ਪੰਜਾਬ ’ਚ ਨਸ਼ੇ ਦੀ ਨਹੀਂ ਪਵਿੱਤਰ ਗੁਰਬਾਣੀ ਦੀ ਹੋਵੇ ਚਰਚਾ : ਪੂਜਨੀਕ ਗੁਰੂ ਜੀ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸ਼ਨਿੱਚਰਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ ਉੱਤਰ ਪ੍ਰਦੇਸ਼ ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫ਼ਰਮਾਇਆ। ਇਸ ਦੌਰਾਨ ਦੇਸ਼ ਦੇ ਕੋਨੇ-ਕੋਨੇ ’ਚ ਬਣੇ ਡੇਰਾ ਸੱਚਾ ਸੌਦਾ ਦੇ ਆਸ਼ਰਮਾ, ਨਾਮ ਚਰਚਾ ਘਰਾਂ ’ਚ ਬੈਠੀ ਸਾਧ-ਸੰਗਤ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਈ।

ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਦਿੱਲੀ ਦੇ ਈਸਟ ਆਜ਼ਾਦ ਨਗਰ, ਸ਼ਾਹਿਦਰਾ ਸਥਿਤ ਡੇਰਾ ਸੱਚਾ ਸੌਦਾ ਆਸ਼ਰਮ, ਹਰਿਆਣਾ ਦੇ ਰੇਵਾੜੀ ਸਥਿਤ ਧੀਂਗੜਾ ਗਾਰਡਨ, ਪੰਜਾਬ ’ਚ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ, ਰਾਜਸਥਾਨ ’ਚ ਕਾਲਜ ਗਰਾਊਂਡ ਸਟੇਡੀਅਮ ਸੂਰਤਗੜ੍ਹ ਤੇ ਉੱਤਰ ਪ੍ਰਦੇਸ਼ ਦੇ ਪਿੰਡ ਰਹਿਮਤਪੁਰ ਹਰਿਦੁਆਰ ਨਾਮ ਚਰਚਾ ਘਰ ’ਚ ਪਹੁੰਚੇ ਲੱਖਾਂ ਲੋਕਾਂ ਨੂੰ ਸਮਾਜਿਕ ਬੁਰਾਈਆਂ ਛੁਡਵਾਈਆਂ ਤੇ ਉਨ੍ਹਾਂ ਨੂੰ ਨਾਮ-ਸ਼ਬਦ ਪ੍ਰਦਾਨ ਕੀਤਾ।

ਪਵਿੱਤਰ ਗੁਰਬਾਣੀ ਦੀ ਜਗ੍ਹਾ ਹੋ ਰਹੀ ਹੈ ਚਿੱਟੇ ਦੀ ਚਰਚਾ : ਪੂਜਨੀਕ ਗੁਰੂ ਜੀ

ਪੰਜਾਬ ’ਚ ਵਧਦੇ ਚਿੱਟੇ ਨਸ਼ੇ ’ਤੇ ਚਿੰਤਾ ਪ੍ਰਗਟ ਕਰਦਿਆਂ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗੁਰੂ, ਪੀਰਾਂ ਦੀ ਧਰਤੀ ’ਤੇ ਪਵਿੱਤਰ ਗੁਰਬਾਣੀ ਦੀ ਚਰਚਾ ਹੋਣੀ ਚਾਹੀਦੀ ਸੀ, ਪਰ ਦੁਖ ਦੀ ਗੱਲ ਹੈ ਕਿ ਅੱਜ ਪਿੰਡਾਂ, ਸ਼ਹਿਰਾਂ ’ਚ ਨਸ਼ਾ ਰੂਪੀ ਰਾਖਸ਼ਸ਼ ਛਾਇਆ ਹੋਇਆ ਹੈ। ਇਹ ਚਿੱਟਾ ਇਨਸਾਨ ਨੂੰ ਕਾਲਾ ਕਰ ਰਿਹਾ ਹੈ, ਸਾਰੀ ਜਵਾਨੀਆਂ ਖਤਮ ਕਰ ਰਿਹਾ ਹੈ।

ਇਸ ਲਈ ਸਭ ਨੇ ਮਿਲ ਕੇ ਡੁੱਬ ਰਹੀ ਜਿੰਦਗੀ ਨੂੰ, ਡੁੱਬ ਰਹੀ ਜਵਾਨੀ ਨੂੰ ਫਿਰ ਤੋਂ ਉਭਾਰਨਾ ਹੈ। ਸਭ ਮਿਲ ਕੇ ਨਸ਼ੇ ਨੂੰ ਖਤਮ ਕਰਨ ਲਈ ਜ਼ੋਰ ਲਗਾਉਣ ਤਾਂ ਕਿ ਸਭ ਦਾ ਨਸ਼ਾ ਛੂਟ ਜਾਵੇ, ਬੁਰਾਈ ਦਾ ਖਾਤਮਾ ਹੋਵੇ। ਸਾਡਾ ਮਕਸਦ ਨਸ਼ੇ ਨੂੰ ਖਤਮ ਕਰਨਾ ਹੈ। ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਨਸ਼ਾ ਛੁਡਵਾਉਣਾ ਕੋਈ ਛੋਟੀ ਗੱਲ ਨਹੀਂ ਹੈ। ਜੇਕਰ ਨਸ਼ਾ ਛੁਡਵਾਉਣਾ ਛੋਟੀ ਗੱਲ ਹੁੰਦੀ ਤਾਂ ਹਰ ਕੋਈ ਕਰ ਲੈਂਦਾ। ਇਸ ਲਈ ਜੋ ਵੀ ਨਸ਼ਾ ਖਤਮ ਕਰਨ ਦੀ ਮੁਹਿੰਮ ’ਚ ਜੁ਼ਟਿਆ ਹੋਇਆ ਹੈ ਜਾਂ ਜੁਟੇਗਾ, ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਹਰ ਇੱਕ ਨੇਕ ਕੰਮ ’ਚ ਤਰੱਕੀ ਕਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