ਖਤੌਲੀ ਰੇਲ ਹਾਦਸਾ : ਜਿੰਦਗੀਆਂ ਨੂੰ ਬਚਾਉਣ ‘ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Green S Force, Helped, Relief Operations, Train Accident, Dera Sacha Sauda, Volunteer

ਹਾਦਸੇ ਤੋਂ ਤੁਰੰਤ ਬਾਅਦ ਪਹੁੰਚੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ

ਸੱਚ ਕਹੂੰ ਨਿਊਜ਼, ਮੁਜੱਫ਼ਰਨਗਰ:ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਕੋਲ ਖਤੌਲੀ ‘ਚ ਸ਼ਨਿੱਚਰਵਾਰ ਦੇਰ ਸ਼ਾਮ ਪੁਰੀ-ਹਰਿਦੁਆਰ ਉਤਕਲ ਐਕਸਪ੍ਰੈਸ ਦੇ ਪਟੜੀ ਤੋਂ ਉਤਰਣ ਕਾਰਨ ਵਾਪਰੇ ਹਾਦਸੇ ਤੋਂ ਬਾਅਦ ਜਿੱਥੇ ਭਾਰਤੀ ਰੇਲਵੇ ਤੇ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਰਾਹਤ ਤੇ ਬਚਾਅ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ, ਉੱਥੇ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫ਼ੇਅਰ ਫੋਰਸ ਵਿੰਗ ਦੇ ਜਾਂਬਾਜ਼ ਸੇਵਾਦਾਰ ਜੀਅ ਜਾਨ ਨਾਲ ਜੁਟੇ ਹੋਏ ਹਨ। ਟਰੇਨ ਦੇ ਬੁਰੀ ਤਰ੍ਹਾਂ ਹਾਦਸਾਗ੍ਰਸਤ ਡੱਬਿਆਂ ‘ਚ ਜਿੰਦਗੀ ਦੀ ਤਲਾਸ਼ ਦਾ ਕਾਰਜ ਐਤਵਾਰ ਦਿਨ ਭਰ ਜਾਰੀ ਰਿਹਾ। ਇਹ ਸੇਵਾਦਾਰ ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਮਿਲਾ ਕੇ ਬਚਾਅ ਤੇ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।

ਸ਼ਨਿੱਚਰਵਾਰ ਸ਼ਾਮ ਜਿਵੇਂ ਹੀ ਇਹ ਟਰੇਨ ਦਾ ਹਾਦਸਾ ਹੋਇਆ, ਸੂਚਨਾ ਮਿਲਣ ‘ਤੇ ਥੋੜ੍ਹੀ ਹੀ ਦੇਰ ‘ਚ ਆਸਪਾਸ ਦੇ ਬਲਾਕਾਂ ਦੇ ਵੱਡੀ ਗਿਣਤੀ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਘਟਨਾ ਸਥਾਨ ‘ਤੇ ਆ ਗਏ। ਸੇਵਾਦਾਰ ਸ਼ਨਿੱਚਰਵਾਰ ਰਾਤ ਭਰ ਤੇ ਐਤਵਾਰ ਨੂੰ ਦਿਨ ਭਰ ਪ੍ਰਸ਼ਾਸਨ ਨਾਲ ਮ੍ਰਿਤਕਾਂ ਦੀਆਂ ਲਾਸ਼ਾਂ ਤੇ ਜ਼ਖਮੀਆਂ ਨੂੰ ਕੱਢਣ ‘ਚ ਜੁਟੇ ਰਹੇ। ਇਸ ਸੇਵਾ ਕਾਰਜ ‘ਚ ਖਤੌਲੀ, ਮੁਜ਼ੱਫਰਨਗਰ ਪੂਰਬ, ਮੁਜ਼ੱਫਰਨਗਰ ਪੱਛਮ, ਮੰਸੂਰਪੁਰ, ਦੌਰਾਲਾ, ਮੇਰਠ ਸਮੇਤ ਆਸਪਾਸ ਦੇ ਕਈ ਬਲਾਕਾਂ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਵਿੰਗ ਦੇ ਕਰੀਬ 350 ਜਵਾਨ ਜੁਟੇ ਹਨ। ਇਸ ਮੌਕੇ ‘ਤੇ ਰਾਮਭੁਨ ਇੰਸਾਂ, ਡਾ. ਵਿਨੋਦ ਇੰਸਾਂ, ਸ਼ੰਕਰ ਇੰਸਾਂ, ਰਤਨ ਇੰਸਾਂ, ਅਜੀਤ ਇੰਸਾਂ, ਹਰੀਓਮ ਇੰਸਾਂ, ਸਤਬੀਰ ਇੰਸਾਂ, ਓਮਪਾਲ ਇੰਸਾਂ, ਰਜਿੰਦਰ ਜੈਨ ਇੰਸਾਂ, ਦੀਪਕ ਇੰਸਾਂ, ਰਾਹੁਲ ਇੰਸਾਂ, ਪ੍ਰਸ਼ਾਂਤ ਇੰਸਾਂ, ਮੌਂਟੀ ਇੰਸਾਂ, ਸੁਮੀਤ ਇੰਸਾਂ, ਸਤਿੰਦਰ ਇੰਸਾਂ ਸਮੇਤ ਕਈ ਸੇਵਾਦਾਰ ਹਾਜ਼ਰ ਸਨ।

