ਨਾਕਾਬੰਦੀ ਦੌਰਾਨ ਫੜਿਆ ਇੱਕ ਹਜ਼ਾਰ ਲੀਟਰ ਦੁੱਧ ਨਕਲੀ ਹੋਣ ਦਾ ਸ਼ੱਕ 

Thousand, Liters, Milk, Caught, Blockade, Suspected, Being, Artificial

ਧੂਰੀ, (ਸੁਰਿੰਦਰ/ਸੱਚ ਕਹੂੰ ਨਿਊਜ਼)। ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਸਬੰਧੀ ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਨਾਕੇ ਲਾਏ ਗਏ ਇਸ ਦੌਰਾਨ ਲੁਧਿਆਣਾ-ਧੂਰੀ ਮੁੱਖ ਮਾਰਗ ‘ਤੇ ਟਰੱਕ ਯੂਨੀਅਨ ਧੂਰੀ ਨਜ਼ਦੀਕ ਲਗਾਏ ਗਏ ਨਾਕੇ ‘ਤੇ ਲੁਧਿਆਣਾ ਵੱਲੋਂ ਆ ਰਹੀ ਇੱਕ ਪਿਕਅੱਪ ਗੱਡੀ ਰੋਕ ਕੇ ਚੈਕ ਕੀਤੀ ਗਈ, ਜਿਸ ‘ਚ ਕਰੀਬ 1 ਹਜ਼ਾਰ ਲੀਟਰ ਦੁੱਧ ਪਲਾਸਟਿਕ ਦੇ ਢੋਲਾਂ ‘ਚ ਲਿਆਂਦਾ ਜਾ ਰਿਹਾ ਸੀ।

ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਦੁੱਧ ਦੀ ਕੁਆਲਟੀ ਚੈੱਕ ਕੀਤੀ ਤਾਂ ਉਨ੍ਹਾਂ ਨੇ ਮਿਲਾਵਟੀ ਦੁੱਧ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸਿਟੀ ਧੂਰੀ ਦੇ ਮੁਖੀ ਰਾਜੇਸ਼ ਸਨੇਹੀ ਵੀ ਮੌਕੇ ‘ਤੇ ਪਹੁੰਚ ਗਏ ਤੇ ਉਨ੍ਹਾਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਇਹ ਦੁੱਧ ਨਕਲੀ ਜਾਂ ਮਿਲਾਵਟੀ ਸਾਬਤ ਹੋਇਆ ਤਾਂ ਸਬੰਧਿਤ ਵਿਅਕਤੀ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਜਿਸ ਉਪਰੰਤ ਜ਼ਿਲ੍ਹਾ ਸਿਹਤ ਅਫਸਰ ਰਵਿੰਦਰ ਗਰਗ ਤੇ ਫੂਡ ਸੇਫਟੀ ਇੰਸਪੈਕਟਰ ਚਰਨਜੀਤ ਸਿੰਘ ਨੇ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚ ਕੇ ਉਕਤ ਦੁੱਧ ਦੇ ਸੈਂਪਲ ਭਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਜੇਕਰ ਜਾਂਚ ਦੌਰਾਨ ਜੇਕਰ ਕੋਈ ਗੜਬੜੀ ਪਾਈ ਜਾਂਦੀ ਹੈ ਤਾਂ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਉਪਰੰਤ ਕਿਸਾਨ ਆਗੂਆਂ ਵੱਲੋਂ ਨਾਲ ਵਗਦੇ ਰਜਵਾਹੇ ‘ਚ ਇਹ ਦੁੱਧ ਡੋਲ੍ਹ ਦਿੱਤਾ ਗਿਆ।

ਦੁੱਧ ਸਪਰੇਟਾ ਹੋਣ ਕਰਕੇ ਆਮ ਨਾਲੋਂ ਪਤਲਾ : ਜਸਪਾਲ ਬਾਂਸਲ

ਇਸ ਸਬੰਧੀ ਦੁੱਧ ਲਿਜਾ ਰਹੇ ਮਾਲਕ ਜਸਪਾਲ ਬਾਂਸਲ ਨੇ ਦੁੱਧ ਦੀ ਕੁਆਲਟੀ ਸਬੰਧੀ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਦੱਸਿਆ ਕਿ ਉਹ ਇਹ ਦੁੱਧ ਆਪਣੀ ਲੁਧਿਆਣਾ ਸਥਿਤ ਡੇਅਰੀ ਤੋਂ ਹੀਰਾ ਡੇਅਰੀ ਸੰਗਰੂਰ ਨੂੰ ਸਪਲਾਈ ਕਰਨ ਲਈ ਲੈ ਕੇ ਜਾ ਰਿਹਾ ਸੀ ਤੇ ਇਹ ਦੁੱਧ ਸਪਰੇਟਾ ਕਿਸਮ ਦਾ ਸੀ, ਇਸ ਲਈ ਇਹ ਆਮ ਦੁੱਧ ਨਾਲੋਂ ਪਤਲਾ ਸੀ ਤੇ ਮਹਿਕਮੇ ਵੱਲੋਂ ਇਸ ਦੁੱਧ ਦੇ ਭਰੇ ਸੈਂਪਲ ਪਾਸ ਹੋਣ ਦੀ ਆਸ ਜ਼ਾਹਿਰ ਕੀਤੀ।

LEAVE A REPLY

Please enter your comment!
Please enter your name here