ਪਾਕਿ ਦੇ ਪੰਜਾਬ ਪ੍ਰਾਂਤ ‘ਚ ਅੱਤਵਾਦੀਆਂ ਦੀ ਮੱਦਦ ਦੇ ਦੋਸ਼ ‘ਚ 53 ਸੰਗਠਨਾਂ ‘ਤੇ ਲੱਗਿਆ ਬੈਨ

Organizations, Pakistan, Punjab, Province, Terrorists

ਨਵੀਂ ਦਿੱਲੀ | ਪਾਕਿਸਤਾਨ ਦੇ ਪੰਜਾਬ ਪ੍ਰਾਂਤ ‘ਚ ਸਰਕਾਰ ਨੇ ਅੱਤਵਾਦੀ ਸੰਗਠਨਾਂ ਦੀ ਹਮਾਇਤ ਕਰਨ ਦੇ ਦੋਸ਼ ‘ਚ ਕਈ ਸੰਗਠਨਾਂ ‘ਤੇ ਪਾਬੰਦੀ ਲਾਈ ਹੈ ਸਥਾਨਕ ਰਿਪੋਰਟ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਪਾਕਿਸਤਾਨ ਦੇ ਪੰਜਾਬ ‘ਚ ਅੱਤਵਾਦੀਆਂ ਦੀ ਮੱਦਦ ਕਰਨ ਦੇ ਦੋਸ਼ ‘ਚ ਕਰੀਬ 53 ਸੰਗਠਨਾਂ ‘ਤੇ ਰੋਕ ਲਾਈ ਗਈ ਹੈ ਪਾਕਿਸਤਾਨ ਸਰਕਾਰ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਮੀਨ ਦਾ ਕਿਸੇ ਵੀ ਦੇਸ਼ ਖਿਲਾਫ਼ ਅੱਤਵਾਦ ਲਈ ਇਸਤੇਮਾਲ ਨਹੀਂ ਹੋਣ ਦੇਣਗੇ

 ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਆਪਣੀ ਜ਼ਮੀਨ ਨੂੰ ਭਾਰਤ ਸਮੇਤ ਕਿਸੇ ਵੀ ਦੇਸ਼ ਖਿਲਾਫ਼ ਅੱਤਵਾਦ ਲਈ ਵਰਤੋਂ ਨਹੀਂ ਹੋਣ ਦੇਵੇਗਾ ਉਨ੍ਹਾਂ ਦਾਅਵਾ ਕੀਤਾ ਸੀ ਕਿ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਦੇ ਦਫ਼ਤਰ ਨੂੰ ਸਰਕਾਰ ਨੇ ਆਪਣੇ ਕਬਜ਼ੇ ‘ਚ ਲੈ ਲਿਆ ਹੈ ਜ਼ਿਕਰਯੋਗ ਹੈ ਕਿ ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਨੂੰ ਇੱਕ ਡੋਜੀਅਰ ਸੌਂਪਿਆ ਸੀ, ਜਿਸ ‘ਚ ਪੁਲਵਾਮਾ ਹਮਲੇ ‘ਚ ਜੈਸ਼-ਏ-ਮੁਹੰਮਦ ਦੇ ਸ਼ਾਮਲ ਹੋਣ ‘ਤੇ ਪਾਕਿਸਤਾਨ ‘ਚ ਇਸ ਅੱਤਵਾਦੀ ਸੰਗਠਨ ਦੇ ਟਿਕਾਣੇ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ

ਜ਼ਿਕਰਯੋਗ ਹੈ ਕਿ ਜੈਸ਼-ਏ-ਮਹੰਮਦ ਸੰਯੁਕਤ ਰਾਸ਼ਟਰ ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤ ਨੇ ਆਪਣਾ ਡੋਜੀਅਰ ਸੌਂਪਿਆ ਹੈ, ਜੇਕਰ ਭਾਰਤ ਇਸ ‘ਤੇ ਗੱਲ ਕਰਨਾ ਚਾਹੁੰਦਾ ਹੈ ਤਾਂ ਅਸੀਂ ਇਸ ਦੇ ਲਈ ਤਿਆਰ ਹਾਂ ਉਨ੍ਹਾਂ ਕਿਹਾ ਕਿ ਦੇਸ਼ ‘ਚ ਨਵੀਂਆਂ ਸੋਚ ਤੇ ਨਵੇਂ ਰੁਖ ਵਾਲੀ ਨਵੀਂ ਸਰਕਾਰ ਹੈ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਨੀਤੀਆਂ ਬਿਲਕੁਲ ਸਾਫ਼ ਹਨ ਪਾਕਿਸਤਾਨ ਨੇ ਅੱਤਵਾਦੀ ਸੰਗਠਨਾਂ ਦੀ ਮੱਦਦ ਦੇ ਮਾਮਲੇ ‘ਚ ਅਜਿਹੇ ਸਮੇਂ ਰੋਕ ਲਾਉਣ ਦਾ ਫੈਸਲਾ ਕੀਤਾ ਹੈ, ਜਦੋਂ ਪੁਲਵਾਮਾ ‘ਚ 14 ਫਰਵਰੀ ਨੂੰ ਹੋਏ ਅੱਤਵਾਦੀ ਹਮਲੇ ‘ਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋਏ ਸਨ ਤੇ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਦੇ ਸਰਪਸਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।