ਕਲਾ’ਚ ਸਿਆਸੀ ਦਖ਼ਲ ਤੇ ਸਿਆਸੀ ਕਲਾਕਾਰ

Central Film Cencer Board, Political, Intervention, Artist, Movie

ਕੇਂਦਰੀ ਫ਼ਿਲਮ ਸੈਂਸਰ ਬੋਰਡ ਦੇ ਚੇਅਰਮੈਨ ਪਹਿਲਾਜ ਨਿਹਲਾਨੀ ਨੇ ਅਸਤੀਫ਼ੇ ਤੋਂ ਬਾਦ ਜੋ ਖੁਲਾਸੇ ਕੀਤੇ ਹਨ ਉਹ ਸਿਆਸੀ ਨਿਘਾਰ ਦਾ ਨਮੂਨਾ ਹਨ ਸਿਆਸਤਦਾਨ ਕਲਾ ਨੂੰ ਆਪਣੇ ਉਦੇਸ਼ਾਂ ਲਈ ਵਰਤਣਾ ਹੁੰਦੇ ਹਨ ਕਿਹੜੀ ਫ਼ਿਲਮ ਨੂੰ ਹਰੀ ਝੰਡੀ ਦੇਣੀ ਹੈ ਕਿਹੜੀ ਫ਼ਿਲਮ ‘ਤੇ ਕਿੰਨੇ ਕੱਟ ਲਾਉਣੇ ਹਨ ਇਹ ਵੀ ਮੰਤਰੀਆਂ ਦੀ ਮਰਜੀ ‘ਤੇ ਨਿਰਭਰ ਕਰਨ ਲੱਗਿਆ ਹੈ ਜੇਕਰ ਕੋਈ ਅਧਿਕਾਰੀ ਅਜ਼ਾਦੀ ਨਾਲ ਕੰਮ ਕਰਦਾ ਹੈ ਤਾਂ ਉਸ ਨੂੰ ਅਹੁਦਾ ਛੱਡਣ ਲਈ ਮਜ਼ਬੂਰ ਹੋਣਾ ਪੈਂਦਾ ਹੈ

ਨਿਹਲਾਨੀ ਨੇ ਦਾਅਵਾ ਕੀਤਾ ਹੈ ਕਿ ਇੱਕ ਮੰਤਰਾਲਾ ‘ਉਡਤਾ ਪੰਜਾਬ’ ਵੀ ਰਿਲੀਜ਼ ਨਹੀਂ ਸੀ ਹੋਣ ਦੇਣਾ ਚਾਹੁੰਦਾ ਇਸ ਗੱਲੋਂ ਨਿਹਲਾਨੀ ਦੀ ਸਿਫ਼ਤ ਕਰਨੀ ਬਣਦੀ ਹੈ ਕਿ ਉਹਨਾਂ ਨੇ ਬਿਨਾਂ ਕਿਸੇ ਸਿਆਸੀ ਦਬਾਅ ਤੋਂ ਫ਼ਿਲਮਾਂ ਬਾਰੇ ਫੈਸਲੇ ਲਏ ਪਰ ਤਸਵੀਰ ਦਾ ਦੂਜਾ ਪੱਖ ਵੀ ਕਾਲਾ ਹੈ ਜੇਕਰ ਸਿਆਸਤਦਾਨ ਕਲਾ ‘ਚ ਦਖ਼ਲਅੰਦਾਜ਼ੀ ਕਰਦੇ ਹਨ ਤਾਂ ਕਲਾਕਾਰ ਵੀ ਸਿਆਸੀ ਆਗੂਆਂ ਦੀ ਮਨਸ਼ਾ ਅਨੁਸਾਰ ਫ਼ਿਲਮਾਂ ਦਾ ਵਿਸ਼ਾ ਤੇ ਪਲਾਟ ਤੈਅ ਕਰਨ ਦੇ ਰੁਝਾਨ ਦਾ ਸ਼ਿਕਾਰ ਹੋ ਰਹੇ ਹਨ ਜੋ ਕਿ ਆਪਣੇ ਆਪ ‘ਚ ਕਲਾ ਦਾ ਅਪਮਾਨ ਹੈ ‘ਉਡਤਾ ਪੰਜਾਬ’ ਫ਼ਿਲਮ ਉਦੋਂ ਆਈ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਸਨ ਇਸ ਫ਼ਿਲਮ ‘ਚ ਪੰਜਾਬ ‘ਚ ਨਸ਼ੇ ਦੀ ਮਾਰ ਹੇਠ ਆਏ ਨੌਜਵਾਨਾਂ ਨੂੰ ਵਿਖਾਇਆ ਗਿਆ ਜਿਸ ਨੇ ਸ੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣਾ ਸੀ

ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਹਕੀਕਤ ਦਾ ਸਿਆਸੀ ਮਕਸਦ

ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਹਕੀਕਤ ਦਾ ਸਿਆਸੀ ਮਕਸਦ ਵੀ ਸਪੱਸ਼ਟ ਸੀ ਅਕਾਲੀ ਦਲ ਨੇ ਅਸਿੱਧੇ ਤੌਰ ‘ਤੇ ਇਸ ਦਾ ਵਿਰੋਧ ਕਰਕੇ ਫ਼ਿਲਮ ਦੀ ਪਬਲੀਸਿਟੀ ‘ਚ ਹੋਰ ਵਾਧਾ ਕਰ ਦਿੱਤਾ ਕਲਾਕਾਰ ਸਿਆਸੀ ਆਗੂਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਚੋਣਾਂ ਲਈ ਫ਼ਿਲਮਾਂ ਬਣਾਉਣ ਲੱਗ ਜਾਂਦੇ ਹਨ ਇੱਥੇ ਕਲਾ ਕਲਾ ਨਾ ਰਹਿ ਕੇ ਸਿਆਸੀ ਪ੍ਰਚਾਰ ਬਣ ਜਾਂਦੀ ਹੈ ਕਲਾਕਾਰ ਕਲਾ ਨੂੰ ਵੇਚਣ ਲੱਗ ਪੈਂਦਾ ਹੈ ਬਿਨਾ ਸ਼ੱਕ ਇਹ ਪੈਸੇ ਦੀ ਖੇਡ ਹੁੰਦੀ ਹੈ ਪੈਸੇ ਤੋਂ ਬਿਨਾ ਕੁਝ ਨਹੀਂ ਹੁੰਦਾ ਸਿਆਸਤਦਾਨ ਸੱਤਾ ਦੀ ਦੌੜ ‘ਚ ਹਰ ਢੰਗ ਤਰੀਕੇ ਨੂੰ ਵਰਤਦਾ ਹੈ ਪਰ ਜਦੋਂ ਕਿਸੇ ਸਾਧਨ ਨੂੰ ਮਾੜੀ ਮਨਸ਼ਾ ਨਾਲ ਵਰਤਿਆ ਜਾਏ ਤਾਂ ਉਹ ਹਥਕੰਡਾ ਬਣ ਜਾਂਦਾ ਹੈ ਸੱਤਾ ਦੀ ਖੇਡ ‘ਚ ਕਲਾ ਦਾ ਹੱਥਕੰਡਾ ਬਣਨਾ ਕਲਾਕਾਰ ਨੂੰ ਬੇਈਮਾਨ ਸਾਬਤ ਕਰਦਾ ਹੈ ਕਲਾ ਲਈ ਅਜ਼ਾਦੀ ਜਰੂਰੀ ਹੈ ਪਰ ਅਜ਼ਾਦੀ ਦੇ ਨਾਂਅ ‘ਤੇ ਕਿਸੇ ਹੋਰ ਦੇ ਹੱਥ ‘ਚ ਖੇਡਣਾ ਕਲਾ ਦਾ ਸਿਰਫ਼ ਵਿਖਾਵਾ ਹੈ

ਰਾਜਨੀਤਿਕ ਵਿਸ਼ਿਆਂ ‘ਤੇ ਫ਼ਿਲਮ ਬਣਾਉਣਾ ਗਲਤ ਨਹੀਂ ਪਰ ਰਾਜਨੀਤਿਕ ਸੋਚ ਨਾਲ ਫ਼ਿਲਮ ਬਣਾਉਣਾ ਗਲਤ ਹੈ ਹੁਣ ‘ਇੰਦੂ ਸਰਕਾਰ’ ਦੀ ਵੀ ਚਰਚਾ ਚੱਲੀ ਹੈ ਫ਼ਿਲਮਾਂ ਦੀ ਰਿਲੀਜ਼ਿੰਗ ਲਈ ਅਦਾਲਤਾਂ ਦੇ ਚੱਕਰ ਵੀ ਲੱਗ ਰਹੇ ਹਨ ਇਸ ਸਾਰੇ ਘਮਸਾਣ ‘ਚ ਨਾ ਤਾਂ ਸਿਆਸਤਦਾਨ ਤੇ ਨਾ ਹੀ ਕਲਾਕਾਰਾਂ ਨੂੰ ਕਲੀਨ ਚਿੱਟ ਦਿੱਤੀ ਜਾ ਸਕਦੀ ਹੈ ਕਲਾ ‘ਚੋਂ ਸੰਦੇਸ਼ ਉੱਭਰਦਾ ਹੈ ਪਰ ਸੰਦੇਸ਼ ‘ਤੇ ਕਲਾ ਦਾ ਠੱਪਾ ਲਾਉਣਾ ਕਲਾ ਨੂੰ ਕੰਮਜ਼ੋਰ ਕਰਦਾ ਹੈ ਕਲਾਕਾਰ ਸਮਾਜ ਦੀ ਬਿਹਤਰੀ ਲਈ ਮਨੁੱਖੀ ਜੀਵਨ ਨੂੰ ਪੇਸ਼ ਕਰਨ ਸਿਆਸਤਦਾਨ ਫ਼ਿਲਮਾਂ ਨੂੰ ਆਪਣੇ ਉਦੇਸ਼ ਅਨੁਸਾਰ ਬਣਵਾਉਣ ਦੀ ਬਜਾਇ ਕਲਾਕਾਰਾਂ ਵੱਲੋਂ ਬਣਾਈਆਂ ਫ਼ਿਲਮਾਂ ‘ਚੋਂ ਆਪਣੇ ਆਪ ਦੀ ਪਰਖ਼ ਕਰਨ ਫ਼ਿਲਮ ‘ਚ ਵਿਖਾਏ ਜਾ ਰਹੇ ਜੀਵਨ ਦ੍ਰਿਸ਼ ‘ਚੋਂ ਸਿਆਸਤਦਾਨ ਇਹ ਜ਼ਰੂਰ ਵੇਖਣ ਕਿ ਸਮਾਜ ਕਿੱਥੇ ਖੜ੍ਹਾ ਹੈ ਤੇ ਉਸਨੂੰ ਕਿੱਥੇ ਲਿਜਾਣ ਦੀ ਜ਼ਰੂਰਤ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।