ਹਾਰਦਿਕ ਪਾਂਡਿਆ ਸਹਿਵਾਗ ਤੋਂ ਬਾਅਦ ਸਭ ਤੋਂ ਤੇਜ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਬਣੇ

India, Srilanka, 3rd Test Match, Cricket, Sports

ਹਾਰਦਿਕ ਨੇ ਇੱਕ ਓਵਰ ‘ਚ ਜੜੀਆਂ 26 ਦੌੜਾਂ, ਦੂਜਾ ਸਭ ਤੋਂ ਤੇਜ਼ ਸੈਂਕੜਾ

ਪੱਲੇਕਲ: ਜਬਰਦਸਤ ਫਾਰਮ ‘ਚ ਚੱਲ ਰਹੇ ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਸ੍ਰੀਲੰਕਾ ਖਿਲਾਫ ਇੱਥੇ ਚੱਲ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਐਤਵਾਰ ਨੂੰ ਤਾਬੜਤੋੜ ਅੰਦਾਜ਼ ‘ਚ ਬੱਲੇਬਾਜ਼ੀ ਕਰਦਿਆਂ ਸਿਰਫ 86 ਗੇਂਦਾਂ ‘ਚ ਸੈਂਕੜਾ ਠੋਕ ਕੇ ਵਰਿੰਦਰ ਸਹਿਵਾਗ ਤੋਂ ਬਾਅਦ ਟੈਸਟ ਮੈਚਾਂ ‘ਚ ਸਭ ਤੋਂ ਤੇਜ ਸੈਂਕੜਾ ਬਣਾਉਣ ਵਾਲੇ ਭਾਰਤੀ ਖਿਡਾਰੀ ਬਣ ਗਏ
ਆਪਣੀ ਇਸ ਪਾਰੀ ‘ਚ ਉਨ੍ਹਾਂ ਨੇ ਇੱਕ ਹੀ ਓਵਰ ‘ਚ 26 ਦੌੜਾ ਬਣਾਉਣ ਦਾ ਕਾਰਨਾਮਾ ਵੀ ਕਰ ਵਿਖਾਇਆ ਜੋ ਹੁਣ ਤੱਕ ਕਿਸੇ ਭਾਰਤੀ ਨੇ ਨਹੀਂ ਕੀਤਾ ਸੀ ਹਾਰਦਿਕ ਨੇ ਦੂਜੇ ਦਿਨ ਸਵੇਰ ਦੇ ਸੈਸ਼ਨ ‘ਚ ਤੂਫਾਨੀ ਅੰਦਾਜ਼ ‘ਚ ਬੱਲੇਬਾਜ਼ੀ ਕਰਦਿਆਂ ਸਿਰਫ 96 ਗੇਂਦਾਂ ‘ਤੇ ਅੱਠ ਚੌਕਿਆਂ ਅਤੇ ਸੱਤ ਛੱਕਿਆਂ ਦੀ ਮੱਦਦ ਨਾਲ 108 ਦੌੜਾਂ ਬਣਾਈਆਂ ਹਾਰਦਿਕ ਦੀ ਇਹ ਸਰਵੋਤਮ ਟੈਸਟ ਪਾਰੀ ਵੀ ਸੀ ਉਨ੍ਹਾਂ ਨੇ ਸਹਿਵਾਗ ਦੇ  ਟੈਸਟ ਮੈਚਾਂ ‘ਚ ਇੱਕ ਪਾਰੀ ‘ਚ ਸੱਤ ਛੱਕੇ ਲਾਉਣ ਦੇ ਰਿਕਾਰਡ ਦੀ ਵੀ ਬਰਾਬਰੀ ਕੀਤੀ

ਸਹਿਵਾਗ ਨੇ ਸ੍ਰੀਲੰਕਾ ਖਿਲਾਫ ਹੀ 209 ‘ਚ ਸੱਤ ਛੱਕੇ ਜੜੇ ਸਨ ਹਾਲਾਂਕਿ ਇਸ ਮਾਮਲੇ ‘ਚ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ ਅੱਗੇ ਹਨ ਜਿਨ੍ਹਾਂ ਨੇ 1994 ‘ਚ ਸ੍ਰੀਲੰਕਾ ਖਿਲਾਫ ਹੀ ਇੱਕ ਪਾਰੀ ‘ਚ ਅੱਠ ਛੱਕੇ ਜੜੇ ਸਨ ਹਾਰਦਿਕ ਨੇ ਆਪਣੀ ਸੈਂਕੜੇ ਵਾਲੀ ਪਾਰੀ ਦੌਰਾਨ ਸ੍ਰੀਲੰਕਾਈ ਗੇਂਦਬਾਜ਼ ਪੁਰਸ਼ਕੁਮਾਰਾ ਦੇ ਇੱਕ ਹੀ ਓਵਰ ‘ਚ ਦੋ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 26 ਦੌੜਾਂ ਬਣਾਈਆਂ ਜੋ ਕਿਸੇ ਵੀ ਭਾਰਤੀ ਕ੍ਰਿਕੇਟਰ ਦਾ ਸਰਵੋਤਮ ਰਿਕਾਰਡ ਹੈ

