ਦੂਜੇ ਦਰਜੇ ਦਾ ਮੰਚ ਬਣਿਆ ਓਟੀਟੀ

ਦੂਜੇ ਦਰਜੇ ਦਾ ਮੰਚ ਬਣਿਆ ਓਟੀਟੀ

ਕੋਰੋਨਾ ਮਹਾਂਮਾਰੀ ਨੇ ਸਾਨੂੰ ਸਿਹਤ ਪ੍ਰਤੀ ਸੁਚੇਤ ਕੀਤਾ ਅਤੇ ਜਿਉਣਾ ਸਿਖਾਇਆ, ਨਾਲ ਹੀ ਮਨੋਰੰਜਨ ਦੇ ਸਾਧਨਾਂ ਦੇ ਤੌਰ-ਤਰੀਕੇ ਵੀ ਬਿਲਕੁਲ ਬਦਲ ਦਿੱਤੇ ਪਿਛਲੇ ਡੇਢ ਸਾਲ ਦੇ ਮਨੋਰੰਜਨ ਜਗਤ ਦੇ ਅੰਕੜੇ ਬੋਲਦੇ ਹਨ ਕਿ ਓਵਰ ਦ ਟਾੱਪ ਪਲੇਟਫਾਰਮ ਭਾਵ ਓਟੀਟੀ ਦੇ ਦਰਸ਼ਕ ਵਰਗ ’ਚ ਜ਼ਬਰਦਸਤ ਵਾਧਾ ਹੋਇਆ ਹੈ ਹਾਲਾਂਕਿ ਅਜਿਹਾ ਨਹੀਂ ਹੈ ਕਿ ਡੇਢ ਸਾਲ ਪਹਿਲਾਂ ਓਟੀਟੀ ਪਲੇਟਫਾਰਮ ਦਾ ਕੋਈ ਵਜ਼ੂਦ ਨਹੀਂ ਸੀ ਪਰ ਮਹਾਂਮਾਰੀ ਦੇ ਕਹਿਰ ਦੇ ਚੱਲਦਿਆਂ ਜਦੋਂ ਲੋਕ ਆਪਣੇ-ਆਪ ਨੂੰ ਘਰਾਂ ’ਚ ਕੈਦ ਕਰਨ ਨੂੰ ਮਜ਼ਬੂਰ ਹੋ ਗਏ, ਫਿਲਮਾਂ ਦੀ ਰਿਲੀਜ਼ ’ਤੇ ਰੋਕ ਲੱਗ ਗਈ ਅਤੇ ਸਿਨੇਮਾਘਰਾਂ ’ਚ ਜਿੰਦਰੇ ਵੱਜ ਗਏ, ਉਦੋਂ ਓਟੀਟੀ ਪਲੇਟਫਾਰਮ ਹੀ ਮਨੋਰੰਜਨ ਦਾ ਸਭ ਤੋਂ ਵੱਡਾ ਸਾਧਨ ਬਣ ਕੇ ਉੱਭਰਿਆ ਹੁਣ ਲੋਕ ਫਿਲਮ ਅਤੇ ਸੀਰੀਜ਼ ਦੇਖਣ ਨਹੀਂ

