ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home ਵਿਚਾਰ ਲੇਖ ਜਸ਼ਨ ਕਾਹਦਾ ਤੇ ...

    ਜਸ਼ਨ ਕਾਹਦਾ ਤੇ ਕਿਉਂ, ਅਗਲਾ ਰਸਤਾ ਹੋਰ ਔਖਾ

    Other, Partisans, Next ,Route

    ਹੈਰਾਨੀ ਦੀ ਗੱਲ ਇਹ ਹੈ ਕਿ ਮੋਦੀ ਨੇ ਹਾਲੇ ਅਰਥਵਿਵਸਥਾ ‘ਤੇ ਧਿਆਨ ਨਹੀਂ ਦਿੱਤਾ ਹੈ। ਅਰਥਵਿਵਸਥਾ ਦੀ ਵਾਧਾ ਦਰ 7 ਫ਼ੀਸਦੀ ਦੇ ਅਨੁਮਾਨਿਤ ਪੱਧਰ ਤੋਂ ਘਟ ਕੇ ਸਿਰਫ਼ 4.5 ਫ਼ੀਸਦੀ ਰਹਿ ਗਈ ਹੈ ਅਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਅੰਦੋਲਨ ਹੋ ਰਿਹਾ ਹੈ।

    ਪੂਨਮ ਆਈ ਕੌਸ਼ਿਸ਼। ਇੱਕ ਸਾਲ ਹੋਰ ਬੀਤ ਗਿਆ ਹੈ। ਇਹ ਉਥਲ-ਪੁਥਲ ਭਰਿਆ ਸਾਲ ਰਿਹਾ ਹੈ ਜਿਸ ਵਿੱਚ ਜਿੱਤ ਅਤੇ ਹਿੰਸਾ, ਪੀੜਾ ਅਤੇ ਅਨੰਦ ਦੇਖਣ ਨੂੰ ਮਿਲੇ ਤਦ ਵੀ ਇਸ ਸਾਲ ਨੂੰ ਵਿਦਾ ਕਰਦੇ ਹੋਏ ਅਤੇ ਨਵੇਂ ਸਾਲ ਵਿੱਚ ਦਾਖ਼ਲ ਹੁੰਦੇ ਹੋਏ ਆਸ ਕੀਤੀ ਜਾਂਦੀ ਹੈ ਕਿ ਆਉਣ ਵਾਲਾ ਸਾਲ ਸੁਖਦਾਈ ਹੋਵੇਗਾ। ਕੀ ਅਜਿਹਾ ਹੋਵੇਗਾ? ਸਵਾਲ ਉੱਠਦਾ ਹੈ ਕਿ ਕੀ 2020 ਮੋਦੀ ਦਾ ਬ੍ਰੇਕ ਈਅਰ ਹੋਵੇਗਾ? ਬਿਨਾ ਸ਼ੱਕ ਉਹ ਭਾਰਤ ਵਿੱਚ ਸਭ ਤੋਂ ਲੋਕਪ੍ਰਿਯ ਆਗੂ ਬਣੇ ਰਹਿਣਗੇ ਕਿਉਂਕਿ ਉਨ੍ਹਾਂ ਦਾ ਕੋਈ ਮੁਕਾਬਲੇਬਾਜ਼ ਨਹੀਂ ਹੈ। Route

