ਡੇਰਾ ਸੱਚਾ ਸੌਦਾ ਦੀ ਹਮਾਇਤ ‘ਚ ਖੁੱਲ੍ਹ ਕੇ ਆਏ ਸੰਗਠਨ

Organizations, Support, Dera Sacha Sauda, Gurmeet Ram Rahim

ਯੂਪੀ ਦੀ ਸਭ ਤੋਂ ਵੱਡੀ ਦੇਸ਼ ਖਾਪ, ਖੱਤਰੀ ਰੋੜ ਸਮਾਜ ਤੇ ਹਰਿਆਣਾ ਵਪਾਰ ਮੰਡਲ ਦੇ ਵਫ਼ਦ ਨੇ ਪੂਜਨੀਕ ਗੁਰੂ ਜੀ ਨੂੰ ਭੇਂਟ ਕੀਤੀ ਪਗੜੀ ਤੇ ਸਨਮਾਨ ਚਿੰਨ੍ਹ

ਸਰਸਾ: ਐਤਵਾਰ ਨੂੰ ਹੋਏ ਸਤਿਸੰਗ ਦੌਰਾਨ ਉੱਤਰ ਪ੍ਰਦੇਸ਼ ਦੀ ਜਾਟ ਸਮਾਜ ਦੀ ਸਭ ਤੋਂ ਵੱਡੀ ਖਾਪ ‘ਦੇਸ਼ ਖਾਪ’ (ਤੋਮਰ) ਦੇ ਨੁਮਾਇੰਦਿਆਂ ਤੇ ਖੱਤਰੀ ਰੋੜ ਸਮਾਜ ਦੇ ਨੁਮਾਇੰਦਿਆਂ ਨੇ ਪੂਜਨੀਕ ਗੁਰੂ ਜੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਪੂਜਨੀਕ ਗੁਰੂ ਜੀ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕੀਤੀ। ਦੇਸ਼ ਖਾਪ ਦੇ ਅਹੁਦਾਅਧਿਕਾਰੀਆਂ ਨੇ ਪੂਜਨੀਕ ਗੁਰੂ ਜੀ ਨੂੰ ਪਗੜੀ ਤੇ ਗਦਾ ਭੇਂਟ ਕੀਤੀ। ਖੇਤਰੀ ਰੋੜ ਸਮਾਜ ਨੇ ਪੂਜਨੀਕ ਗੁਰੂ ਜੀ ਨੂੰ ਪੱਗੜੀ, ਭਗਵਾਨ ਸ੍ਰੀ ਕ੍ਰਿਸ਼ਨ-ਅਰਜੁਨ ਦੀ ਮੂਰਤੀ ਤੇ ਤਲਵਾਰ ਭੇਂਟ ਕੀਤੀ।

ਬੋਲੋ, ਸਮਾਜ ਵਿਰੋਧੀਆਂ ਦੀਆਂ ਸਾਜਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿਆਂਗੇ

ਇਸ ਮੌਕੇ ਦੇਸ਼ ਖਾਪ ਦੇ ਪ੍ਰਧਾਨ ਸੁਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਮਾਨਵ  ਸਮਾਜ ਦੀ ਜੋ ਸੇਵਾ ਕਰ ਰਹੇ ਹਨ, ਉਸਦੇ ਲਈ ਉਹ ਦਿਲ ਦੀਆਂ ਡੂੰਘਾਈਆਂ ਨਾਲ ਪੂਜਨੀਕ ਗੁਰੂ ਜੀ ਦੇ ਧੰਨਵਾਦੀ ਹਨ। ਪਰਮ ਪਿਤਾ ਪਰਮਾਤਮਾ ਸਾਨੂੰ ਸ਼ਕਤੀ ਦੇਵੇ ਕਿ ਅਸੀਂ ਵੀ ਪੂਜਨੀਕ ਗੁਰੂ ਜੀ ਦੇ ਨਾਲ ਮਨੁੱਖੀ ਸਮਾਜ ਦੀ ਸੇਵਾ ਕਰ ਸਕੀਏ। ਉਨ੍ਹਾਂ ਕਿਹਾ ਕਿ ਮਾਨਵਤਾ ਭਲਾਈ ਕਾਰਜਾਂ ਕਾਰਨ  ਯੂਪੀ ਦਾ ਪੂਰਾ ਜਾਟ ਸਮਾਜ ਡੇਰਾ ਸੱਚਾ ਸੌਦਾ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ਼ ਖੜ੍ਹਾ ਹੈ। ਇਸ ਮੌਕੇ ਉਨ੍ਹਾਂ ਨਾਲ ਜਤਿੰਦਰ ਸਿੰਘ, ਪਰਮਿੰਦਰ ਸਿੰਘ ਤੋਮਰ ਤੇ ਹੋਰ ਨੁਮਾਇੰਦੇ ਹਾਜ਼ਰ ਸਨ।

