ਸ਼ਰਾਬ ਦੇ ਠੇਕੇ ਬੰਦ ਕਰਾਉਣ ਵਾਲੀਆਂ ਪੰਚਾਇਤਾਂ ਸਨਮਾਨਿਤ

Honored, Gram Panchayats, Liquor Shops

ਰਵੀ ਗੁਰਮਾ, ਸ਼ੇਰਪੁਰ:ਸਾਇੰਟੇਫਿਕ ਅਵੇਅਰਨੈਸ ਐਂਡ ਸੋਸ਼ਲ ਵੈਲਫੇਅਰ ਫੋਰਮ ,ਰੈਡ ਕਰਾਸ ਨਸ਼ਾ ਛੁਡਾਉ ਕੇਂਦਰ ਸੰਗਰੂਰ, ਸਮਾਜ ਭਲਾਈ ਮੰਚ ਸ਼ੇਰਪੁਰ, ਬਿਰਧ ਆਸ਼ਰਮ ਟਰੱਸਟ ਬਡਰੁੱਖਾਂ ਵੱਲੋਂ ਸਮਾਜ ਭਲਾਈ ਮੰਚ ਦੇ ਦਫਤਰ ਕਾਤਰੋਂ ਚੌਂਕ ਸ਼ੇਰਪੁਰ ਸ਼ਰਾਬ ਦੇ ਠੇਕਿਆਂ ਵਿਰੁੱਧ ਮਤੇ ਪਾਉਣ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਕੀਤਾ  ਗਿਆ।  ਇਸ ਮੌਕੇ   ਡਾ.ਏ. ਐਸ ਮਾਨ ਤੇ ਮੋਹਨ ਸ਼ਰਮਾ ਨੇ ਕਿਹਾ ਕਿ ਜਿੰਨ੍ਹਾਂ 21 ਪੰਚਾਇਤਾਂ ਨੇ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਮਤੇ ਪਾਏ ਤੇ ਠੇਕੇ ਬੰਦ ਹੋਏ ਉਹ ਪੰਚਾਇਤਾਂ ਸਨਮਾਨ ਦੀਆਂ ਪਾਤਰ ਹਨ।

ਪੰਚਾਇਤਾਂ ਕੋਲ ਇਹ ਬਹੁਤ ਵੱਡੀ ਪਾਵਰ ਹੈ ਕਿ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 40 (1) ਅਧੀਨ ਪੰਚਾਇਤਾਂ 2/3 ਬਹੁਮੱਤ ਨਾਲ 1 ਅਪਰੈਲ ਤੋਂ 30 ਸਤੰਬਰ ਤੱਕ ਮਤਾ ਪਾ ਸਕਦੀਆਂ ਹਨ ਕਿ ਸਾਡੇ ਪਿੰਡ ਵਿੱਚੋਂ ਸ਼ਰਾਬ ਦਾ ਠੇਕਾ ਬੰਦ ਕੀਤਾ ਜਾਵੇ ਤੇ ਅਗਲੇ ਸਾਲ 1 ਅਪਰੈਲ ਤੋਂ ਠੇਕੇ ਦੀ ਅਲਾਟਮੈਂਟ ਹੀ ਨਹੀਂ ਹੁੰਦੀ। ਡਾ.ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੰਜਾਬ ‘ਚ ਬਿਹਾਰ ਦੀ ਤਰ੍ਹਾਂ ਪੂਰਨ ਸ਼ਰਾਬ ਬੰਦੀ ਕਰਨੀ ਚਾਹੀਦੀ ਹੈ ਤੇ ਜੋ 5400 ਕਰੋੜ ਦਾ ਘਾਟਾ ਪੈਂਦਾ ਹੈ ਉਹ ਵੈਸੇ ਹੀ ਸਰਕਾਰ ਟੈਕਸ ਆਮਦਨ ਮੁਤਾਬਿਕ ਲਾ ਦੇਵੇ, ਜ਼ਹਿਰ ਪਿਲਾ ਕੇ ਹੀ ਕਿਉਂ ਲੋਕਾਂ ਦੀਆਂ ਜੇਬਾਂ ਚੋਂ ਪੈਸਾ ਕੱਢਿਆ ਜਾਂਦਾ ਹੈ।

