ਪੂਜਨੀਕ ਗੁਰੂ ਜੀ ਨੇ ‘ਅਸਲੀ ਨਕਲੀ’ ਦੀ ਗੱਲ ’ਤੇ ਹਸਾ ਕੇ ਲੋਟਪੋਟ ਕੀਤੀ ਸੰਗਤ

ਪੂਜਨੀਕ ਗੁਰੂ ਜੀ ਨੇ ‘ਅਸਲੀ ਨਕਲੀ’ ਦੀ ਗੱਲ ’ਤੇ ਹਸਾ ਕੇ ਲੋਟਪੋਟ ਕੀਤੀ ਸੰਗਤ

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਪੂਜਨੀਕ ਹਜ਼ੂਰ ਪਿਤਾ ਸੱਚੇ ਰਹਿਬਰ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਦੋਂ ਤੋਂ ਬਰਨਾਵਾ ਆਸ਼ਰਮ ਵਿੱਚ ਪਧਾਰੇ ਹਨ ਉਦੋਂ ਤੋਂ ਹੀ ਸਾਧ ਸੰਗਤ ਨੂੰ ਲਾਈਵ ਦਰਸ਼ਨ ਦੇ ਕੇ ਖੁਸ਼ੀਆਂ ਨਾਲ ਮਾਲਾਮਾਲ ਕਰਦੇ ਆ ਰਹੇ ਹਨ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਕੇ ਸਾਧ ਸੰਗਤ ਲਗਾਤਾਰ ਖੁਸ਼ੀਆਂ ਮਨਾ ਰਹੀ ਹੈ। ਅੱਜ ਦੇ ਲਾਈਵ ਵਿੱਚ ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਅਨੇਕਾਂ ਵਚਨ ਕਰਕੇ ਸਾਧ ਸੰਗਤ ਨੂੰ ਖੁਸ਼ੀਆਂ ਨਾਲ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਨੇ ਸਾਧ ਸੰਗਤ ਨੂੰ ਜੀਵਨ ਜਿਊਣ ਦਾ ਸਹੀ ਤਰੀਕਾ ਦੱਸਿਆ।

ਇਸ ਦੇ ਨਾਲ ਹੀ ਉਨ੍ਹਾਂ ਸਾਧ ਸੰਗਤ ਨੂੰ ਭਾਰਤੀ ਸੰਸਕ੍ਰਿਤੀ ਬਾਰੇ ਵਿਸਥਾਰ ਨਾਲ ਦੱਸਿਆ ਕਿ ਅਸੀਂ ਆਪਣੀ ਸੰਸਕ੍ਰਿਤੀ ਨੂੰ ਬਚਾਉਣਾ ਹੈ ਅਤੇ ਭਾਰਤ ਨੂੰ ਪਹਿਲੇ ਨੰਬਰ ’ਤੇ ਰੱਖਣਾ ਹੈ। ਦੂਜੇ ਪਾਸੇ ਪੂਜਨੀਕ ਗੁਰੂ ਜੀ ਨੇ ਲਾਈਵ ਪ੍ਰੋਗਰਾਮ ਦੇ ਲੇਟ ਹੋਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਲਾਈਵ ਪ੍ਰੋਗਰਾਮ ਦੇ ਸਥਾਨਾਂ ’ਤੇ ਸਾਧ-ਸੰਗਤ ਲੇਟ ਹੋ ਰਹੀ ਹੈ, ਜਿਸ ਕਾਰਨ ਸਾਨੂੰ ਲੇਟ ਹੋਣਾ ਪੈਂਦਾ ਹੈ। ਪੁਰਾਣੇ ਪਲਾਂ ਨੂੰ ਯਾਦ ਕਰਦਿਆਂ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਕਿਹਾ ਕਰਦੇ ਸੀ ਕਿ ਸਮੇਂ ਨਾਲ ਆਇਆ ਕਰੋ ਦੇਰ ਨਾ ਕਰਿਆ ਕਰੋ, ਪਰ ਤੁਸੀਂ ਇਨ੍ਹਾਂ ਆਦਤਾਂ ਨੂੰ ਛੱਡਦੇ ਨਹੀਂ।

