ਮਰੀਜ਼ ਨੂੰ ਕੀਤਾ ਇੱਕ ਯੂਨਿਟ ਖੂਨਦਾਨ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਅਜੋਕੇ ਸਮੇਂ ’ਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ ਪਰ ਉੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਮਾਨਵਤਾ ਭਲਾਈ ਦੇ ਕੰਮ ਜਿਵੇਂ ਖੂਨਦਾਨ, ਪੌਦੇ ਲਾਉਣਾ, ਜ਼ਰੂਰਤਮੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਆਦਿ ਕੰਮਾਂ ਨੂੰ ਵਧ-ਚੜ੍ਹ ਕੇ ਕਰ ਰਹੇ ਹਨ। ਅੱਜ ਇਸੇ ਲੜੀ ਤਹਿਤ ਸੰਗਰੂਰ ਸਿਵਲ ਹਸਪਤਾਲ ’ਚ ਇਲਾਜ ਅਧੀਨ ਦਾਰਾ ਖਾਨ ਪੁੱਤਰ ਜੱਗਾ ਖਾਨ ਪਿੰਡ ਨਮੋਲ ਨੂੰ ਉਸ ਦੇ ਇਲਾਜ ਦੌਰਾਨ ਡਾਕਟਰ ਵੱਲੋਂ ਦੱਸੀ ਗਈ ਖ਼ੂਨ ਦੀ ਕਮੀ ਨੂੰ ਪੂਰਾ ਕਰਦੇ ਹੋਏ, ਐਮਰਜੈਂਸੀ ’ਚ 25 ਮੈਂਬਰ ਪ੍ਰੇਮ ਸਿੰਘ ਇੰਸਾਂ (ਦਿੜ੍ਹਬਾ) ਨੇ ਇੱਕ ਯੂਨਿਟ ਖੂਨਦਾਨ ਕਰਕੇ ਜਿੱਥੇ ਮਰੀਜ਼ ਦੇ ਇਲਾਜ ਵਿੱਚ ਮੱਦਦ ਕੀਤੀ ਹੈ ਉਥੇ ਮਾਨਵਤਾ ਭਲਾਈ ਕਾਰਜ ਵਿੱਚ ਵੀ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਦਰਾਂ ਮੈਂਬਰ ਜ਼ਿੰਮੇਵਾਰ ਜਸਪਾਲ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਡੇਰਾ ਸ਼ਰਧਾਲੂ ਹਮੇਸ਼ਾ ਲੋੜਵੰਦਾਂ ਦੀ ਮੱਦਦ ਲਈ ਤਿਆਰ ਰਹਿੰਦੇ ਹਨ। ਇਸੇ ਤਹਿਤ ਅੱਜ 25 ਮੈਂਬਰ ਪ੍ਰੇਮ ਸਿੰਘ ਇੰਸਾਂ ਨੇ ਖੂਨਦਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰੇਮ ਸਿੰਘ ਇੰਸਾਂ ਨੇ ਇਸ ਵਾਰ 6ਵੀਂ ਵਾਰ ਖੂਨਦਾਨ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