ਧਰਨੇ ਚੋਂ ਹੀ ਦੋ ਨਰਸਾਂ ਸਕੂਟਰੀ ਤੇ ਗਈਆਂ, ਚੋਰ ਰਸਤਿਆਂ ਰਾਹੀਂ ਮੋਤੀ ਮਹਿਲਾਂ ਦੇ ਗੇਟ ‘ਤੇ ਪੁੱਜੀਆਂ

Only Two Nurses, Dharna, Reached, Gates, Moti Mahal, Chor Road

ਆਪਣੇ ਚਿੱਟੇ ਕੋਟ ਪਾਏ, ਕਰਨ ਲੱਗੀਆਂ ਨਾਅਰੇਬਾਜੀ, ਸੁਰੱਖਿਆ ਕਰਮਚਾਰੀਆਂ ਦੇ ਹੱਥ ਪੈਰ ਫੁੱਲੇ

ਬਾਕੀ ਨਰਸਾਂ ਨੇ ਵਾਈਪੀਐਸ ਚੌਂਕ ‘ਤੇ ਠੋਕਿਆ ਧਰਨਾ

ਖੁਸ਼ਵੀਰ ਸਿੰਘ ਤੂਰ, ਪਟਿਆਲਾ

ਮੁੱਖ ਮੰਤਰੀ ਦਾ ਮੋਤੀ ਮਹਿਲ ਸੰਘਰਸਕਾਰੀਆਂ ਦਾ ਮੁੱਖ ਕੇਂਦਰ ਬਿੰਦੂ ਬਣ ਗਿਆ ਹੈ। ਆਲਮ ਇਹ ਹੈ ਕਿ ਰੋਜਾਨਾ ਹੀ ਧਰਨੇ ਵਾਲਿਆ ਵੱਲੋਂ ਪੁਲਸੀਆਂ ਸੁਰੱਖਿਆ ਵਿੱਚ ਸੰਨ ਲਾਉਂਦਿਆਂ ਮੋਤੀ ਮਹਿਲ ਦੇ ਮੁੱਖ ਗੇਟਾਂ ਅੱਗੇ ਪੁੱਜਣਾ ਪੁਲਿਸ ਲਈ ਸਿਰਦਰਦੀ ਖੜ੍ਹਾ ਕਰ ਰਿਹਾ ਹੈ। ਅੱਜ ਵੀ ਦੋਂ ਨਰਸਾਂ ਵੱਲੋਂ ਪੁਲਿਸ ਪ੍ਰਸ਼ਾਸਨ ਨੂੰ ਝੂਕਾਵੀਂ ਦਿੰਦਿਆਂ ਸਕੂਟਰੀ ਤੇ ਸਵਾਰ ਹੋਕੇ ਮੋਤੀ ਮਹਿਲਾ ਦੇ ਗੇਟ ਅੱਗੇ ਜਾ ਪੁੱਜੀਆਂ ਤਾ, ਸੀਐਮ ਸਕਿਊਰਟੀ ਦੇ ਮੁਲਾਜ਼ਮ ਹੱਕੇ-ਬੱਕੇ ਰਹਿ ਗਏ। ਇੱਧਰ ਠੇਕਾ ਅਧਾਰਤ ਹੋਰ ਨਰਸਾਂ ਵੱਲੋਂ ਮਹਿਲਾ ਤੋਂ ਕੁਝ ਦੂਰ ਵਾਈਪੀਐਸ ਚੌਂਕ ਤੇ ਧਰਨਾ ਠੋਕ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।

ਜਾਣਕਾਰੀ ਅਨੁਸਾਰ ਅੱਜ ਠੇਕਾ ਆਧਾਰ ਨਰਸਿੰਗ ਅਤੇ ਐਲਸਿਲਰੀ ਸਟਾਫ ਐਸੋਸੀਏਸ਼ਨ ਵੱਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੇ ਧਰਨਾ ਦਿੱਤਾ ਗਿਆ। ਪਹਿਲਾ ਇਨ੍ਹਾਂ ਨਰਸਾਂ ਵੱਲੋਂ ਸਵੇਰੇ ਰਜਿੰਦਰਾ ਹਪਸਤਾਲ ਤੋਂ ਪ੍ਰਦਰਸ਼ਨ ਸ਼ੁਰੂ ਕਰਦਿਆਂ ਇਸ ਤੋਂ ਬਾਅਦ ਮੋਤੀ ਮਹਿਲਾ ਵੱਲ ਚਾਲੇ ਪਾ ਦਿੱਤੇ। ਇਸ ਤੋਂ ਬਾਅਦ ਭਾਰੀ ਗਿਣਤੀ ਪੁਲਿਸ ਫੋਰਸ ਵੱਲੋਂ ਵਾਈਪੀਐਸ ਚੌਂਕ ਵਿਖੇ ਮਹਿਲਾ ਨੂੰ ਜਾਂਦੀ ਸੜਕ ਨੂੰ ਬੈਰੀਕੇਡ ਲਾ ਕੇ ਰੋਕ ਦਿੱਤਾ ਗਿਆ ਤਾ ਜੋਂ ਕੋਈ ਨਰਸ ਅੱਗੇ ਨਾ ਜਾ ਸਕੇ, ਪਰ ਪੁਲਿਸ ਦੀ ਇਹ ਸਰੁੱÎਖਿਆ ਕਿਸੇ ਕੰਮ ਨਾ ਆਈ।