ਸਗੋਂ ਬਿੰਜ ਕਰਨ ਲੱਗੇ ਓਟੀਟੀ ਪਲੇਟਫਾਰਮ ਮਨੋਰੰਜਨ ਦੇ ਸ਼ੁਕੀਨਾਂ ਲਈ ਕਿਸੇ ਪਰੀ-ਲੋਕ ਵਰਗਾ ਸੀ ਜਿੱਥੇ ਨਾ ਨਵੇਂ ਵਿਸ਼ਿਆਂ ਦੀ ਕਮੀ ਸੀ ਨਾ ਸੈਂਸਰਸ਼ਿਪ ਦਾ ਕੋਈ ਝੰਜਟ ਦਰਸ਼ਕਾਂ ਨੇ ਵੀ ਇਸ ਨਵੇਂ ਪਲੇਟਫਾਰਮ ਨੂੰ ਹੱਥੋ-ਹੱਥ ਲਿਆ ਸਮੇਂ ਦੇ ਨਾਲ-ਨਾਲ ਇਸਦਾ ਦਾਇਰਾ ਵਧਦਾ ਗਿਆ ਅਮਿਤਾਭ ਬੱਚਨ ਤੋਂ ਲੈ ਕੇ ਸਲਮਾਨ ਖਾਨ ਤੱਕ ਅਤੇ ਅਕਸ਼ੈ ਕੁਮਾਰ ਤੋਂ ਲੈ ਕੇ ਅਜੇ ਦੇਵਗਣ ਤੱਕ, ਹਰ ਕਿਸੇ ਨੂੰ ਇਸ ਔਖੇ ਸਮੇਂ ’ਚ ਇਸ ਮੰਚ ਨੇ ਸੰਜੀਵਨੀ ਦਿੱਤੀ ਖੈਰ, ਇਨ੍ਹਾਂ ਵੱਡੇ ਸਿਤਾਰਿਆਂ ਨੇ ਮਜ਼ਬੂਰੀ ’ਚ ਆਪਣੀਆਂ ਫਿਲਮਾਂ ਨੂੰ ਡਿਜ਼ੀਟਲ ਪਲੇਟਫਾਰਮ ’ਤੇ ਰਿਲੀਜ਼ ਕੀਤਾ ਜ਼ਾਹਿਰ ਹੈ

ਓਟੀਟੀ ਹੁਣ ਸਿਰਫ਼ ਖਾਸ ਲੋਕਾਂ ਦੇ ਮਨੋਰੰਜਨ ਦਾ ਹਿੱਸਾ ਭਰ ਨਹੀਂ ਰਿਹਾ ਹੁਣ ਇਹ ਆਮ ਜਨਤਾ ’ਚ ਸਰਵ-ਪ੍ਰਵਾਣਿਤ ਹੈ ਦਰਸ਼ਕਾਂ ਦੇ ਕੁਝ ਹਟ ਕੇ ਦੇਖਣ ਦੀ ਭੁੱਖ ਨੂੰ ਡਿਜ਼ੀਟਲ ਪਲੇਟਫਾਰਮ ਨੇ ਕਾਫੀ ਹੱਦ ਤੱਕ ਸ਼ਾਂਤ ਕਰ ਦਿੱਤਾ ਹੈ ਯੁਵਾ ਵਰਗ ’ਤੇ ਤਾਂ ਇਸਦਾ ਜਨੂੰਨ ਇਸ ਤਰ੍ਹਾਂ ਚੜ੍ਹ ਗਿਆ ਹੈ ਕਿ ਉਹ ਹੁਣ ਸਿਨੇਮਾ ਘਰਾਂ ਵੱਲ ਮੂੰਹ ਹੀ ਨਹੀਂ ਕਰ ਰਹੇ ਨਵੇਂ ਵਿਸ਼ਿਆਂ ’ਤੇ ਵੱਡੇ ਚਿਹਰਿਆਂ ਨੂੰ ਲੈ ਕੇ ਦੂਜੇ ਦਰਜ਼ੇ ਦਾ ਕੰਨਟੈਂਟ ਬਣਾਉਣ ਦੇ ਚੱਕਰ ’ਚ ਇਹ ਮੰਚ ਆਪਣੀ ਭਰੋਸੇਯੋਗਤਾ ਵੀ ਗੁਆ ਰਿਹਾ ਹੈ