ਸਮਾਜ ਭਲਾਈ ਮੰਚ ਦੇ ਪ੍ਰਬੰਧਕ ਰਜਿੰਦਰਜੀਤ ਕਾਲਾਬੂਲਾ ਤੇ ਸਮਾਜ ਸੇਵੀ ਪਰਹਿਲਾਦ ਸਿੰਘ ਨੇ ਕਿਹਾ ਕਿ ਸਰਕਾਰ ਜਿੰਨ੍ਹਾਂ ਚਿਰ ਸਮੈਕ ਚਿੱਟੇ ਦੀ ਸਪਲਾਈ ਲਾਈਨ ਕੱਟ ਕੇ ਮਾਫੀਆ ਗਰੁੱਪਾਂ ਨੂੰ ਉਮਰ ਭਰ ਲਈ ਜ਼ੇਲਾਂ ‘ਚ ਸਿੱਟ ਕੇ ਉਨ੍ਹਾਂ ਦੀਆਂ ਜਾਇਦਾਦਾਂ ਨਹੀਂ ਕੁਰਕ ਕਰਦੀ ਉਨ੍ਹਾਂ ਚਿਰ ਨਸ਼ੇ ਬੰਦ ਨਹੀਂ ਹੋ ਸਕਦੇ,ਉਨ੍ਹਾਂ ਨੇ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਇਕ ਇਕ ਪੰਚਾਇਤ 10-10 ਹੋਰ ਪੰਚਾਇਤਾਂ ਨੂੰ ਜਾਗਰੂਕ ਕਰੇ।

ਇਸ ਮੌਕੇ ਜੈ ਸਿੰਘ ਮਡਾਹੜ ਇਸ ਸਮੇਂ ਗੁਰਦਿਆਲ ਸਿੰਘ ਸ਼ੀਤਲ, ਤੇਜਾ ਸਿੰਘ ਅਜਾਦ, ਰਜੇਸ਼ ਰਿਖੀ ,ਮਹਿੰਦਰ ਪਰਤਾਪ, ਗੁਰਪਰੀਤ ਸਿੰਘ ਮੀਮਸਾ, ਨਾਇਬ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਡਰਨ ਯੁੱਗ ਚ ਮੁਨੱਖ ਵੱਲੋਂ ਚੰਗੀਆਂ ਚੀਜਾਂ ਸਿੱਖਣਾ,ਚੇਤਨ ਹੋਣਾ ਜ਼ਰੂਰੀ ਹੈ,ਇਸ ਮੌਕੇ ਨਸੀਬ ਚਾਂਗਲੀ ,ਜੰਗ ਸਿੰਘ ਢੰਡਾ ,ਹਰਚੰਦ ਸਿੰਘ ਬੱਲ ,ਅਮਰੀਕ ਸਿੰਘ ਮਾਨ, ਬਲਦੇਵ ਸਿੰਘ ਘਨੋਰੀ,ਮੱਖਣ ਸਿੰਘ ਕਾਲਾਬੂਲਾ ,ਗੁਰਪਰੀਤ ਸਿੰਘ ਮੱਲੂ ਮਾਜਰਾ ਸ਼ਾਮਿਲ ਹੋਏ । ਸਮਾਗਮ ਦੌਰਾਨ ਸਰਪੰਚ ਸਰਬਜੀਤ ਸਿੰਘ ਅਲਾਲ, ਜਸਮੇਲ ਸਿੰਘ ਬੜੀ ,ਦਵਿੰਦਰ ਸਿੰਘ ਟਿੱਬਾ,  ਜਗਤਾਰ ਸਿੰਘ ਸੁਲਤਾਨਪੁਰ ,ਰਾਮ ਸਰੂਪ ਬਾਦਸ਼ਾਹਪੁਰ ,ਗੁਰਚਰਨ ਸਿੰਘ ਸੰਗਾਲਾ ਨੂੰ ਸਨਮਾਨਿਤ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।