ਖੱਤਰੀ ਰੋੜ ਮਹਾਂਸਭਾ ਦੇ ਪ੍ਰਧਾਨ ਚੌ. ਰੱਤੀਰਾਮ ਕਾਲਖਾ, ਕਮਲਜੀਤ ਮਹਲਾ ਭੈਣੀ, ਚੌ. ਸ਼ਮਸ਼ੇਰ ਸਿੰਘ ਖੈਂਚੀ ਅਹਰ, ਈਰਸ਼ਮ ਸਿੰਘ ਮਾਸਟਰ, ਜੈ ਭਗਵਾਨ ਸੀਕਰੀ ਚੇਅਰਮੈਨ, ਚੌ. ਮਹਿੰਦਰ ਸਿੰਘ ਪੰਜੋਖੜ੍ਹਾ, ਕੁਲਦੀਪ ਸਿੰਘ, ਬਾਬੂ ਰਾਮ ਚੋਪੜਾ, ਰਾਕੇਸ਼ ਕੁਮਾਰ ਤੇ ਹੋਰਨਾਂ ਨੇ ਵੀ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਚੌ. ਸ਼ਮਸ਼ੇਰ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਅਧਿਆਤਮਵਾਦ ਦੇ ਨਾਲ-ਨਾਲ ਸਮਾਜ ‘ਚ ਨਵੀਂ ਕ੍ਰਾਂਤੀ ਲਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਕਾਰਜਾਂ ਲਈ ਖੇਤਰੀ ਰੋੜ ਸਮਾਜ ਡੇਰਾ ਸੱਚਾ ਸੌਦਾ ਦੇ ਨਾਲ ਖੜ੍ਹਾ ਹੈ ।

ਬਿਹਾਰ ‘ਚ ਹੜ੍ਹ ਨਾਲ ਤਬਾਹੀ ਤੇ ਖਤੌਲੀ ਰੇਲ ਹਾਦਸੇ ‘ਤੇ ਪੂਜਨੀਕ ਗੁਰੂ ਜੀ ਨੇ ਦੁੱਖ ਪ੍ਰਗਟਾਇਆ

ਪੂਜਨੀਕ ਗੁਰੂ ਜੀ ਨੇ ਬਿਹਾਰ ਦੇ ਹੜ੍ਹ ਪ੍ਰਭਾਵਿਤਾਂ ਤੇ ਉੱਤਰ ਪ੍ਰਦੇਸ਼ ਦੇ ਖਤੌਲੀ ‘ਚ ਰੇਲ ਹਾਦਸੇ ‘ਚ ਪ੍ਰਭਾਵਿਤ ਹੋਏ ਲੋਕਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ । ਪੂਜਨੀਕ ਗੁਰੂ ਜੀ ਨੇ ਟਵੀਟ ਕਰਦਿਆਂ ਲਿਖਿਆ ਕਿ ‘ਭਾਰੀ ਹੜ੍ਹ ਨਾਲ ਬਿਹਾਰ ‘ਚ ਹੋਈ ਜਨ ਹਾਨੀ ਤੇ ਯੂਪੀ ਦੇ ਖਤੌਲੀ ‘ਚ ਰੇਲ ਹਾਦਸੇ ‘ਚ ਮਾਰੇ ਗਏ ਲੋਕਾਂ ਦੀਆਂ ਆਤਮਾਵਾਂ ਨੂੰ ਪਰਮਾਤਮਾ ਸ਼ਾਂਤੀ ਬਖ਼ਸ਼ੇ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਹ ਦੁੱਖ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰਨ’।