    ਕੇਂਦਰ ਵਿੱਚ ਵੱਡੇ ਬਹੁਮਤ ਨਾਲ ਦੁਬਾਰਾ ਸੱਤਾ ਵਿੱਚ ਪਰਤਣ ਦੇ ਸਿਰਫ਼ ਸੱਤ ਮਹੀਨਿਆਂ ਬਾਅਦ ਹੀ ਭਾਜਪਾ ਓਡੀਸ਼ਾ, ਆਂਧਰ ਪ੍ਰਦੇਸ਼, ਤੇਲੰਗਾਨਾ, ਮਹਾਂਰਾਸ਼ਟਰ ਅਤੇ ਝਾਰਖੰਡ ਵਿੱਚ ਚੋਣਾਂ ਹਾਰ ਗਈ ਹੈ ਤੇ ਹਰਿਆਣਾ ਵਿੱਚ ਉਸਨੂੰ ਜਨਨਾਇਕ ਪਾਰਟੀ ਨਾਲ ਗਠਜੋੜ ਦੀ ਸਰਕਾਰ ਬਣਾਉਣੀ ਪਈ। ਇਸ ਤੋਂ ਪਹਿਲਾਂ ਬੀਤੇ ਦਸੰਬਰ ਵਿੱਚ ਭਾਜਪਾ ਨੂੰ ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਨੇ ਹਾਰ ਦਿੱਤੀ ਅਤੇ ਇਸ ਸਭ ਦਰਮਿਆਨ ਜਿੱਥੇ ਇੱਕ ਸਮੇਂ ਦੇਸ਼ ਦੇ 70 ਫ਼ੀਸਦੀ ਹਿੱਸੇ ‘ਤੇ ਭਾਜਪਾ ਦਾ ਸ਼ਾਸਨ ਸੀ ਉਹ ਘਟ ਕੇ 40 ਫ਼ੀਸਦੀ ਰਹਿ ਗਿਆ ਹੈ। ਨਾਲ ਹੀ ਦਿੱਲੀ ਅਤੇ ਬਿਹਾਰ ਜਿੱਥੇ ਜਲਦੀ ਚੋਣਾਂ ਹੋਣ ਵਾਲੀਆਂ ਹਨ ਉੱਥੇ ਵੀ ਭਾਜਪਾ ਦੇ ਆਸਾਰ ਚੰਗੇ ਨਹੀਂ ਲੱਗਦੇ। ਇਸੇ ਨੂੰ ਮੋਦੀ ਦੇ ਜਾਦੂ ਦੀ ਅਸਫਲਤਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਭਾਜਪਾ ਦੀਆਂ ਉਪਲੱਬਧੀਆਂ ਦੇ ਨਾਅਰਿਆਂ ਅਤੇ ਰਣਨੀਤੀਆਂ ਵਿੱਚ ਨਵੇਂਪਣ ਦੀ ਘਾਟ ਹੈ ਜੋ ਵੋਟਰਾਂ ਨੂੰ ਨਹੀਂ ਲੁਭਾਅ ਸਕੇ। ਆਪਣੇ ਹੰਕਾਰ ਅਤੇ ਅਸੰਵੇਦਨਸ਼ੀਲਤਾ ਲਈ ਭਗਵਾ ਸੰਘ ਖੁਦ ਜ਼ਿੰਮੇਵਾਰ ਹੈ।

    ਭਾਜਪਾ ਨੂੰ ਇੱਕ ਕੱਟੜਵਾਦੀ ਪਾਰਟੀ ਦੇ ਰੂਪ ‘ਚ ਵੇਖਿਆ ਜਾਂਦਾ ਹੈ ਅਤੇ ਇਹ ਹਰ ਕਿਸੇ ਦੇ ਨਾਲ ਆਪਣੀ ਹੋਂਦਵਾਦੀ ਤੇ ਮਨਮਰਜੀ ਦੀ ਨੀਤੀ ਅਪਣਾਉਣ ਲੱਗਿਆ ਨਾਲ ਹੀ ਭਾਜਪਾ ਪ੍ਰਤੀ ਲੋਕਾਂ ਦੀ ਹਮਦਰਦੀ ਵੀ ਹੌਲੀ-ਹੌਲੀ ਘੱਟ ਹੋਣ ਲੱਗੀ ਕਿਉਂਕਿ ਭਾਜਪਾ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰ ਸਕੀ।  ਅਰਥਵਿਵਸਥਾ ਦਾ ਹਾਲ ਉਮੀਦ ਅਨੁਸਾਰ ਨਹੀਂ ਰਿਹਾ। ਘਰੇਲੂ ਖਪਤ ਵਿੱਚ ਗਿਰਾਵਟ ਆਈ, ਮੁੜ-ਨਿਰਮਾਣ, ਉਸਾਰੀ, ਭੂ-ਸੰਪੱਤੀ ਆਦਿ ਖੇਤਰਾਂ ਵਿੱਚ ਮੰਦੀ ਦੇਖਣ ਨੂੰ ਮਿਲ ਰਹੀ ਹੈ, ਉਦਯੋਗਿਕ ਉਤਪਾਦਨ ਡਿੱਗ ਰਿਹਾ ਹੈ, ਨਿਰਯਾਤ ਘਟ ਰਿਹਾ ਹੈ, ਬੈਂਕਿੰਗ ਅਤੇ ਵਿੱਤੀ ਖੇਤਰ ਵਿੱਚ ਅਵਿਵਸਥਾ ਹੈ, ਪੇਂਡੂ ਲੋਕਾਂ ਵਿੱਚ ਅਸੰਤੋਸ਼ ਹੈ, ਸ਼ਹਿਰੀ ਲੋਕ ਉਦਾਸੀਨ ਹਨ, ਜਵਾਨ ਇਸ ਗੱਲ ਤੋਂ ਗੁੱਸੇ ਹਨ ਕਿ ਸਰਕਾਰ ਉਨ੍ਹਾਂ ਨੂੰ ਰੁਜਗਾਰ ਨਹੀਂ ਦੇ ਰਹੀ ਹੈ ਨਾਲ ਹੀ ਧਾਰਮਿਕ ਧਰੁਵੀਕਰਨ ਹੋ ਰਿਹਾ ਹੈ ਤੇ ਪਾਰਟੀ ਦੀ ਵੋਟ ਫ਼ੀਸਦੀ ਵਿੱਚ ਗਿਰਾਵਟ ਆ ਰਹੀ ਹੈ ਜਿਸਦੇ ਚਲਦੇ ਉਸਨੂੰ ਚੁਣਾਵੀ ਫਾਇਦਾ ਨਹੀਂ ਮਿਲ ਰਿਹਾ ਹੈ।