ਇਸ ਤੋਂ ਪਹਿਲਾਂ ਇਹ ਰਿਕਾਰਡ ਸੰਦੀਪ ਪਾਟਿਲ ਅਤੇ ਕਪਿਲ ਦੇਵ ਦੇ ਨਾਂਅ ਸੀ ਜਿਨ੍ਹਾਂ ਨੇ ਇੱਕ ਓਵਰ ‘ਚ 24-24 ਦੌੜਾਂ ਬਣਾਈਆਂ ਸਨ ਕੱਲ੍ਹ ਦੇ ਇੱਕ ਦੌੜ ‘ਤੇ ਨਾਬਾਦ ਹਾਰਦਿਕ ਨੇ ਲੰਚ ਤੋਂ ਪਹਿਲਾਂ ਜਬਰਦਸਤ ਬੱਲੇਬਾਜ਼ੀ ਕਰਦਿਆਂ 107 ਦੌੜਾਂ ਹੋਰ ਜੋੜੀਆਂ ਜੋ ਕਿਸੇ ਵੀ ਭਾਰਤੀ ਵੱਲੋਂ ਲੰਚ ਤੋਂ ਪਹਿਲਾਂ ਦਾ ਸਭ ਤੋਂ ਵਧ ਸਕੋਰ ਹੈ ਇਸ ਤੋਂ ਪਹਿਲਾਂ ਸਹਿਵਾਗ ਨੇ 2006 ‘ਚ ਵੈਸਟਇੰਡੀਜ਼ ਖਿਲਾਫ ਲੰਚ ਤੋਂ ਪਹਿਲਾਂ 99 ਦੋੜਾਂ ਜੋੜੀਆਂ ਸਨ ਸਟਾਰ ਆਲਰਾਊਂਡਰ ਨੇ ਆਪਣੇ ਪਹਿਲੇ ਸੈਂਕੜੇ ਲਈ ਸਿਰਫ 86 ਗੇਂਦਾਂ ਲਈਆਂ ਜੋ ਸਹਿਵਾਗ ਤੋਂ ਬਾਅਦ ਵਿਦੇਸ਼ੀ ਧਰਤੀ ‘ਤੇ ਸਭ ਤੋਂ ਤੇਜ਼ ਸੈਂਕੜਾ ਸੀ ਸਹਿਵਾਗ ਲੈ 2006 ‘ਚ ਵੈਸਟ ਇੰਡੀਜ਼ ਦੌਰੇ ‘ਚ ਸਿਰਫ 78 ਗੇਂਦਾਂ ‘ਤੇ ਸੈਂਕੜਾ ਪੂਰਾ ਕੀਤਾ ਸੀ

ਸ੍ਰੀਲੰਕਾਈ ਧਰਤੀ ‘ਤੇ ਵਿਦੇਸ਼ੀ ਖਿਡਾਰੀ ਵੱਲੋਂ ਬਣਾਏ ਗਏ ਸਭ ਤੋਂ ਤੇਜ ਸੇਂਕੜੇ ‘ਚ ਉਹ ਸਾਬਕਾ ਪਾਕਿਸਤਾਨੀ ਕਪਤਾਨ ਵਸੀਮ ਅਕਰਮ ਨਾਲ ਸਾਂਝੇ ਤੌਰ ‘ਤੇ ਆ ਗਏ ਹਨ ਜਿਨ੍ਹਾਂ ਨੇ 2000 ‘ਚ 86 ਗੇਂਦਾਂ ‘ਚ ਹੀ ਸੈਂਕੜਾ ਪੂਰਾ ਕੀਤਾ ਸੀ ਹਾਰਦਿਕ ਨੇ ਆਪਣੀ ਇਸ ਸੈਂਕੜੇ ਵਾਲੀ ਪਾਰੀ ਨਾਲ ਅੱਠਵੀ ਨੰਬਰ ‘ਤੇ ਉੱਤਰਕੇ ਪਾਰੀ ‘ਚ ਸਭ ਤੋਂ ਜਿਆਦਾ ਦੌੜਾਂ ਬਣਾਉਣ ਦਾ ਭਾਰਤੀ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ ਇਸ ਤੋਂ ਪਹਿਲਾਂ ਇਹ ਰਿਕਾਰਡ ਇਰਫਾਨ ਪਠਾਨ ਦੇ ਨਾਂਅ ਸੀ ਜਿਨ੍ਹਾਂ ਨੇ 2005 ‘ਚ 82 ਦੌੜਾਂ ਬਣਾਂਈਆਂ ਸਨ

