵਾਂਗ ਆ ਪੈਂਦੀ ਹੈ ਜੋ ਵਿਅਕਤੀ ਇਹਨਾਂ ਮੁਸ਼ਕਲਾਂ ’ਤੇ ਜਿੱਤ ਪ੍ਰਾਪਤ ਕਰਕੇ ਅੱਗੇ ਵਧਦਾ ਜਾਂਦਾ ਹੈ ਉਸਦੀ ਜਿੱਤ ਹੁੰਦੀ ਹੈ ਤੇ ਉਹ ਜੀਵਨ ’ਚ ਹਰ ਬੁਲੰਦੀ ਨੂੰ ਛੂਹ ਲੈਂਦਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