    ਇਸ ਲਈ ਮੇਰਾ ਮੰਨਣਾ ਹੈ ਕਿ ਭਾਜਪਾ ਨੂੰ ਮਿਲੀਆਂ ਹਾਰਾਂ ਤੇ ਆਰਥਿਕ ਮੰਦੀ ਦੇ ਬਾਵਜੂਦ ਪਾਰਟੀ ਸੱਤਾ ਦੀ ਦੌੜ ਤੋਂ ਬਾਹਰ ਨਹੀਂ ਹੋਈ ਹੈ। ਉਂਜ ਪਾਰਟੀ ਅੱਜ ਵੀ ਜਨਤਾ ਵਿੱਚ ਲੋਕਪ੍ਰਿਯ ਹੈ। ਹੋ ਸਕਦਾ ਹੈ ਲੋਕ ਉਸਦੇ ਸ਼ਾਸਨ ਤੋਂ ਨਿਰਾਸ਼ ਹੋਣ ਪਰ ਉਨ੍ਹਾਂ ਦਾ ਸਰਕਾਰ ਤੋਂ ਮੋਹ ਭੰਗ ਨਹੀਂ ਹੋਇਆ ਹੈ ਅਤੇ ਇਸਦਾ ਸਭ ਤੋਂ ਵੱਡਾ ਕਾਰਨ ਮੋਦੀ ਦੀ ਨਿੱਜੀ ਲੋਕਪ੍ਰਿਅਤਾ ਅਤੇ ਵਿਕਲਪਹੀਣਤਾ ਦੀ ਸਥਿਤੀ ਵਿੱਚ ਉਨ੍ਹਾਂ ਦੀ ਨੰਬਰ ਇੱਕ ਦੀ ਸਥਿਤੀ ਹੈ। ਫਿਲਹਾਲ ਅਜਿਹਾ ਲੱਗਦਾ ਹੈ ਕਿ ਮੋਦੀ ਦੀ ਲੋਕਪ੍ਰਿਅਤਾ ਘਟ ਰਹੀ ਹੈ ਅਤੇ ਭਾਜਪਾ ਦੀ ਲੋਕਪ੍ਰਿਅਤਾ ਵੀ ਘੱਟ ਸਕਦੀ ਹੈ ਪਰ ਇਸਦੇ ਬਾਵਜੂਦ ਭਾਜਪਾ ਅਤੇ ਉਸਦੀ ਸਰਕਾਰ ਇਸ ਗੱਲ ਤੋਂ ਸੰਤੋਸ਼ ਕਰ ਸਕਦੀ ਹੈ ਕਿ ਉਸਨੇ ਆਪਣੇ ਦੂਜੇ ਕਾਰਜਕਾਲ ਵਿੱਚ ਆਪਣੇ ਮੁੱਖ ਏਜੰਡੇ ਦੇ ਜਿਆਦਾਤਰ ਮੁੱਦਿਆਂ ਨੂੰ ਪੂਰਾ ਕੀਤਾ ਹੈ। ਅਯੁੱਧਿਆ ਮੁੱਦੇ ‘ਤੇ ਅਦਾਲਤ ਦਾ ਮੰਦਰ ਦੇ ਪੱਖ ਵਿੱਚ ਫ਼ੈਸਲਾ ਆਇਆ ਹੈ। ਧਾਰਾ 370 ਨੂੰ ਰੱਦ ਕਰ ਦਿੱਤਾ ਗਿਆ ਹੈ। ਤਿੰਨ ਤਲਾਕ ਨੂੰ ਗ਼ੈਰ-ਕਾਨੂੰਨੀ ਐਲਾਨ ਦਿੱਤਾ ਗਿਆ ਹੈ ਅਤੇ ਨਾਗਰਿਕਤਾ ਸੋਧ ਕਾਨੂੰਨ ਦੇ ਜ਼ਰੀਏ ਗ਼ੈਰ-ਕਾਨੂੰਨੀ ਅਪ੍ਰਵਾਸੀਆਂ ਦੀ ਸਮੱਸਿਆ ਨਾਲ ਨਜਿੱਠਿਆ ਜਾ ਰਿਹਾ ਹੈ। ਇਹ ਉਸ ਲਈ ਇੱਕ ਵਿਚਾਰਿਕ ਸਫਲਤਾ ਹੈ। ਭਾਜਪਾ-ਰਾਸ਼ਟਰੀ ਸਵੈਸੇਵਕ ਸੰਘ ਦੇ ਮੂਲ ਮੁੱਦਿਆਂ ਵਿੱਚ ਸਿਰਫ਼ ਸਮਾਨ ਨਾਗਰਿਕਤਾ ਸੰਹਿਤਾ ਬਚਾ ਹੋਇਆ ਹੈ ਅਤੇ ਜਨਸੰਖਿਆ ਕੰਟਰੋਲ ਲਈ ਸਰਕਾਰ ਇੱਕ ਬਿੱਲ ਲਿਆਉਣ ਦੀ ਤਿਆਰੀ ਵਿੱਚ ਹੈ।

