ਆਰਗੈਨਿਕ ਖੇਤੀ ਹੀ ਸਮੱਸਿਆ ਦਾ ਹੱਲ

Organic Farming

ਦੇਸ਼ ਅੰਦਰ ਵਧ ਰਹੀਆਂ ਬਿਮਾਰੀਆਂ, ਵਧ ਰਹੇ ਖੇਤੀ ਲਾਗਤ ਖਰਚੇ, ਵਾਤਾਵਰਨ ’ਚ ਵਧ ਰਿਹਾ ਗੰਧਲਾਪਣ ਆਦਿ ਸਾਰੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਆਰਗੈਨਿਕ ਖੇਤੀ ਹੈ। ਕਿਸਾਨ ਖਾਸ ਕਰਕੇ ਪੰਜਾਬ ਦਾ ਕਿਸਾਨ ਖਾਦਾਂ ਤੇ ਕੀਟਨਾਸ਼ਕਾਂ ’ਤੇ ਇੰਨਾ ਜਿਆਦਾ ਨਿਰਭਰ ਹੋ ਗਿਆ ਹੈ ਕਿ ਆਮ ਕਿਸਾਨ ਹੀ ਗੱਲਾਂ ਕਰਦੇ ਵੇਖੇ ਜਾਂਦੇ ਹਨ ਕਿ ਕਿਹੜਾ ਕੀਟਨਾਸ਼ਕ ਜਿਆਦਾ ਅਸਰਦਾਰ ਹੈ। ਹਰ ਕਿਸਾਨ ਅਜਿਹੇ ਕੀਟਨਾਸ਼ਕ ਖਰੀਦਣ ’ਚ ਦਿਲਚਸਪੀ ਰੱਖਦਾ ਹੈ ਜੋ ਵੱਧ ਤੋਂ ਵੱਧ ਤੇਜ਼ ਜਾਂ ਅਸਰਦਾਇਕ ਹੋਵੇ। ਇਸ ਰੁਝਾਨ ਨੇ ਫਸਲਾਂ ਨੂੰ ਜ਼ਹਿਰੀਲਾ ਕਰ ਦਿੱਤਾ ਹੈ ਤੇ ਲੋਕ ਸਬਜੀਆਂ ਅਨਾਜ ਦੇ ਰੂਪ ’ਚ ਜ਼ਹਿਰ ਹੀ ਖਾ ਰਹੇ ਹਨ। ਦੂਜੇ ਪਾਸੇ ਕੀਟਨਾਸ਼ਕ ਤੇ ਖਾਦਾਂ ਦੇ ਮਹਿੰਗੇ ਹੋਣ ਕਾਰਨ ਲਾਗਤ ਖਰਚੇ ਵਧ ਰਹੇ ਹਨ ਕਿਸਾਨ ਕਰਜ਼ਾਈ ਹੋ ਰਿਹਾ ਹੈ।

Organic Farming ਹੀ ਸਮੱਸਿਆ ਦਾ ਹੱਲ

ਖਾਦਾਂ ਦੇ ਕੀਟਨਾਸ਼ਕਾਂ ਦਾ ਖਹਿੜਾ ਛੱਡੇ ਬਿਨਾ ਲਾਗਤ ਖਰਚੇ ਘਟਦੇ ਨਜ਼ਰ ਨਹੀਂ ਆ ਰਹੇ ਅੱਜ ਤੋਂ 40-50 ਸਾਲ ਪਹਿਲਾਂ ਫਸਲਾਂ ਦਾ ਝਾੜ ਘੱਟ ਸੀ ਪਰ ਕਿਸਾਨ ਖੁਸ਼ ਵੱਧ ਸੀ ਖਰਚੇ ਘੱਟ ਸਨ, ਵਾਤਾਵਰਨ ਸ਼ੁੱਧ ਸੀ, ਕਿਸਾਨ ਆਪ ਵੀ ਸ਼ੁੱਧ ਖਾਂਦਾ ਸੀ ਤੇ ਦੂਜਿਆਂ ਲਈ ਗੁਣਕਾਰੀ ਫਸਲਾਂ ਬੀਜਦਾ ਸੀ। ਬਿਨਾ ਸ਼ੱਕ ਆਰਗੈਨਿਕ ਲਈ ਮੰਡੀਕਰਨ ਸੌਖਾ ਨਹੀਂ ਪਰ ਸ਼ੁਰੂਆਤ ਤਾਂ ਕਰਨੀ ਹੀ ਪੈਣੀ ਹੈ। ਜੇਕਰ ਕਿਸਾਨ ਆਪਣੇ ਪਰਿਵਾਰ ਲਈ ਹੀ ਆਰਗੈਨਿਕ ਦੀ ਸ਼ੁਰੂਆਤ ਕਰਨਗੇ ਤਾਂ ਤਬਦੀਲੀ ਜ਼ਰੂਰ ਆਵੇਗੀ। ਕੋਈ ਰਾਹ ਲੱਭਦਾ ਹੈ ਤੇ ਕਿਸੇ ਦੇ ਤੁਰਨ ਨਾਲ ਰਾਹ ਬਣਦਾ ਹੈ। ਬਹੁਤ ਸਾਰੇ ਮਿਹਨਤੀ ਤੇ ਵੱਖਰੇ ਤੁਰਨ ਵਾਲੇ ਕਿਸਾਨਾਂ ਨੇ ਆਰਗੈਨਿਕ ਖੇਤੀ ਲਈ ਆਪਣਾ ਹੀ ਮੰਡੀ-ਪ੍ਰਬੰਧ ਬਣਾ ਲਿਆ ਹੈ।