Only Two Nurses, Dharna, Reached, Gates, Moti Mahal, Chor Road

ਧਰਨੇ ਵਿੱਚੋਂ ਹੀ ਦੋਂ ਨਰਸਾ ਸੰਦੀਪ ਬਰਨਾਲਾ ਅਤੇ ਮਨਪ੍ਰੀਤ ਕੌਰ ਪੁਲਿਸ ਨੂੰ ਵੰਗਾਰ ਕੇ ਸਕੂਟਰੀ ਤੇ ਸਵਾਰ ਹੋ ਕੇ ਚੋਰ ਰਸਤਿਆਂ ਰਾਹੀਂ ਮੋਤੀ ਮਹਿਲ ਦੇ ਮੁੱਖ ਗੇਟ ਅੱਗੇ ਜਾ ਪੁੱਜੀਆਂ ਅਤੇ ਸਕੂਟਰੀ ਚੋਂ ਕੱਢ ਚਿੱਟੇ ਕੋਟ ਪਾ ਕੇ ਨਾਅਰੇਬਾਜ਼ੀ ਕਰਨ ਲੱਗੀਆਂ ਤਾਂ ਉੱਥੇ ਸਕਿਊਰਿਟੀ ‘ਤੇ ਤੈਨਾਤ ਮੁਲਾਜ਼ਮਾਂ ਦੇ ਹੋਸ ਉੱਡ ਗਏ। ਇਸ ਤੋਂ ਬਾਅਦ ਪੁਲਿਸ ‘ਚ ਭਾਜੜ ਮੱਚ ਗਈ। ਥਾਣਾ ਸਬਜੀ ਮੰਡੀ ਦੇ ਇਚਾਰਜ਼ ਗੁਰਨਾਮ ਸਿੰਘ ਵੱਲੋਂ ਇਨ੍ਹਾਂ ਦੋਵੇਂ ਆਗੂਆਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ, ਪਰ ਉਹ ਨਾ ਮੰਨੀਆਂ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਮੁੱਖ ਮੰਤਰੀ ਦੇ ਓਐਸਡੀ ਰਾਕੇਸ਼ ਕੁਮਾਰ ਨਾਲ ਗੱਲਬਾਤ ਲਈ ਅੰਦਰ ਲੈਕੇ ਗਏ ਪਰ ਮੀਟਿੰਗ ਬੇਸਿੱਟਾ ਰਹੀ।

ਇੱਧਰ ਵਾਈਪੀਐਸ ਚੌਂਕ ਤੇ ਬੈਠੀਆਂ ਨਰਸਾਂ ਵੱਲੋਂ ਸ਼ਾਮ 4 ਵਜੇ ਤੱਕ ਆਪਣਾ ਪ੍ਰਦਰਸ਼ਨ ਜਾਰੀ ਰੱਖਿਆ। ਇਸ ਮੌਕੇ ਪ੍ਰਧਾਨ ਕਰਮਜੀਤ ਕੌਰ ਔਲਖ ਤੇ ਸੰਦੀਪ ਬਰਨਾਲਾ ਨੇ ਕਿਹਾ ਕਿ ਸਮੂਹ ਨਰਸਿਜ਼ ਸਟਾਫ ਰਾਜਿੰਦਰਾ ਹਸਪਤਾਲ, ਮੈਡੀਕਲ ਕਾਲਜ, ਟੀ. ਬੀ. ਹਸਪਤਾਲ ਅੰਮ੍ਰਿਤਸਰ ਵਿੱਚ 2009 ਤੋਂ 2012 ਤੱਕ ਪਾਰਦਰਸ਼ੀ ਤਰੀਕੇ ਨਾਲ ਭਰਤੀ ਕੀਤੀ ਗਈ ਸੀ।

