Cricket ਦਾ ਇੱਕ ਅਜਿਹਾ ਨਿਯਮ, ਜਿਸ ਦਾ ਸ਼ਿਕਾਰ ਹੋਇਆ ਸ਼੍ਰੀਲੰਕਾ ਦਾ ਇਹ ਬੱਲੇਬਾਜ਼

SL Vs BAN

ਮੈਥਿਊਜ਼ ਕੌਮਾਂਤਰੀ ਕ੍ਰਿਕੇਟ ’ਚ ਟਾਈਮ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ | SL Vs BAN

  • 2007 ’ਚ ਗਾਂਗੁਲੀ ਵੀ ਹੋ ਸਕਦੇ ਸਨ ਇਸ ਦਾ ਸ਼ਿਕਾਰ  | SL Vs BAN

ਆਈਸੀਸੀ ਵਿਸ਼ਵ ਕੱਪ 2023 ਆਪਣੇ ਆਖਿਰੀ ਪੜਾਅ ’ਤੇ ਚੱਲ ਰਿਹਾ ਹੈ। ਜਿਸ ’ਚ 1-2 ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਭਾਰਤੀ ਟੀਮ ਸੈਮੀਫਾਈਨਲ ’ਚ ਪਹੁੰਚ ਚੁੱਕੀ ਹੈ। ਦੱਖਣੀ ਅਫਰੀਕਾ ਦੀ ਟੀਮ ਵੀ ਸੈਮੀਫਾਈਨਲ ’ਚ ਪਹੁੰਚ ਚੁੱਕੀ ਹੈ, ਬਸ ਹੁਣ ਟੀਮਾਂ ਦੇ ਲੀਗ ਮੁਕਾਬਲੇ ਇੱਕ-ਦੋ ਹੀ ਬਾਕੀ ਹਨ। ਫਿਰ 15 ਨਵੰਬਰ ਨੂੰ ਪਹਿਲਾ ਸੈਮੀਫਾਈਨਲ ਖੇਡਿਆ ਜਾਣਾ ਹੈ। 19 ਨਵੰਬਰ ਨੂੰ ਫਾਈਨਲ ਖੇਡਿਆ ਜਾਵੇਗਾ। ਇਸ ਵਿੱਚ ਵਿਸ਼ਵ ਕੱਪ 2023 ਦਾ 38ਵਾਂ ਮੁਕਾਬਲਾ ਕੱਲ੍ਹ ਸ਼ੀ੍ਰਲੰਕਾ ਅਤੇ ਬੰਗਲਾਦੇਸ਼ ਵਿਚਕਾਰ ਦਿੱਲੀ ਦੇ ਅਰੂਣ ਜੇਟਲੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਸੀ। (SL Vs BAN)