    ਪਰ ਹੈਰਾਨੀ ਦੀ ਗੱਲ ਇਹ ਹੈ ਕਿ ਮੋਦੀ ਨੇ ਹਾਲੇ ਅਰਥਵਿਵਸਥਾ ‘ਤੇ ਧਿਆਨ ਨਹੀਂ ਦਿੱਤਾ ਹੈ। ਅਰਥਵਿਵਸਥਾ ਦੀ ਵਾਧਾ ਦਰ 7 ਫ਼ੀਸਦੀ ਦੇ ਅਨੁਮਾਨਿਤ ਪੱਧਰ ਤੋਂ ਘਟ ਕੇ ਸਿਰਫ਼ 4.5 ਫ਼ੀਸਦੀ ਰਹਿ ਗਈ ਹੈ ਅਤੇ ਨਾਗਰਿਕਤਾ ਸੋਧ ਕਾਨੂੰਨ ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਅੰਦੋਲਨ ਹੋ ਰਿਹਾ ਹੈ। ਇਸ ਤੋਂ ਇਲਾਵਾ ਮੋਦੀ ਨੂੰ ਵਿਕਾਸ ਦੇ ਮੁੱਖ ਮੁੱਦਿਆਂ ‘ਤੇ ਵੀ ਧਿਆਨ ਦੇਣਾ ਹੋਵੇਗਾ ਜੋ ਲੋਕਾਂ ਦੀ ਰੋਟੀ, ਕੱਪੜਾ, ਸੜਕ ਅਤੇ ਪਾਣੀ ਨਾਲ ਜੁੜੇ ਹੋਏ ਹਨ। ਮੋਦੀ ਨੇ ਆਪਣੇ ਪ੍ਰਸ਼ਾਸਨ ਨੂੰ ਚਲਾਉਣ ਲਈ ਹਾਲੇ ਸੋਚ ਦਾ ਸਬੂਤ ਨਹੀਂ ਦਿੱਤਾ ਹੈ ਨਾ ਹੀ ਉਨ੍ਹਾਂ ਨੇ ਵਿਵਸਥਾ ਅਤੇ ਲੋਕਤੰਤਰਿਕ ਸੰਸਥਾਨਾਂ ਨੂੰ ਮਜਬੂਤ ਕੀਤਾ ਹੈ। ਉਨ੍ਹਾਂ ਦੇ ਸੁਧਾਰ ਦੇ ਏਜੰਡੇ ਦੇ ਰਾਜਨੀਤਿਕ ਵਿਰੋਧ ਦੇ ਚਲਦੇ ਉਨ੍ਹਾਂ ਦਾ ਆਰਥਿਕ ਸੁਧਾਰ ਪ੍ਰੋਗਰਾਮ ਹੋਰ ਜਟਿਲ ਬਣ ਗਿਆ ਹੈ। ਬਿਨਾ ਸ਼ੱਕ ਨੋਟਬੰਦੀ ਤੋਂ ਬਾਅਦ ਨਮੋ ਅਤੇ ਉਨ੍ਹਾਂ ਦੇ ਸਹਿਯੋਗੀ ਦਿਸ਼ਾ ਭਟਕ ਗਏ ਹਨ। ਉਨ੍ਹਾਂ ਦੀ ਸਰਕਾਰ ਮਹਿੰਗਾਈ, ਖੇਤੀ ਸੰਕਟ ਅਤੇ ਵਧਦੀ ਬੇਰੁਜ਼ਗਾਰੀ ਵਰਗੀਆਂ ਮੁੱਖ ਸਮੱਸਿਆਵਾਂ ‘ਤੇ ਧਿਆਨ ਨਹੀਂ ਦੇ ਸਕੀ ਹੈ।