ਨਰਸਿਜ਼ ਸਟਾਫ ਬਹੁਤ ਲੰਮੇ ਸਮੇਂ ਤੋਂ (ਕੰਟਰੈਕਟਰ) ਠੇਕੇ ਦੇ ਆਧਾਰ ‘ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ ਅਤੇ ਸਾਨੂੰ ਰੈਗੂਲਰ ਕਰਨ ਸਬੰਧ 18 ਨਵੰਬਰ 2013 ਨੂੰ ਪਿਛਲੀ ਸਰਕਾਰ ਸਮੇਂ ਮੁੱਖ ਮੰਤਰੀ ਨਾਲ ਪੈਨਲ ਮੀਟਿੰਗ ਹੋਈ ਅਤੇ ਇਸ ਮੀਟਿੰਗ ਵਿੱਚ ਨਰਸਿਜ਼ ਸਟਾਫ ਨੂੰ 3 ਸਾਲ ਮੌਜੂਦਾ ਤਨਖਾਹ ਤੇ 33 ਫੀਸਦੀ ਦੀ ਕਿਸ਼ਤ ਦੇ ਕੇ ਤਿੰਨ ਸ਼ਰਤਾਂ ਤੋਂ ਬਾਅਦ ਰੈਗੂਲਰ ਕਰਨ ਦਾ ਲਿਖਤੀ ਰੂਪ ਵਿੱਚ ਵਾਧਾ ਕੀਤਾ ਸੀ। 2014, 2015, 2016 ਤੱਕ ਮੌਜੂਦਾ ਤਨਖਾਹ 33 ਫੀਸਦੀ ਲਾਗੂ ਹੋ ਚੁੱਕੀ ਹੈ ਅਤੇ ਤਿੰਨ ਕਿਸ਼ਤਾ ਤੋਂ ਬਾਅਦ ਸੇਵਾਵਾ ਰੈਗੂਲਰ ਕਰ ਦਿੱਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਸਾਡੀ ਰੈਗੂਲਰ ਦੀ ਮੰਗ ਨੂੰ ਲਗਾਤਾਰ ਲਮਕਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਾਨੂੰ ਫੁੱਲ ਸਕੇਲ ਤੇ ਰੈਗੂਲਰ ਕੀਤਾ ਜਾਵੇ,  ਉਨ੍ਹਾਂ ਕਿਹਾ ਕਿ ਜੋ ਫੈਸਲਾ ਟੀਚਰਾਂ ‘ਤੇ ਲਾਗੂ ਕੀਤਾ ਗਿਆ ਹੈ ਉਹ ਸਾਡੇ ਮੁਲਾਜ਼ਮਾਂ ‘ਤੇ ਲਾਗੂ ਨਾ ਕੀਤਾ ਜਾਵੇ। ਇਸ ਮੌਕੇ ਗੁਰਦੇਵ ਸਿੰਘ ਧਾਲੀਵਾਲ ਡੀਐਸਪੀ ਰੂਲਰ, ਐਸਪੀ ਸਿਟੀ ਕੇਸਰ ਸਿੰਘ, ਡੀਐਸਪੀ-2 ਯੋਗੇਸ ਸ਼ਰਮਾ, ਥਾਣਾ ਮੁੱਖੀ ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਕਰਮਚਾਰੀ ਹਾਜਰ ਸਨ।

8 ਅਕਤੂਬਰ ਨੂੰ ਹੋਵੇਗੀ ਮੀਟਿੰਗ

ਇੱਧਰ ਨਰਸਾਂ ਦੇ ਧਰਨੇ ਨੂੰ ਦੇਖਦਿਆ ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੇ ਚੰਡੀਗੜ੍ਹ ਸਥਿਤ ਓਐਸਡੀ ਸ੍ਰੀ ਐਮ.ਪੀ. ਸਿੰਘ ਨਾਲ ਗੱਲ ਕਰਵਾਈ ਗਈ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਨਰਸਾਂ ਨੂੰ 8 ਅਕਤੂਬਰ ਨੂੰ ਦੁਪਹਿਰ ਵੇਲੇ ਮੀਟਿੰਗ ਦਾ ਸੱਦਾ ਦਿੱਤਾ ਗਿਆ, ਜਿਸ ਤੋਂ ਬਾਅਦ ਨਰਸਾਂ ਵੱਲੋਂ ਧਰਨਾ ਚੁੱਕ ਲਿਆ ਗਿਆ। ਉਨ੍ਹਾਂ ਚੇਤਵਾਨੀ ਦਿੰਦਿਆ ਕਿ ਜੇਕਰ ਸਾਡੇ ਨਾਲ ਧੱਕਾ ਕੀਤਾ ਗਿਆ ਤਾ ਉਹ ਤਕੜਾ ਸੰਘਰਸ ਕਰਨਗੀਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।