ਹਰਿਆਣਾ ਵਪਾਰ ਮੰਡਲ ਨੇ ਕੀਤੀ ਪੂਜਨੀਕ ਗੁਰੂ ਜੀ ਨਾਲ ਮੁਲਾਕਾਤ

ਅਖਿਲ ਭਾਰਤੀ ਵਪਾਰ ਮੰਡਲ ਦੇ ਕੌਮੀ ਜਨਰਲ ਸਕੱਤਰ ਤੇ ਹਰਿਆਣਾ ਪ੍ਰਦੇਸ਼ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਦਾਸ ਗਰਗ ਤੇ ਵਪਾਰ ਮੰਡਲ ਨਾਲ ਜੁੜੇ ਅਨੇਕ ਅਹੁਦਾ ਅਧਿਕਾਰੀਆਂ ਨੇ ਸ਼ਨਿੱਚਰਵਾਰ ਸ਼ਾਮ ਨੂੰ ਹੋਈ ਰੂਹਾਨੀ ਮਜਲਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਮੁਲਾਕਾਤ ਕੀਤੀ ਤੇ ਅਸ਼ੀਰਵਾਦ ਲਿਆ । ਸਤਿਸੰਗ ਪ੍ਰੋਗਰਾਮ ਦੌਰਾਨ ਹਾਜ਼ਰ ਲੱਖਾਂ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਬਜਰੰਗ ਦਾਸ ਗਰਗ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਰਹਿਨੁਮਾਈ ‘ਚ ਡੇਰਾ ਸੱਚਾ ਸੌਦਾ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜ ਦੇਸ਼ ਹੀ ਨਹੀਂ ਸਗੋਂ ਵਿਸ਼ਵ ‘ਚ ਵੀ ਜਗ ਜ਼ਾਹਿਰ ਹਨ ਤੇ ਹਰਿਆਣਾ ਹੀ ਨਹੀਂ, ਸਗੋਂ ਪੂਰੇ ਦੇਸ਼ ਦਾ ਵਪਾਰੀ ਡੇਰਾ ਸੱਚਾ ਸੌਦਾ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹਾ ਹੈ ਤੇ ਪੂਜਨੀਕ ਗੁਰੂ ਜੀ ਦੇ ਨਾਲ ਹੈ।