ਅਜਿਹੀਆਂ ਕਈ ਵੈੱਬ ਸੀਰੀਜ਼ ਅਤੇ ਵੈੱਬ ਮੂਵੀਜ਼ ਆਈਆਂ ਜਿਨ੍ਹਾਂ ਦੀ ਸਟਾਰ ਕਾਸਟ ਅਤੇ ਕੁਆਲਟੀ ’ਤੇ ਤਾਂ ਬਹੁਤ ਧਿਆਨ ਦਿੱਤਾ ਗਿਆ, ਪਰ ਕਹਾਣੀਆਂ ’ਚ ਕੋਈ ਬਦਲਾਅ ਨਹੀਂ ਦਿਸ ਰਿਹਾ ਸਭ ਤੋਂ ਜ਼ਿਆਦਾ ਨਿਰਾਸ਼ ਉਨ੍ਹਾਂ ਫਿਲਮਾਂ ਅਤੇ ਵੈੱਬ ਸੀਰੀਜ਼ ਨੇ ਕੀਤਾ ਹੈ ਜਿਨ੍ਹਾਂ ਨਾਲ ਬਾਲੀਵੁੱਡ ਦੇ ਵੱਡੇ-ਵੱਡੇ ਨਾਂਅ ਜੁੜੇ ਸਨ ਚਾਹੇ ਸੈਫ ਅਲੀ ਖਾਨ ਅਭਿਨੀਤ ਅਤੇ ਟਾਈਗਰ ਜ਼ਿੰਦਾ ਹੈ ਦੇ ਨਿਰਦੇਸ਼ਕ ਅੱਬਾਸ ਅਲੀ ਜਾਫਰ ਵੱਲੋਂ ਨਿਰਦੇਸ਼ਿਤ ਸੀਰੀਜ਼ ਤਾਂਡਵ ਹੋਵੇ ਜਾਂ ਫਿਰ ਸਦਾਬਹਾਰ ਅਦਾਕਾਰਾ ਤੱਬੂ ਦਾ ਡਿਜ਼ੀਟਲ ਡੇਬਿਉ ਏ ਸੂਟੇਬਲ ਬੁਆਇ, ਮਾਮਲਾ ਨਾਂਅ ਵੱਡੇ ਅਤੇ ਦਰਸ਼ਨ ਛੋਟੇ ਦਾ ਹੀ ਰਿਹਾ ਕੁੱਲ ਮਿਲਾ ਕੇ ਦਰਸ਼ਕਾਂ ਨੂੰ ਕੁਝ ਸਫਲ ਵੈੱਬ ਸੀਰੀਜ਼ ਦੇ ਸੀਜ਼ਨ 1, ਸੀਜ਼ਨ 2, ਸੀਜ਼ਨ 3 ਦੇ ਨਾਂਅ ’ਤੇ ਭਰਮਾਇਆ ਜਾ ਰਿਹਾ ਹੈ ਅਤੇ ਕਦੇ-ਕਦੇ ਇਹ ਸੀਜ਼ਨ 1-2 ਦੀ ਨੌਟੰਕੀ ਵੀ ਖਿਝ ਪੈਦਾ ਕਰਦੀ ਹੈ ਅਜਿਹਾ ਲੱਗਦਾ ਹੈ ਕਿ ਇਹ ਕਹਾਣੀਆਂ ਨੂੰ ਵਿਸਥਾਰ ਦੇਣ ਲਈ ਨਹੀਂ

ਸਗੋਂ ਸੀਰੀਜ਼ ਦਾ ਨਾਂਅ ਕੈਸ਼ ਕਰਨ ਦੀ ਕਵਾਇਦ ਮਾਤਰ ਹੈ ਕੁਝ ਅਧੂਰੀਆਂ ਸੀਰੀਜ਼ ਦੇ ਸੀਜ਼ਨ 2 ਤਾਂ ਆਏ ਹੀ ਨਹੀਂ ਹਾਲਾਂਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸ ਮੰਚ ’ਤੇ ਅੱਜ ਵੀ ਕੁਝ ਅਜਿਹੀਆਂ ਅਦਭੁੱਤ ਰਚਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਨ੍ਹਾਂ ਨੂੰ ਰਚਣ ’ਚ ਮਨੋਰੰਜਨ ਦੇ ਪਾਰੰਪਰਿਕ ਮਾਧਿਅਮ ਨਾਕਾਮ ਰਹੇ ਹਨ ਅਤੇ ਇਹ ਰਚਨਾਤਮਕਤਾ ਹੀ ਉਹ ਕਾਰਨ ਹੈ ਜਿਸ ਨੇ ਦਰਸ਼ਕਾਂ ਨੂੰ ਇਸ ਮੰਚ ਵੱਲ ਆਕਰਸ਼ਿਕ ਕੀਤਾ ਸੀ ਅਤੇ ਹਾਲੇ ਵੀ ਕਰ ਰਿਹਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