ਇਸ ਗੱਲ ’ਤੇ ਪਿਤਾ ਜੀ ਨੇ ਸਾਧ ਸੰਗਤ ਨੂੰ ਹੱਸਾਉਂਦੇ ਹੋਏ ਕਿਹਾ ਕਿ ਫਿਰ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਪੁਰਾਣੀਆਂ ਗੱਲਾਂ ਯਾਦ ਨਹੀਂ ਹਨ, ਅੱਗੋਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ, ‘‘ਨਹੀਂ, ਉਹ ਪਿਛਲੀ ਵਾਰ ਥੋੜਾ ਨਕਲੀ ਵਾਲਾ ਚੱਕਰ ਪੈ ਗਿਆ ਸੀ। ਇਸ ’ਤੇ ਮੁਰਸ਼ਿਦ ਜੀ ਨੇ ਹੱਸ ਕੇ ਕਿਹਾ, ‘‘ ਸਾਡਾ ਭਾਰ ਕੀ ਘੱਟ ਗਿਆ ਤੇ ਲੋਕ ਨਕਲੀ ਬਣਾਉਣ ਲੱਗ ਗਏ। ਅਸੀਂ ਉਹਨਾਂ ਨੂੰ ਬੁਰਾ ਨਹੀਂ ਕਹਿੰਦੇ, ਉਹਨਾਂ ਦੀ ਸੋਚ ਇਸ ਤਰ੍ਹਾਂ ਦੀ ਹੋਵੇਗੀ ਵਿਚਾਰਿਆਂ ਦੀ, ਅਸੀਂ ਕੀ ਲੈਣਾ ਹੈ, ਮਾਲਕ ਸਭ ਨੂੰ ਸੁਮੱਤ ਬਖਸ਼ੇ, ਖੁਸ਼ੀਆਂ ਦੇਵੇ, ਤਾਂ ਹੀ ਅਸੀਂ ਲੋਕਾਂ ਨੂੰ ਯਾਦ ਦਿਵਾਉਂਦੇ ਰਹਿੰਦੇ ਹਾਂ ਕਿ ਅਸੀਂ ਉਹੀ ਹਾਂ, ਦੂਜੇ ਨਹੀਂ। ਅਸੀਂ ਇਸ ਦਾ ਕੋਈ ਸਬੂਤ ਨਹੀਂ ਦੇ ਰਹੇ,

ਪਰ ਵੈਸੇ ਤਾਂ ਅਸੀਂ ਤੁਹਾਨੂੰ ਪੁੱਛਦੇ ਰਹਿੰਦੇ ਹਾਂ ਕਿ ਤੁਹਾਨੂੰ ਸਾਡੀਆਂ ਗੱਲਾਂ ਯਾਦ ਹਨ ਜਾਂ ਨਹੀਂ, ਇਸ ਲਈ ਜਦੋਂ ਸਾਡੇ ਬੱਚੇ ਯਾਦ ਰੱਖਦੇ ਹਨ ਤਾਂ ਸਾਨੂੰ ਚੰਗਾ ਲੱਗਦਾ ਹੈ। ਹਾਂ, ਸਭ ਦੇ ਹੱਥ ਖੜ੍ਹੇ ਹਨ, ਤੁਸੀਂ ਦੇਖੋ ਕਿ ਆਨਲਾਈਨ ਵੀ ਪੂਰੀ ਸਕਰੀਨ ’ਤੇ ਤੁਹਾਡੇ ਹੱਥ ਖੜ੍ਹੇ ਹਨ, ਜੀ ਬੇਟਾ, ਬਹੁਤ ਬਹੁਤ ਆਸ਼ੀਰਵਾਦ। ਸਭ ਨੂੰ ਸਾਰੀਆਂ ਗੱਲਾਂ ਯਾਦ ਹਨ। ਬਹੁਤ ਸਾਰੀ ਦੁਨੀਆ ਹੈ ਜੋ ਨਹੀਂ ਮੰਨਦੀ, ਕਹਿੰਦੇ ਹਨ ‘‘ਮੈਂ ਨਹੀਂ ਮੰਨਦਾ’’ , ਕੋਈ ਗੱਲ ਨਹੀਂ, ਹਰ ਕੋਈ ਆਪਣੀ ਮਰਜ਼ੀ ਦਾ ਮਾਲਕ ਹੈ। ਸੋ ਇਸ ਤਰ੍ਹਾਂ ਗੁਰੂ ਜੀ ਨੇ ਸਾਧ ਸੰਗਤ ਨੂੰ ਬਹੁਤ ਹਸਾਇਆ। ਪੂਜਨੀਕ ਗੁਰੂ ਜੀ ਨੇ ਸਾਧ ਸੰਗਤ ਨਾਲ ਬੀਤੇ ਪਲਾਂ ਨੂੰ ਯਾਦ ਕਰਕੇ ਸਾਧ ਸੰਗਤ ਨੂੰ ਖੁਸ਼ੀਆਂ ਨਾਲ ਨਿਹਾਲ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