ਸਕੋਰ ਬੋਰਡ

ਭਾਰਤ ਪਹਿਲੀ ਪਾਰੀ            ਦੌੜਾਂ   ਗੇਂਦਾਂ  4  6

ਧਵਨ ਕੈ ਚਾਂਡੀਮਲ ਬੋ ਪੁਸ਼ਪ            119  123     17    0
ਰਾਹੁਲ ਕੈ ਕਰੁਣਾਰਤਨੇ ਬੋ ਪੁਸ਼ਪ         85  135      8   0
ਪੁਜਾਰਾ ਕੈ ਮੈਥਿਉਜ਼ ਬੋ ਸੰਦਾਕਨ          8     33      0    0
ਕੋਹਲੀ ਕੈ ਕਰੁਣਾਰਤਨੇ ਬੋ ਸੰਦਾਕਨ      42  84       3   0
ਰਹਾਣੇ ਬੋ ਪੁਸ਼ਪਕੁਮਾਰਾ                      17   48      1     0
ਅਸ਼ਵਿਨ ਕੈ ਡਿਕਵੇਲਾ ਬੋ ਫਰਨੈਂਡੋ         31  75       1     0

ਸਾਹਾ  ਕੈ ਪਰੇਰਾ ਬੋ ਫਰਨਾਡੋ                16  43       0    0
ਪਾਂਡਿਆ ਕੈ ਪਰੇਰਾ ਬੋ ਸੰਦਾਕਨ           108  96       8    7
ਕੁਲਦੀਪ ਕੈ ਡਿਕਵੇਲਾ ਬੋ ਸੰਦਾਕਨ         26  73       2    0
ਸ਼ਮੀ ਕੈ ਬੋ ਸੰਦਾਕਨ                             08  13       1     0
ਉਮੇਸ਼ ਨਾਬਾਦ                                     03  14      0     0
ਵਾਧੂ: 24, ਕੁੱਲ ਸਕੋਰ 122.3 ਓਵਰਾਂ ‘ਚ 487 ਦੌੜਾਂ
ਵਿਕਟ ਪਤਨ: 1-188, 2-219, 3-229, 4-264, 5-296, 6-322,7-339, 8-401, 9-421
ਗੇਂਦਬਾਜ਼ੀ: ਫਰਨਾਂਡੋ 26-3-87-2, ਕੁਮਾਰਾ 23-1-104-0, ਕਰੁਣਾਰਤਨੇ 7-0-23-0, ਪਰੇਰਾ 8-1-36-0, ਸੰਦਾਕਨ 35.3-4-132-5, ਪੁਸ਼ਪਕੁਮਾਰਾ 23-2-82-3

ਸ੍ਰੀਲੰਕਾ ਪਹਿਲੀ ਪਾਰੀ             ਦੌੜਾਂ  ਗੇਂਦਾਂ   4       6

ਕਰੁਣਾਰਤਨੇ ਕੈ ਸਾਹਾ ਬੋ ਸ਼ਮੀ              04       15      0       0
ਥਰੰਗਾ ਕੈ ਸਾਹਾ ਬੋ ਸ਼ਮੀ                     05        05     0       0
ਮੈਂਡਿਸ ਰਨ ਆਊਟ                             18       19      4       0
ਦਿਨੇਸ਼ ਕੈ ਰਾਹੁਲ ਬੋ ਅਸ਼ਵਿਨ               48       87      6       0
ਮੈਥਿਊਜ਼ ਲੱਤ ਅੜਿੱਕਾ ਪਾਂਡਿਆ               0       03      0      0
ਡਿਕਵੇਲਾ ਸੰ ਸਾਹਾ ਬੋ ਕੁਲਦੀਪ              29       31       4      0
ਪਰੇਰਾ ਕੈ ਪਾਂਡਿਆ ਬੋ ਕੁਲਦੀਪ              0           4       0      0
ਪੁਸ਼ਪਕੁਮਾਰਾ ਬੋ ਕੁਲਦੀਪ                     10        27       2      0
ਸੰਦਾਕਨ ਕੈ ਧਵਨ ਬੋ ਅਸ਼ਵਿਨ               10       24       2      0
ਫਰਨਾਡੋ ਬੋ ਕੁਲਦੀਪ ਯਾਦਵ                  0         10       0     0
ਲਾਹਿਰੂ ਕੁਮਾਰ ਨਾਬਾਦ                         0         01       0     0
ਵਾਧੂ: 11, ਕੁੱਲ ਸਕੋਰ 37.4 ਓਵਰਾਂ ‘ਚ 135 ਦੌੜਾਂ
ਵਿਕਟ ਪਤਨ: 1-14, 2-23, 3-38, 4-38, 5-101, 6-107,7-125, 8-125, 9-135
ਗੇਂਦਬਾਜ਼ੀ : ਮੁਹੰਮਦ ਸ਼ਮੀ: 65-1-17-2, ਯਾਦਵ 3.1-0-23-0, ਪਾਂਡਿਆ 6-1-28-1, ਕੁਲਦੀਪ 13-2-40-4, ਅਸ਼ਵਿਨ 8.4-2-22-2

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।