    ਸਰਕਾਰ ਦਾ ਆਮ ਆਦਮੀ ਦੇ ਹਿਤੈਸ਼ੀ ਹੋਣ ਦਾ ਮੁੱਦਾ ਲੱਗਦਾ ਹੈ ਅਸਫਲ ਹੋ ਰਿਹਾ ਹੈ ਜਿਸਦੇ ਚਲਦੇ ਪਿਆਜ ਦੀਆਂ ਕੀਮਤਾਂ ਅਗਵਾਈ ਨੂੰ ਰੁਆ ਰਹੀਆਂ ਹਨ। ਖੁਰਾਕ, ਤੇਲ, ਖੰਡ, ਕਣਕ, ਚੌਲ ਆਦਿ ਦੀਆਂ ਕੀਮਤਾਂ ਵਧ ਰਹੀਆਂ ਹਨ। ਬਿਜਲੀ ਅਤੇ ਪਾਣੀ ਦੀਆਂ ਦਰਾਂ ‘ਚ ਵਾਧੇ ਨਾਲ ਆਮ ਆਦਮੀ ਦਾ ਜੀਵਨ ਔਖਾ ਹੋ ਰਿਹਾ ਹੈ। ਕੀ ਇਸ ਵਿੱਤੀ ਸਾਲ ਦੇ ਅੰਤ ਵਿੱਚ ਕੁੱਲ ਘਰੇਲੂ ਉਤਪਾਦ ਦੀ 4 ਫ਼ੀਸਦੀ ਦੀ ਵਾਧਾ ਦਰ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦਿਵਾ ਸਕੇਗੀ? ਇਸ ਲਈ ਸਾਡਾ ਵਿਰੋਧੀ ਪੱਖ ਵੀ ਦੋਸ਼ੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਵੱਖਰੇ ਉਦੇਸ਼ਾਂ ਅਤੇ ਏਜੰਡੇ ਦੇ ਨਾਲ ਵੱਖ-ਵੱਖ ਦਿਸ਼ਾਵਾਂ ਵਿੱਚ ਭਟਕ ਰਹੇ ਹਨ। ਵਿਰੋਧੀ ਧਿਰ ਵਿੱਚ ਅੱਜ ਵੀ ਬਿਖਰਾਓ ਹੈ। ਸਿੱਧੇ ਮੁਕਾਬਲੇ ਵਿੱਚ ਕਾਂਗਰਸ ਦੁਆਰਾ ਭਾਜਪਾ ਨੂੰ ਹਾਰ ਦੇਣ ਕਾਰਨ ਉਸਦੇ ਆਸਾਰ ਕੁੱਝ ਸੁਧਰ ਰਹੇ ਹਨ ਅਤੇ ਜਿਸਦੇ ਚਲਦੇ ਉਹ ਦੇਸ਼ ਦੇ 15 ਫ਼ੀਸਦੀ ਹਿੱਸੇ ‘ਤੇ ਸ਼ਾਸਨ ਕਰ ਰਹੀ ਹੈ ਪਰ ਹਾਲੇ ਉਹ ਇੱਕ ਬਦਲ ਦੇ ਰੂਪ ਵਿੱਚ ਨਹੀਂ ਉੱਭਰੀ ਹੈ। ਮਮਤਾ, ਪਵਾਰ, ਨਿਤਿਸ਼, ਸਟਾਲਿਨ ਆਦਿ ਸਾਰੇ ਆਗੂਆਂ ਵਿੱਚ ਸੀਨੀਅਰ ਅਹੁਦੇ ਲਈ ਹੋੜ ਲੱਗੀ ਹੋਈ ਹੈ। ਉਨ੍ਹਾਂ ਨੂੰ ਹਾਰ ਦੇ ਅਨੁਭਵਾਂ ਤੋਂ ਸਬਕ ਲੈਣਾ ਚਾਹੀਦਾ ਹੈ ਕਿ ਸਥਾਨਕ ਪੱਧਰ ‘ਤੇ ਏਕਤਾ ਨਾਲ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ।