ਇਹ ਵੀ ਪੜ੍ਹੋ : ਵਿਆਹ ਬੰਧਨ ’ਚ ਬੱਝੇ ਖੇਡ ਮੰਤਰੀ ਮੀਤ ਹੇਅਰ, ਵੇਖੋ ਖੂਬਸੂਰਤ ਤਸਵੀਰਾਂ

ਜਿੱਥੇ ਇੱਕ ਅਨੋਖੀ ਚੀਜ਼ ਵੇਖਣ ਨੂੰ ਮਿਲੀ ਹੈ। ਕੱਲ੍ਹ ਜਦੋਂ ਸ਼੍ਰੀਲੰਕਾਈ ਟੀਮ ਬੱਲੇਬਾਜ਼ੀ ਕਰ ਰਹੀ ਸੀ ਤਾਂ ਸ਼੍ਰੀਲੰਕਾ ਦੀ ਪਾਰੀ ਦਾ 25ਵਾਂ ਓਵਰ ਚੱਲ ਰਿਹਾ ਸੀ। ਉਸ ਸਮੇਂ ਸ਼੍ਰੀਲੰਕਾ ਦੀ ਟੀਮ ਸਕੋਰ 138 ਦੌੜਾਂ ਦਾ ਸੀ ਅਤੇ ਉਨ੍ਹਾਂ ਨੇ ਆਪਣੀਆਂ 4 ਵਿਕਟਾਂ ਗੁਆ ਦਿੱਤੀਆਂ ਸਨ। ਉਸ ਤੋਂ ਬਾਅਦ 6ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਏ ਸ਼੍ਰੀਲੰਕਾ ਦੇ ਬੱਲੇਬਾਜ਼ ਮੈਥਿਊਜ਼ ਨੂੰ ਇੱਕ ਅਨੋਖੇ ਤਰੀਕੇ ਨਾਲ ਆਊਟ ਦੇ ਦਿੱਤਾ ਗਿਆ। ਮੈਥਿਊਜ਼ ਦੇ ਆਊਟ ਹੋਣ ਤੋਂ ਬਾਅਦ ਸ਼੍ਰੀਲੰਕਾ ਦੇ ਵਿਕਟਾਂ ਦੀ ਗਿਣਤੀ ਉਨ੍ਹੇਂ ਹੀ ਸਕੋਰ ’ਤੇ 5 ਹੋ ਗਈ। ਹਾਲਾਂਕਿ ਉਸ ਤੋਂ ਬਾਅਦ ਸ਼੍ਰੀਲੰਕਾ ਦੇ ਚਰਿਥ ਅਸਲੰਕਾ ਅਤੇ ਧਨੰਜੈ ਡੀ ਸਿਲਵਾ ਨੇ ਚੰਗੀ ਸਾਂਝੇਦਾਰੀ ਕਰਕੇ ਸ਼੍ਰੀਲੰਕਾਈ ਟੀਮ ਨੂੰ ਚੰਗੇ ਸਕੋਰ ਤੱਕ ਪਹੁੰਚ ਦਿੱਤਾ। ਐਂਜੇਲੋ ਮੈਥਿਊਜ਼ ਨੂੰ ਅੰਪਾਇਰ ਨੇ ਬਿਨ੍ਹਾਂ ਕੋਈ ਗੇਂਦ ਖੇਡੇ ‘ਟਾਈਮ ਆਊਟ’ ਕਾਰਨ ਆਊਟ ਐਲਾਨ ਕਰ ਦਿੱਤਾ। (SL Vs BAN)

SL Vs BAN

ਦਰਅਸਲ, ਕ੍ਰਿਕੇਟ ਨਿਯਮਾਂ ਮੁਤਾਬਕ ਜੇਕਰ ਕੋਈ ਖਿਡਾਰੀ ਆਊਟ ਹੋਣ ਤੋਂ ਬਾਅਦ ਨਵਾਂ ਬੱਲੇਬਾਜ਼ ਅਗਲੇ ਦੋ ਮਿੰਟਾਂ ’ਚ ਕ੍ਰੀਜ਼ ’ਤੇ ਨਹੀਂ ਪਹੁੰਚਦਾ ਹੈ ਤਾਂ ਉਸ ਨੂੰ ‘ਟਾਈਮ ਆਊਟ’ ਨਿਯਮ ਦੇ ਕਾਰਨ ਆਊਟ ਕਰ ਦਿੱਤਾ ਜਾਂਦਾ ਹੈ। ਪਰ ਸ਼੍ਰੀਲੰਕਾ ਤਿੰਨ ਵਿਕਟਾਂ ਨਾਲ ਇਹ ਮੈਚ ਹਾਰ ਗਿਆ, ਬਾਅਦ ’ਚ ਕਪਤਾਨ ਨੇ ਕਿਹਾ ਕਿ ਜੇਕਰ 30-40 ਦੌੜਾਂ ਹੋਰ ਬਣ ਜਾਂਦੀਆਂ ਤਾਂ ਟੀਮ ਜਿੱਤ ਸਕਦੀ ਸੀ, ਜਦੋਂ ਮੈਥਿਊਜ਼ ਕ੍ਰੀਜ ’ਤੇ ਆਏ ਤਾਂ ਸ਼ੀ੍ਰਲੰਕਾ ਨੂੰ ਉਨ੍ਹਾਂ ਦੇ ਬੱਲੇ ਤੋਂ ਦੌੜਾਂ ਦੀ ਜ਼ਰੂਰਤ ਸੀ। ਉਸ ਸਮੇਂ ਸ੍ਰੀਲੰਕਾ ਦੇ 25ਵੇਂ ਓਵਰ ’ਚ ਸ਼ਾਕਿਬ ਅਲ ਹਸਲ ਨੇ ਸਦਾਰਾ ਸਮਰਾਵਿਕ੍ਰਮਾ ਨੂੰ ਆਊਟ ਕਰਕੇ ਪਵੇਲੀਅਨ ਭੇਜ ਦਿੱਤਾ ਸੀ। ਹਾਲਾਂਕਿ ਸ਼ਾਕਿਬ ਦੀ ਅਪੀਲ ਤੋਂ ਬਾਅਦ ਮੈਥਿਊਜ਼ ਨੇ ਸ਼ਾਕਿਬ ਅਤੇ ਅੰਪਾਇਰ ਨੂੰ ਟੁੱਟਿਆ ਹੋਇਆ ਹੈਲਮੈਂਟ ਵੀ ਦਿਖਾਇਆ। (SL Vs BAN)

ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਪਹਿਲੀ ਗੇਂਦ ਖੇਡਣ ’ਚ ਸਮਾਂ ਲੱਗ ਗਿਆ, ਪਰ ਬੰਗਲਾਦੇਸ਼ੀ ਕਪਤਾਨ ਨੇ ਆਪਣੇ ਫੈਸਲੇ ਨੂੰ ਨਹੀਂ ਬਦਲਿਆ, ਅਤੇ ਅੰਪਾਇਰ ਵੱਲੋਂ ਉਨ੍ਹਾਂ ਨੂੰ ਆਊਟ ਕਰਾਰ ਦੇ ਦਿੱਤਾ ਗਿਆ, ਅਤੇ ਮੈਥਿਊਜ਼ ਟਾਈਮ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਇਸ ’ਤੇ ਸ਼੍ਰੀਲੰਕਾ ਦੇ ਕਪਤਾਨ ਕੁਸ਼ਲ ਮੈਂਡਿਸ ਨੇ ਵੀ ਕਿਹਾ, ‘ਇਹ ਬਹੁਤ ਨਿਰਾਸ਼ਾਜਨਕ ਸੀ। ਜਦੋਂ ਮੈਥਿਊਜ਼ ਕ੍ਰੀਜ਼ ’ਤੇ ਆਏ ਤਾਂ ਉਸ ਸਮੇਂ ਵੀ 5 ਸੈਕਿੰਡ ਬਾਕੀ ਸਨ। ਜਦੋਂ ਉਹ ਆਏ ਤਾਂ ਉਨ੍ਹਾਂ ਵੇਖਿਆ ਕਿ ਉਨ੍ਹਾਂ ਦੇ ਹੈਲਮੇਟ ਦੀ ਪੱਟੀ ਟੁੱਟੀ ਹੋਈ ਸੀ। ਇਹ ਬਹੁਤ ਨਿਰਾਸ਼ਾਜਨਕ ਸੀ, ਅੰਪਾਇਰ ਵੀ ਇਸ ਫੈਸਲੇ ’ਤੇ ਸਹੀ ਫੈਸਲਾ ਨਹੀਂ ਦੇ ਸਕੇ।

ਟੂਰਨਾਮੈਂਟ ਤੋਂ ਪਹਿਲਾਂ ਹੀ ਬਾਹਰ ਹੈ ਬੰਗਲਾਦੇਸ਼ | SL Vs BAN

ਆਈਸੀਸੀ ਵਿਸ਼ਵ ਕੱਪ 2023 ਟੂਰਨਾਮੈਂਟ ’ਚ ਬਾਹਰ ਹੋਣ ਵਾਲੀ ਬੰਗਲਾਦੇਸ਼ ਪਹਿਲੀ ਟੀਮ ਬਣੀ ਸੀ, ਬੰਗਲਾਦੇਸ਼ੀ ਟੀਮ ਨੇ ਆਪਣੇ ਟੂਰਨਾਮੈਂਟ ਦੀ ਸ਼ੁਰੂਆਤ ਅਫਗਾਨਿਸਤਾਨ ਖਿਲਾਫ ਜਿੱਤ ਨਾਲ ਕੀਤੀ ਸੀ, ਪਰ ਬੰਗਲਾਦੇਸ਼ ਆਪਣੇ ਅਗਲੇ 6 ਮੁਕਾਬਲੇ ਹਾਰ ਗਈ, ਅਤੇ ਟੂਰਨਾਮੈਂਟ ਤੋਂ ਬਾਹਰ ਹੋ ਗਈ। ਇਹ ਬੰਗਲਾਦੇਸ਼ੀ ਟੀਮ ਦਾ ਇਸ ਟੂਰਨਾਮੈਂਟ ’ਚ ਅੱਠਵਾਂ ਮੁਕਾਬਲਾ ਸੀ, ਜਿਹੜੀ ਸ਼੍ਰੀਲੰਕਾ ਖਿਲਾਫ ਖੇਡਿਆ ਗਿਆ ਹੈ। (SL Vs BAN)