ਦੇਸ਼ ਦਾ ਵਪਾਰੀ ਵਰਗ ਡੇਰਾ ਸੱਚਾ ਸੌਦਾ ਦੇ ਨਾਲ

ਗਰਗ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਅਜਿਹੇ-ਅਜਿਹੇ ਮਾਨਵਤਾ ਭਲਾਈ ਦੇ ਕਾਰਜ ਕਰ ਰਿਹਾ ਹੈ ਜੋ ਸਰਕਾਰਾਂ ਵੀ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਡੇਰਾ ਸੱਚਾ ਸੌਦਾ ‘ਚ ਆ ਕੇ ਅਜਿਹਾ ਲੱਗਿਆ ਹੈ ਜਿਵੇਂ ਉਹ ਪਰਮਾਤਮਾ ਦੇ ਦਰ ‘ਤੇ ਆ ਗਏ ਹੋਣ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੇ 50ਵੇਂ ਜਨਮਦਿਨ ਭਾਵ 15 ਅਗਸਤ ‘ਤੇ ਵੀ ਉਨ੍ਹਾਂ ਇੱਥੇ ਪ੍ਰੋਗਰਾਮ ‘ਚ ਆਉਣ ਦਾ  ਮੌਕਾ ਮਿਲਿਆ ਸੀ ਤੇ ਇਸ ਦਿਨ ਜਨਮਅਸ਼ਟਮੀ ਤਿਉਹਾਰ ਹੋਣ ਦੇ ਕਾਰਨ ਉਨ੍ਹਾਂ ਨੇ ਸੋਚਿਆ ਕਿ ਜੇਕਰ ਭਗਵਾਨ ਦੀ ਪੂਜਾ ਦੇ ਨਾਲ-ਨਾਲ ਸੰਤ ਜੀ ਦੇ ਦਰਸ਼ਨ ਕਰਾਂਗੇ ਤਾਂ ਪੁੰਨ ਜ਼ਿਆਦਾ ਮਿਲੇਗਾ। ਇਸ ਮੌਕੇ ਉਨ੍ਹਾਂ ਪੂਜਨੀਕ ਗੁਰੂ ਜੀ ਨੂੰ ਸਨਮਾਨ ਚਿੰਨ੍ਹ ਵਜੋਂ ਭਗਵਾਨ ਸ੍ਰੀ ਗਣੇਸ਼ ਜੀ ਦੀ ਪ੍ਰਤਿਮਾ ਤੇ ਸ਼ਾਲ ਭੇਂਟ ਕੀਤੀ।

ਪੂਜਨੀਕ ਗੁਰੂ ਜੀ ਨੇ ਵਪਾਰ ਮੰਡਲ ਦੇ ਸੂਬਾ ਪ੍ਰਧਾਨ ਬਜਰੰਗ ਦਾਸ ਗਰਗ ਤੇ ਉਨ੍ਹਾਂ ਦੇ ਨਾਲ ਆਏ ਹੋਏ ਵਪਾਰ ਮੰਡਲ ਦੇ ਹੋਰ ਅਹੁਦਾਅਧਿਕਾਰੀਆਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੀ ਉਨ੍ਹਾਂ ਦੇ ਇਨ੍ਹਾਂ ਕਾਰਜਾਂ ‘ਚ ਸਾਥ ਦੇਵੇਗੀ।

ਇਸ ਮੌਕੇ ਪੂਜਨੀਕ ਗੁਰੂ ਜੀ ਨੇ ਸ੍ਰੀ ਗਰਗ ਨੂੰ ਟੋਕਨ ਆਫ਼ ਲਵ ਦੇ ਸਨਮਾਨਿਤ ਕੀਤਾ । ਇਸ ਮੌਕੇ ਹੀਰਾ ਲਾਲ ਸ਼ਰਮਾ, ਮਾਸਟਰ ਰੋਸ਼ਨ ਲਾਲ ਗੋਇਲ, ਰਾਜਕਰਣ ਭਾਟੀਆ, ਕ੍ਰਿਸ਼ਨ ਗੁਪਤਾ, ਵਿਨੋਦ ਕਨੋਡੀਆ, ਕਾਲੂ ਰਾਮ ਸ਼ਰਮਾ, ਕ੍ਰਿਸ਼ਨ ਖਾਰੀਆ ਵਾਲਾ, ਬ੍ਰਹਮਾ ਨੰਦ ਗੋਇਲ, ਦੇਵਿੰਦਰ ਸੋਨੀ, ਨਵਨੀਤ ਗੋਇਲ, ਕ੍ਰਿਸ਼ਨ ਮਕਾਨੀ, ਪ੍ਰੇਮ ਬਾਂਸਲ, ਅਸ਼ਵਨੀ ਬਾਂਸਲ, ਵਿਨੈ ਬਾਂਸਲ, ਗੋਪਾਲ ਸ਼ਰਮਾ, ਅਤੁਲ ਗੋਇਲ, ਰਮੇਸ਼ ਗਰਗ, ਪ੍ਰਮੋਦ ਗਰਗ, ਰਜਿੰਦਰ ਗੁਪਤਾ, ਸੁਮਿਤ ਸ਼ਰਮਾ, ਅਮਿਤ ਆਦਿ ਮੁੱਖ ਪਤਵੰਤੇ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।