    ਝਾਰਖੰਡ ਵਿੱਚ ਕਾਂਗਰਸ ਅਤੇ ਝਾਮੁਮੋ ਦੇ ਗਠਜੋੜ ਦੇ ਚਲਦੇ ਉਹ ਭਾਜਪਾ ਨੂੰ ਹਰਾ ਸਕੇ। ਮਹਾਂਰਾਸ਼ਟਰ ਵਿੱਚ ਪਾਰਟੀ ਨੇ ਭਾਜਪਾ ਦੀ ਸਾਬਕਾ ਸਾਥੀ ਸ਼ਿਵਸੈਨਾ ਦੇ ਨਾਲ ਰਣਨੀਤਿਕ ਗਠਜੋੜ ਕੀਤਾ ਅਤੇ ਸੰਘ ਨੂੰ ਹਾਰ ਦਿੱਤੀ। ਕਾਂਗਰਸ ਲਈ ਜ਼ਰੂਰੀ ਹੈ ਕਿ ਉਹ ਆਪਣੀ ਰਾਜਨੀਤਿਕ ਹੋਂਦ ਨੂੰ ਬਚਾਉਣ ਲਈ ਮੋਦੀ ਦੀ ਲੋਕਪ੍ਰਿਅਤਾ ਵਿੱਚ ਸੰਨ੍ਹ ਲਾਵੇ। ਰਾਜਨੀਤਿਕ ਲੜਾਈ ਜਿੱਤਣਾ ਉਦੇਸ਼ ਦੀ ਪ੍ਰਾਪਤੀ ਨਹੀਂ ਹੈ ਕਿਉਂਕਿ ਇਸਦੇ ਨਾਲ ਕਈ ਸਿੱਧੀਆਂ-ਅਸਿੱਧੀਆਂ ਚੁਣੌਤੀਆਂ ਪੈਦਾ ਹੁੰਦੀਆਂ ਹਨ ਅਤੇ ਇਹੀ ਸਥਿਤੀ ਹਾਰ ਵਿੱਚ ਵੀ ਹੈ। ਇਸ ਲਈ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਭਾਜਪਾ ਅਤੇ ਵਿਰੋਧੀ ਪਾਰਟੀਆਂ ‘ਤੇ ਵਿਆਪਕ ਅਸਰ ਪਏਗਾ। ਸ਼ਿਵ ਸੈਨਾ ਨਾਲੋਂ ਨਾਤਾ ਤੋੜਨਾ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਜਦ ( ਯੂ ) ਦੀ ਨਰਾਜਗੀ ਨੂੰ ਵੇਖਦੇ ਹੋਏ ਅਗਲੇ ਸਾਲਾਂ ਵਿੱਚ ਭਾਜਪਾ ਨੂੰ ਨਵੇਂ ਮਿੱਤਰ, ਸਹਿਯੋਗੀ ਲੱਭਣੇ ਹੋਣਗੇ।
    ਵੇਖਣਾ ਇਹ ਹੈ ਕਿ ਕੀ ਸਾਲ 2020 ਮੋਦੀ ਦੀਆਂ ਉਪਲੱਬਧੀਆਂ ਦਾ ਸਾਲ ਰਹੇਗਾ? ਕੀ ਮੋਦੀ ਜ਼ਮੀਨੀ ਪੱਧਰ ‘ਤੇ ਵਿਕੇਂਦਰੀਕ੍ਰਿਤ ਪ੍ਰਸ਼ਾਸਨ ਦੇ ਜ਼ਰੀਏ ਸਮੁੱਚਾ ਵਿਕਾਸ ਯਕੀਨੀ ਕਰ ਸਕਣਗੇ। ਪ੍ਰਸ਼ਾਸਨ ਨੂੰ ਲੋਕਾਂ ਦੀਆਂ ਵਧਦੀਆਂ ਆਸਾਂ ਅਤੇ ਉਮੀਦਾਂ ਦੇ ਸਮਾਨ ਇੱਕ ਨਿਪੁੰਨ ਅਤੇ ਸਾਰਥਿਕ ਲੋਕਤੰਤਰ ਦੇ ਰੂਪ ਵਿੱਚ ਚਲਾ ਸਕਣਗੇ?

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here