ਚੱਲਦੇ ਕੰਨਟੇਨਰ ਨੂੰ ਅੱਗ ਲੱਗਣ ਨਾਲ ਇੱਕ ਜ਼ਖਮੀ, ਇੱਕ ਬਚਿਆ ਵਾਲ ਵਾਲ

Injured, Container, Fire

ਮੋਟਰ ਸਾਈਕਲਾਂ ਦੇ ਟਾਇਰ ਲੈ ਕੇ ਲੁਧਿਆਣਾ ਜਾ ਰਿਹਾ ਸੀ ਕੰਨਟੇਨਰ

ਭੀਮ ਸੈਨ ਇੰਸਾਂ: ਲਹਿਰਾਗਾਗਾ: ਬੀਤੀ ਰਾਤ ਪਿੰਡ ਚੋਟੀਆਂ ਨੇੜੇ ਗੁਰਨੇ ਕਲਾਂ ਦੇ ਕੋਲ ਇੱਕ ਕੰਨਟੇਨਰ (ਟਰਾਲੇ) ਨੂੰ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਹ ਕੰਨਟੇਨਰ ਹੈਦਰਾਬਾਦ ਤੋਂ ਮੋਟਰ ਸਾਈਕਲਾਂ ਦੇ ਟਾਇਰ ਲੈ ਕੇ ਲੁਧਿਆਣਾ ਜਾ ਰਿਹਾ ਸੀ।ਕੰਨਟੇਨਰ ਨੂੰ ਲੱਗੀ ਅੱਗ ਕਾਰਨ ਇੱਕ ਵਿਆਕਤੀ ਗੰਭੀਰ ਰੂਪ ‘ਚ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ‘ਚ  ਭਰਤੀ ਕਰਵਾਇਆ ਗਿਆ,ਜਦਕਿ ਕੰਨਟੇਨਰ ‘ਚ ਇੱਕ ਵਿਅਕਤੀ ਵਾਲ ਵਾਲ ਬਚ ਗਿਆ।

ਚੋਟੀਆਂ ਚੌਕੀ ਦੇ ਐਸਆਈ ਸਾਹਿਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ 11 ਵਜੇ ਦੇ ਇੱਕ ਕੰਨਟੇਨਰ  ਜੋ  ਲੁਧਿਆਣਾ ਵੱਲ ਜਾ ਰਿਹਾ ਸੀ ਸੁਨਾਮ ਜਾਖਲ ਰੋਡ ਤੇ ਲੰਮੇ ਸਮੇਂ ਤੋਂ ਬਣ ਰਹੇ ਢਿੱਲੀ ਰਫਤਾਰ ਨਾਲ ਬਣ ਰਹੇ ਪੁਲ ਕਾਰਨ ਇਹ ਟਰਾਲਾ ਚੋਟੀਆਂ ਤੋਂ ਗੁਰਨੇ ਕਲਾਂ ਲਿੰਕ ਰੋਡ ਤੇ ਜਾ ਰਿਹਾ ਸੀ।ਉੱਪਰੋ ਦੀ ਲੰਘ ਰਹੀਆਂ ਇੱਕ ਪ੍ਰਾਈਵੇਟ ਕੰਪਨੀ ਦੇ ਟਾਵਰ ਦੀਆਂ ਤਾਰਾਂ ਦੇ ਕਰੰਟ ਕਾਰਨ ਕੰਨਟੇਨਰ ਨੂੰ ਅੱਗ ਲੱਗ ਗਈ।

ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ‘ਤੇ ਪਾਇਆ ਕਾਬੂ

ਮੌਕੇ ਤੇ ਪਹੁੰਚੇ ਪਿੰਡ ਵਾਸੀ ਅਤੇ ਪੁਲਿਸ ਚੌਂਕੀ ਚੋਟੀਆਂ ਦੇ ਮੁਲਾਜਮਾਂ ਨੇ ਸੰਗਰੂਰ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਬੁਲਾ ਕੇ ਜੱਦੋ ਜਹਿਦ ਅੱਗ ਤੇ ਸਵੇਰੇ ਦੇ 4 ਵਜੇ ਤੱਕ ਅੱਗ ਤੇ ਕਾਬੂ ਪਾ ਲਿਆ।ਕੁਝ ਸਮਾਂ ਬਾਅਦ ਫਿਰ ਟਰਾਲੇ ਨੂੰ ਅੱਗ ਦੀਆਂ ਲਪਟਾਂ ਨੇ ਆਪਣੀ ਲਪੇਟ ਚ ਲੈ ਲਿਆ।ਏ ਐਸ ਆਈ ਦਰਸ਼ਨ ਸਿੰਘ  ਨੇ ਹਰਿਆਣਾ ਫਾਇਰ ਬ੍ਰਿਗੇਡ ਜਾਖਲ ਤੋ ਮੰਗਵਾਂ ਕੇ ਲੋਕਾਂ ਦੀ ਮੱਦਦ ਨਾਲ ਅੱਗ ਤੇ ਮੁਸ਼ਕਲ ਨਾਲ ਕਾਬੂ ਪਾਇਆ।

ਸੁਨਾਮ ਜਾਖਲ ਢਿੱਲੀ ਰਫ਼ਤਾਰ ਨਾਲ ਬਣ ਰਹੇ ਪੁਲ ਦੇ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।ਕੁੱਝ ਦਿਨ ਪਹਿਲਾਂ ਵੀ ਇੱਕ ਗੱਡੀ ਪਲਟ ਗਈ ਸੀ।ਪੁਲ ਕੋਲ ਦੀ ਜੋ ਕੱਚਾ ਰਸਤਾ ਹੈ ਉਸ ਕੋਲੋਂ ਦੀ ਹੈਵੀ ਵਾਹਨ ਨਹੀਂ ਲੰਘਦੇ ਜਿਸ ਕਾਰਨ ਕੰਟਨੇਟਰ ਦਾ ਡਰਾਈਵਰ ਲਿੰਕ ਰੋਡ ਜਾ ਰਿਹਾ ਸੀ,ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।  ਦੂਜੇ ਪਾਸੇ ਹਾਜਰ ਨੇ ਲੋਕਾਂ ਨੇ ਬਿਜਲੀ ਮੁਲਾਜਮਾਂ ‘ਤੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਮਹਿਕਮੇ ਨੂੰ  ਰਾਤ ਘਟਨਾ ਸਮੇਂ ਫੋਨ ਤੇ ਬਿਜਲੀ ਸਪਲਾਈ ਬੰਦ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਕੋਈ ਅਮਲ ਨਹੀਂ ਕੀਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।