Tral Encounter Jammu Kashmir: ਜੰਮੂ-ਕਸ਼ਮੀਰ ਦੇ ਤ੍ਰਾਲ ’ਚ ਇੱਕ ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਜਾਰੀ, ਅੱਜ ਰੱਖਿਆ ਮੰਤਰੀ ਦਾ ਦੌਰਾ

Tral Encounter Jammu Kashmir
Tral Encounter Jammu Kashmir: ਜੰਮੂ-ਕਸ਼ਮੀਰ ਦੇ ਤ੍ਰਾਲ ’ਚ ਇੱਕ ਅੱਤਵਾਦੀ ਢੇਰ, ਸਰਚ ਆਪ੍ਰੇਸ਼ਨ ਜਾਰੀ, ਅੱਜ ਰੱਖਿਆ ਮੰਤਰੀ ਦਾ ਦੌਰਾ

Tral Encounter Jammu Kashmir: ਸ਼੍ਰੀਨਗਰ (ਏਜੰਸੀ)। ਜੰਮੂ-ਕਸ਼ਮੀਰ ਦੇ ਅਵੰਤੀਪੋਰਾ ਦੇ ਤਰਾਲ ’ਚ ਵੀਰਵਾਰ ਸਵੇਰੇ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਨੂੰ ਮਾਰ ਮੁਕਾਇਆ। ਸਰਚ ਆਪ੍ਰੇਸ਼ਨ ਫਿਲਹਾਲ ਅਜੇ ਤੱਕ ਜਾਰੀ ਹੈ। ਸੁਰੱਖਿਆ ਬਲਾਂ ਨੂੰ ਤ੍ਰਾਲ ਦੇ ਨਾਦੇਰ ਪਿੰਡ ’ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਹ ਪਿਛਲੇ ਤਿੰਨ ਦਿਨਾਂ ਵਿੱਚ ਜੰਮੂ-ਕਸ਼ਮੀਰ ਵਿੱਚ ਦੂਜਾ ਮੁਕਾਬਲਾ ਹੈ। Tral Encounter Jammu Kashmir

ਇਹ ਖਬਰ ਵੀ ਪੜ੍ਹੋ : Fire News: ਪਿੰਡ ਕੱਖਾਂਵਾਲੀ ਅਤੇ ਫਤੂਹੀਖੇੜਾ ’ਚ ਲੱਗੀ ਅੱਗ, ਕਰੀਬ 200 ਟਰਾਲੀਆਂ ਤੂੜੀ ਸੁਆਹ

ਇਸ ਤੋਂ ਪਹਿਲਾਂ, 13 ਮਈ ਨੂੰ, ਸ਼ੋਪੀਆਂ ਜ਼ਿਲ੍ਹੇ ਦੇ ਕੇਲਰ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀ ਮਾਰੇ ਗਏ ਸਨ। ਬੁੱਧਵਾਰ ਨੂੰ, ਕੈਲਰ ਤੋਂ ਹੀ ਹਥਿਆਰਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਗਿਆ ਸੀ। ਇੱਥੇ, ਬੁੱਧਵਾਰ ਨੂੰ, ਕੇਂਦਰ ਸਰਕਾਰ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਦੌਰਾਨ, ਭਾਰਤੀ ਹਵਾਈ ਸੈਨਾ ਨੇ ਚੀਨ ਦੇ ਰੱਖਿਆ ਪ੍ਰਣਾਲੀ ਨੂੰ ਜਾਮ ਕਰ ਦਿੱਤਾ ਸੀ ਤੇ 23 ਮਿੰਟਾਂ ਵਿੱਚ ਪਾਕਿਸਤਾਨ ਦੇ ਨੂਰ ਖਾਨ ਤੇ ਰਹੀਮ ਯਾਰ ਖਾਨ ਹਵਾਈ ਅੱਡੇ ਨੂੰ ਤਬਾਹ ਕਰ ਦਿੱਤਾ ਸੀ। ਭਾਰਤੀ ਰੱਖਿਆ ਪ੍ਰਣਾਲੀ ਨੇ ਪਾਕਿਸਤਾਨ ਦੇ ਹਥਿਆਰਾਂ ਨੂੰ ਤਬਾਹ ਕਰ ਦਿੱਤਾ।