ਖਤੌਲੀ ਰੇਲ ਹਾਦਸੇ ‘ਚ ਵੱਡਾ ਖੁਲਾਸਾ, ਤਿੰਨ ਦਿਨਾਂ ਤੋਂ ਟੁੱਟਿਆ ਹੋਇਆ ਸੀ ਟਰੈਕ

Muzaffarnagar: ਖਤੌਲੀ ਰੇਲ ਹਾਦਸੇ ਬਾਰੇ ਹੋਏ ਨਵੇਂ ਖੁਲਾਸਾ ਹੋਇਆ ਹੈ। ਹਾਦਸੇ ਪਿੱਛੋਂ ਆਈ ਆਡੀਓ ਵਿੱਚ ਗੇਟਮੈਨ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਖਤੌਲੀ ਵਿੱਚ ਰੇਲ ਲਾਈਨ ਰੇਲਵੇ ਕਰਮਚਾਰੀਆਂ ਨੇ ਹੀ ਕੱਟੀ ਸੀ, ਪਰ ਰੇਲ ਆਉਣ ਤੋਂ ਪਹਿਲਾਂ ਉਹ ਉਸ ਨੂੰ ਜੋੜ ਨਹੀਂ ਸਕੇ, ਇਹੀ ਕਾਰਨ ਰਿਹਾ ਕਿ ਇੰਨਾ ਵੱਡਾ ਵੱਡਾ ਹਾਦਸਾ ਵਾਪਰ ਗਿਆ।

ਹਾਦਸੇ ਪਿੱਛੋਂ ਆਡੀਓ ਕਲਿਪ ਆਇਆ ਸਾਹਮਣੇ

ਇਸੇ ਆਡੀਓ ਕਲਿਪ ਵਿੱਚ ਅੱਗੇ ਗੇਟਮੈਨ ਨੇ ਇੱਕ ਹੋਰ ਖੁਲਾਸਾ ਕਰਦਿਆਂ ਦੱਸਿਆ ਕਿ ਇਸ ਹਾਦਸੇ ਤੋਂ ਦੋ ਦਿਨ ਪਹਿਲਾਂ ਇਸ ਤਰੀਕੇ ਦਾ ਮਾਮਲਾ ਸਾਹਮਣੇ ਆਇਆ ਸੀ। ਗੇਟਮੈਨ ਮੁਤਾਬਕ, ਘਟਨਾ ਸਥਾਨ ਤੋਂ ਕੁਝ ਦੂਰੀ ‘ਤੇ ਹੀ 2 ਦਿਨ ਪਹਿਲਾਂ ਹੀ ਇੱਕ ਦੂਜੀ ਲਾਈਨ ਟੁੱਟੀ ਹੋਈ ਮਿਲੀ ਸੀ। ਗੇਟਮੈਨ ਦਾ ਕਹਿਣਾ ਹੈ ਕਿ ਤਿੰਨ ਦਿਨ ਤੱਕ ਉਸ ਪਾਸੇ ਕੋਈ ਨਹੀਂ ਗਿਆ। ਗੇਟਮੈਨ ਨੇ ਖੁਲਾਸਾ ਕੀਤਾ ਕਿ ਇਸ ਲਾਈਨ ਦੇ ਦੋ ਸਲੀਪਰ ਵੀ ਟੁੱਟੇ ਹੋਏ ਮਿਲੇ ਸਨ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਲਾਈਨ ਕਾਫ਼ੀ ਪਹਿਲਾਂ ਟੁੱਟ ਗਈ ਹੋਵੇਗੀ। ਬਾਵਜ਼ੂਦ ਇਸ ਦੇ ਕਿਸੇ ਨੇ ਉਸਦੀ ਸਾਰ ਨਹੀਂ ਲਈ। ਹਾਲਾਂਕਿ ਇਹ ਗਨੀਮਤ ਰਹੀ ਕਿ ਉੱਥੋਂ ਰੇਲਾਂ ਲੰਘਦੀਆਂ ਰਹੀਆਂ ਅਤੇ ਕਿਸੇ ਹਾਦਸੇ ਦਾ ਸ਼ਿਕਾਰ ਨਹੀਂ ਹੋਈਆਂ। ਗੇਟਮੈਨ ਅਨੁਸਾਰ ਇਸ ਮਾਮਲੇ ਵਿੱਚ ਜੇਈ ਨੂੰ ਦਿੱਲੀ ਵੀ ਤਲਬ ਕੀਤਾ ਗਿਆ ਸੀ।

ਗੇਟਮੈਨ ਨੇ ਆਪਣੀ ਗੱਲਬਾਤ ਵਿੱਚ ਵੀ ਖੁਲਾਸਾ ਕੀਤਾ ਕਿ ਦੋ ਦਿਨ ਪਹਿਲਾਂ ਅਜਿਹਾ ਹੀ ਹਾਦਸਾ ਸਾਹਮਣੇ ਆਉਣ ਦੇ ਬਾਵਜ਼ੂਦ ਕੋਈ ਮੁਸਤੈਦੀ ਨਹੀਂ ਵਿਖਾਈ ਗਈ, ਜਿਸ ਕਾਰਨ ਖਤੌਲੀ ਵਿੱਚ ਰੇਲ ਹਾਦਸਾ ਵਾਪਰਿਆ। ਜ਼ਿਕਰਯੋਗ ਹੈ ਕਿ ਬੀਤੇ ਸ਼ਨਿੱਚਰਵਾਰ ਉਤਕਲ ਐਕਸਪ੍ਰੈਸ ਰੇਲਗੱਡੀ ਮੁਜ਼ੱਫ਼ਰਨਗਰ ਦੇ ਖਤੌਲੀ ‘ਚ ਹਾਦਸਾ ਗ੍ਰਸਤ ਹੋ ਗਈ ਸੀ। ਇਸ ਹਾਦਸੇ ਵਿੱਚ 20 ਜਣਿਆਂ ਦੀ ਮੌਤ ਹੋ ਗਈ, ਜਦੋਂਕਿ 150 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ। ਜਿ਼ਕਰਯੋਗ ਹੈ ਕਿ ਇਸ ਆਡੀਓ ਦੀ ਅਜੇ ਤੱਕ ਸਰਕਾਰੀ ਪੁਸ਼ਟੀ ਨਹੀਂ ਹੋਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।