ਹਾਦਸੇ ‘ਚ ਹੁਣ ਤੱਕ 25 ਦੀ ਗਈ ਜਾਨ, 90 ਤੋਂ ਜ਼ਿਆਦਾ ਜ਼ਖਮੀ, 26 ਦੀ ਹਾਲਤ ਗੰਭੀਰ

ਉੱਧਰ ਇਸ ਹਾਦਸੇ ਵਿੱਚ  ਹੁਣ ਤੱਕ 25 ਜਣਿਆਂ ਦੀ ਮੌਤ ਹੋ ਚੁੱਕੀ ਹੈ ਉੱਥੇ ਹੀ 90 ਤੋਂ ਜ਼ਿਆਦਾ ਜ਼ਖਮੀ ਹੋ ਗਏ ਹਨ ਜਿਨ੍ਹਾਂ ‘ਚੋਂ 26 ਦੀ ਹਾਲਤ ਗੰਭੀਰ ਬਣੀ ਹੋਈ ਹੈ। ਰੇਲ ਮੰਤਰੀ  ਸ਼ੁਰੇਸ਼ ਪ੍ਰਭੂ ਨੇ ਕਿਹਾ ਕਿ  ਉੱਤਕਲ ਹਾਦਸੇ ‘ਤੇ ਰੇਲਵੇ ਬੋਰਡ ਚੇਅਰਮੈਨ ਨੂੰ ਐਤਵਾਰ ਸ਼ਾਮ ਤੱਕ ਹਰ ਹਾਲ ਇਹ ਦੱਸਣ ਨੂੰ ਕਿਹਾ ਹੈ ਕਿ ਇਸ ਲਈ ਜਿੰਮੇਵਾਰ ਕੌਣ ਹੈ ।ਸ਼ੁਰੂਆਤੀ ਜਾਂਚ ‘ਚ ਰੇਲਵੇ ਦੀ ਲਾਪਰਵਾਹੀ ਸਾਹਮਣੇ ਆਈ ਹੈ ।ਦੱਸਿਆ ਜਾ ਰਿਹਾ ਹੈ ਕਿ ਟਰੈਕ ‘ਤੇ ਦੋ ਦਿਨ ਤੋਂ ਕੰਮ ਚੱਲ ਰਿਹਾ ਸੀ ।ਟਰੇਨ ਦੇ ਡਰਾਈਵਰ ਨੂੰ ਕੌਸ਼ਨ ਕਾਲ ਨਹੀਂ ਮਿਲਿਆ ।

60 ਯੂਨਿਟ ਖੂਨ ਦੇ ਕੇ ਵੰਡਿਆ ਜ਼ਖਮੀਆਂ ਦਾ ਦਰਦ

ਉੱਤਰ ਪ੍ਰਦੇਸ਼ ਦੇ ਮੁਜੱਫਰਨਗਰ ‘ਚ ਹੋਏ ਟਰੇਨ ਹਾਦਸੇ ‘ਚ ਪ੍ਰਭਾਵਿਤਾਂ ਦੀ ਮਦਦ ਕਰਨ ‘ਚ ਜੁਟੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜ਼ਖਮੀਆਂ ਦੀ ਜੀ ਜਾਨ ਨਾਲ ਮਦਦ ਕਰ ਰਹੇ ਹਨ। ਐਤਵਾਰ ਨੂੰ ਇਨ੍ਹਾਂ ਸੇਵਾਦਾਰਾਂ ਨੇ 60 ਯੂਨਿਟ ਖੂਨਦਾਨ ਕਰਕੇ ਪੀੜਤਾਂ ਦੀ ਇਲਾਜ ‘ਚ ਮਦਦ ਵੀ ਕੀਤੀ।

ਪੂਜਨੀਕ ਗੁਰੂ ਜੀ ਨੇ ਹਾਦਸੇ ‘ਤੇ ਕੀਤਾ ਦੁੱਖ ਦਾ ਪ੍ਰਗਟਾਵਾ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਟਵਿੱਟਰ ਰਾਹੀਂ ਪੁਰੀ-ਹਰਿਦੁਆਰ ਉੱਤਕਲ ਐਕਸਪ੍ਰੈਸ ਟਰੇਨ ਦੇ ਹਾਦਸਾਗ੍ਰਸਤ ਹੋਣ ‘ਤੇ ਦੁਖ ਜ਼ਾਹਿਰ ਕਰਦੇ ਹੋਏ ਹਾਦਸੇ ‘ਚ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਗਹਿਰੀ ਸੰਵੇਦਨਾ ਪ੍ਰਗਟ ਕੀਤੀ। ਉੱਥੇ ਹੀ ਪੂਜਨੀਕ ਗੁਰੂ ਜੀ ਨੇ ਦੂਜੇ ਟਵੀਟ ਰਾਹੀਂ ਘਟਨਾ ਸਥਾਨ ‘ਤੇ ਰਾਹਤ ਤੇ ਬਚਾਅ ਕਾਰਜਾਂ ‘ਚ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਦੀ ਹੌਂਸਲਾ ਅਫ਼ਜਾਈ ਕਰਦੇ ਹੋਏ ਉਨ੍ਹਾਂ ਨੂੰ ਆਪਣਾ ਪਾਵਨ ਅਸ਼ੀਰਵਾਦ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।