ਜਾਗਰੂਕ ਖਪਤਕਾਰ Organic ਸਬਜੀਆਂ ਖਰੀਦਣ ਲਈ ਰੋਜ਼ਾਨਾ ਹੀ ਕਈ-ਕਈ ਕਿਲੋਮੀਟਰ ਤੱਕ ਪਹੁੰਚ ਕਰਦੇ ਹਨ

ਉਹਨਾਂ ਦੀਆਂ ਸਬਜੀਆਂ, ਫਲ, ਦੁੱਧ, ਘਿਓ ਲੈਣ ਵਾਲਿਆਂ ਦਾ ਆਪਣੀ ਹੀ ਮੰਡੀ ਹੈ ਸੂਚਨਾ ਤਕਨੀਕ ਰਾਹੀਂ ਉਨ੍ਹਾਂ ਨੇ ਆਪਣੇ ਖੇਤੀ ਉਤਪਾਦਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਹੈ ਤੇ ਫਸਲਾਂ ਦੇ ਰੇਟ ਆਮ ਫਸਲਾਂ ਨਾਲੋਂ ਤਿੰਨ ਗੁਣਾਂ ਲੈਣ ਲੱਗੇ ਹਨ। ਜਾਗਰੂਕਤਾ ਵਧਣ ਨਾਲ ਖਪਤਕਾਰ ਆਰਗੈਨਿਕ ਖੇਤੀ ਕਰਨ ਵਾਲਿਆਂ ਨੂੰ ਲੱਭਣ ਲੱਗੇ ਹਨ। ਇਹ ਵੀ ਸੱਚਾਈ ਹੈ ਕਿ ਆਰਗੈਨਿਕ ਖੇਤੀ ਕਰਨ ਵਾਲੇ ਭਾਵੇਂ ਥੋੜ੍ਹੇ ਹਨ ਪਰ ਅਜਿਹਾ ਵੀ ਸਾਹਮਣੇ ਆ ਰਿਹਾ ਹੈ ਕਿ ਜਾਗਰੂਕ ਖਪਤਕਾਰ ਆਰਗੈਨਿਕ ਸਬਜੀਆਂ ਖਰੀਦਣ ਲਈ ਰੋਜ਼ਾਨਾ ਹੀ ਕਈ-ਕਈ ਕਿਲੋਮੀਟਰ ਤੱਕ ਪਹੁੰਚ ਕਰਦੇ ਹਨ। ਇਹ ਨਹੀਂ ਕਿ ਕੋਈ ਵੀ ਜਾਗਰੂਕ ਨਹੀਂ, ਸਗੋਂ ਲੋਕਾਂ ਨੂੰ ਅਜੇ ਆਰਗੈਨਿਕ ਚੀਜਾਂ ਓਨੀ ਮੁਹੱਈਆ ਵੀ ਨਹੀਂ ਹੋ ਰਹੀਆਂ। ਜੇਕਰ ਆਰਗੈਨਿਕ ਉਤਪਾਦ ਆਮ ਮਿਲਣਗੇ ਤਾਂ ਖਪਤਕਾਰਾਂ ’ਚ ਖਰੀਦ ਲਈ ਦਿਲਚਸਪੀ ਵੀ ਵਧੇਗੀ। (Organic Farming)

ਸਫ਼ਲ ਕਿਸਾਨ ਖੇਤੀ ਤੇ ਤਕਨੀਕ ਮਾਹਿਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਿੰਮੀਦਾਰਾਂ ਦੇ ਨਾਲ ਨਾਲ ਬੇਜ਼ਮੀਨੇ ਲੋਕਾਂ ਨੂੰ ਵੀ ਆਪਣੇ ਘਰਾਂ ’ਚ ਆਰਗੈਨਿਕ ਸਬਜੀਆਂ ਲਈ ਅਜਿਹੀ ਤਕਨੀਕ ਤੇ ਵਿਧੀ ਦੱਸੀ ਹੈ। ਜਿਸ ਵਾਸਤੇ ਮਿੱਟੀ ਦੀ ਵੀ ਲੋੜ ਨਹੀਂ ਕੇਂਦਰ ਸਰਕਾਰ ਨੇ ਆਰਗੈਨਿਕ ਖੇਤੀ ਤੇ ਜ਼ੋਰ ਦਿੱਤਾ ਹੈ ਜੇਕਰ ਕਿਸਾਨ ਸਰਕਾਰਾਂ ਤੇ ਖਪਤਕਾਰ ਆਰਗੈਨਿਕ ਦੀ ਮਹੱਤਤਾ ਸਮਝ ਕੇ ਇਸ ਨੂੰ ਅਮਲੀਜਾਮਾ ਪਹਿਨਾਉਣ ਤਾਂ ਮਨੁੱਖ ਦੇ ਨਾਲ-ਨਾਲ ਜ਼ਮੀਨ ਵੀ ਤੰਦਰੁਸਤ ਤੇ ਖੁਸ਼ਹਾਲ ਹੋ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।