16 ਸਾਲ ਪਹਿਲਾਂ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਨਾਂਅ ਵੀ ਜੁੜ ਜਾਣਾ ਸੀ ਇਹ ਰਿਕਾਰਡ | SL Vs BAN

ਦੱਸ ਦੇਈਏ ਕਿ ਇਸ ਵਿਸ਼ਵ ਕੱਪ ’ਚ ਮੈਥਿਊਜ਼ ਦਾ ਟਾਈਮ ਆਉਟ ਹੋਣਾ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਹ ਕ੍ਰਿਕੇਟ ਇਤਿਹਾਸ ਦੇ ਪਹਿਲੇ ਬੱਲੇਬਾਜ਼ ਹਨ, ਜਿਹੜੇ ਟਾਈਮ ਆਊਟ ਹੋਏ ਹਨ, ਅੱਜ ਤੋਂ 16 ਸਾਲ ਪਹਿਲਾਂ ਇਹ ਰਿਕਾਰਡ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦੇ ਨਾਂਅ ਵੀ ਜੁੜ ਜਾਣਾ ਸੀ। ਦਰਅਸਲ ਸਾਲ 2007 ’ਚ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਟੂਰ ’ਤੇ ਸੀ, ਉੱਥੇ ਦੋਵੇਂ ਟੀਮਾਂ ਕੇਪਟਾਊਨ ’ਚ ਟੈਸਟ ਮੈਚ ਖੇਡ ਰਹੀਆਂ ਸਨ, ਮੈਚ ਦੇ ਚੌਥੇ ਦਿਨ ਭਾਰਤੀ ਟੀਮ ਨੇ ਸਿਰਫ 6 ਦੌੜਾਂ ’ਤੇ ਹੀ ਆਪਣੇ ਸਲਾਮੀ ਬੱਲੇਬਾਜ਼ਾਂ ਨੂੰ ਗੁਆ ਦਿੱਤਾ ਸੀ, ਅਜਿਹੇ ’ਚ ਭਾਰਤ ਦੇ ਸਾਬਕਾ ਕਪਤਾਨ ਨੇ ਬੱਲੇਬਾਜ਼ੀ ਲਈ ਬਾਹਰ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਸਖਤ ਟਿੱਪਣੀ, ‘ਪੂਰੇ ਦੇਸ਼ ’ਚ ਪਟਾਕਿਆਂ ’ਤੇ ਲੱਗੇ ਪਾਬੰਦੀ’

ਇਸ ਵਿੱਚ ਉਨ੍ਹਾਂ ਨੂੰ 6 ਮਿੰਟ ਲੱਗ ਗਏ। ਉਸ ਸਮੇਂ ਗ੍ਰੀਮ ਸਮਿਥ ਦੱਖਣੀ ਅਫਰੀਕੀ ਟੀਮ ਦੀ ਕਪਤਾਨੀ ਕਰ ਰਹੇ ਸਨ, ਅੰਪਾਇਰ ਨੇ ਗ੍ਰੀਮ ਸਮਿਥ ਨੂੰ ਟਾਈਮ ਆਊਟ ਲੈਣ ਦੇ ਵਿਕਲਪ ਬਾਰੇ ਜਾਣਕਾਰੀ ਵੀ ਦਿੱਤੀ, ਪਰ ਸਮਿਥ ਨੇ ਖੇਡ ਭਾਵਨਾ ਦਿਖਾਉਂਦੇ ਹੋਏ ਇਹ ਅਪੀਲ ਨਹੀਂ ਕੀਤੀ। ਉਸ ਸਮੇਂ ਗਾਂਗੁਲੀ ਟਾਈਮ ਆਊਟ ਹੋਣ ਤੋਂ ਬਚ ਗਏ। ਜੇਕਰ ਸਮਿਥ ਉਸ ਸਮੇਂ ਅਪੀਲ ਕਰਦੇ ਤਾਂ ਮੈਥਿਊਜ਼ ਕ੍ਰਿਕੇਟ ਇਤਿਹਾਸ ’ਚ ਟਾਈਮ ਆਊਟ ਹੋਣ ਵਾਲੇ ਦੂਜੇ ਬੱਲੇਬਾਜ਼ ਬਣ ਜਾਂਦੇ। (SL Vs BAN)