ਕੋਰੋਨਾ ਕਾਰਨ ਅੰਮ੍ਰਿਤਸਰ ‘ਚ ਇੱਕ ਮੌਤ, ਪੰਜਾਬ ‘ਚ ਗਿਣਤੀ ਹੋਈ ਪੰਜ

Fight with Corona

ਭਾਈ ਬਲਦੇਵ ਸਿੰਘ ਦੀ ਮੌਤ ਨੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪਾਈ

ਅੰਮ੍ਰਿਤਸਰ, (ਰਾਜਨ ਮਾਨ) ਕੋਰੋਨਾ ਕਾਰਨ ਅੱਜ ਸ਼੍ਰੀ ਹਰਿਮੰਦਰ ਸਾਹਿਬ ‘ਚ ਹਜ਼ੂਰੀ ਰਾਗੀ ਰਹੇ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਹੋ ਗਈ ਹੈ ਅਤੇ ਹੁਣ ਪੰਜਾਬ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ ਕੋਰੋਨਾ ਦਾ ਵ ੱਧ ਰਿਹਾ ਕਹਿਰ ਪੰਜਾਬ ਵਿੱਚ ਦਿਨ ਬ ਦਿਨ ਮਨੁੱਖੀ ਜਾਨਾਂ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਤੇ ਅੰਮ੍ਰਿਤਸਰ ਪ੍ਰਸ਼ਾਸ਼ਨ ਬਹੁਤ ਚੌਕੰਣਾ ਹੋ ਗਿਆ ਹੈ

ਜਿਲ੍ਹਾ ਪ੍ਰਸ਼ਾਸ਼ਨ ਨੇ ਕਾਰਵਾਈ ਕਰਦਿਆਂ ਉਹਨਾਂ ਦੀ ਰਹਾਇਸ਼ ਵਾਲਾ ਇਲਾਕਾ ਸ਼ਹੀਦ ਊਧਮ ਸਿੰਘ ਨਗਰ ਸੀਲ ਕਰ ਦਿੱਤਾ ਹੈ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਤੇ ਤਬਲਾਵਾਦਕ ਦਰਸ਼ਨ ਸਿੰਘ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ ਉਧਰ ਭਾਈ ਨਿਰਮਲ ਸਿੰਘ ਦਾ ਇਲਾਜ ਕਰਲ ਵਾਲੇ 4 ਡਾਕਟਰਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ਇਸਦੇ ਨਲ ਹੀ ਭਾਈ ਨਿਰਮਲ ਸਿੰਘ ਵੱਲੋਂ ਕੁਝ ਦਿਲ ਪਹਿਲਾਂ ਹੀ ਚੰਡੀਗੜ੍ਹ ਦੇ ਸੈਕਟਰ 27 ਏ ਦੀ ਇੱਕ ਕੋਠੀ ਨੰਬਰ 73 ਵਿੱਚ ਕੀਰਤਨ ਕੀਤਾ ਗਿਆ ਸੀ ਅਤੇ ਉਸ ਕੀਰਤਨ ਵਿੱਚ ਪੰਜਾਬ ਦੇ ਵੱਖ ਵੱਖ ਥਾਵਾਂ ਤੋਂ 70 ਦੇ ਕਰੀਬ ਲੋਕ ਆਏ ਸਨ ਅਤੇ ਸਰਕਾਰ ਉਹਨਾਂ ਦੇ ਪਤੇ ਲਗਾਕੇ ਉਹਨਾਂ ਨੂੰ ਇਕਾਂਤਵਾਸ ਕਰ ਰਹੀ ਹੈ

ਚੰਡੀਗੜ ਵਿਚਲੇ ਘਰ ਨੂੰ ਸੀਲ ਕਰ ਦਿੱਤਾ ਗਿਆ ਹੈ ਉਸ ਘਰ ਦੇ 10 ਮੈਂਬਰ ਤੇ ਤਿੰਨ ਨੌਕਰਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ ਬਲਦੇਵ ਸਿੰਘ ਤੋਂ ਬਾਅਦ ਨਿਰਮਲ ਸਿੰਘ ਵੀ ਲੋਕਾਂ ਵਿੱਚ ਕਾਫੀ ਵਿਚਰਿਆ ਹੈ ਭਾਈ ਨਿਰਮਲ ਸਿੰਘ ਦੇ ਆਮ ਲੋਕਾਂ ਵਿੱਚ ਵਿਚਰਨ ਕਾਰਨ ਪ੍ਰਸ਼ਾਸ਼ਨ ਤੇ ਸਰਕਾਰ ਚਿੰਤਤ ਨਜ਼ਰ ਆ ਰਹੀ ਹੈ ਭਾਈ ਨਿਰਮਲ ਸਿੰਘ ਖ਼ਾਲਸਾ ਹੁਰਾਂ ਨੂੰ ਬੀਤੀ 30 ਮਾਰਚ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਪਰ ਅੱਜ ਉਹਨਾਂ ਦੀ ਦਿਲ ਦੀ ਧੜਕਣ ਰੁਕ ਜਾਣ ਕਾਰਨ ਮੌਤ ਹੋ ਗਈ ਕੱਲ੍ਹ ਜਿਵੇਂ ਹੀ ਉਨ੍ਹਾਂ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਖ਼ਬਰ ਜੱਗ–ਜ਼ਾਹਿਰ ਹੋਈ ਸੀ ਤਿਵੇਂ ਹੀ ਸਿਹਤ ਵਿਭਾਗ ਦੀਆਂ ਟੀਮਾਂ ਜਲੰਧਰ ਜ਼ਿਲ੍ਹੇ ‘ਚ ਸਥਿਤ ਉਨ੍ਹਾਂ ਦੀ ਰਿਹਾਇਸ਼ਗਾਹ ‘ਤੇ ਪੁੱਜਣੀਆਂ ਸ਼ੁਰੂ ਹੋ ਗਈਆਂ ਸਨ

ਉੱਥੇ ਸਭ ਪਾਸੇ ਕੀਟ–ਨਾਸ਼ਕ ਦਵਾਈਆਂ ਦਾ ਛਿੜਕਾਅ ਕਰਕੇ ਪੂਰੇ ਇਲਾਕੇ ਨੂੰ ਸੈਨੇਟਾਈਜ਼ ਕੀਤਾ ਗਿਆ ਸੀ ਭਾਈ ਨਿਰਮਲ ਸਿੰਘ ਦੀ ਮੌਤ ਨਾਲ ਅੰਮ੍ਰਿਤਸਰ ਪ੍ਰਸ਼ਾਸ਼ਨ ਹੋਰ ਪੱਬਾਂ ਭਾਰ ਹੋ ਗਿਆ ਹੈ ਤੇ ਉਹਨਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾ ਰਿਹਾ ਹੈ

ਸੂਤਰਾਂ ਅਨੁਸਾਰ ਭਾਈ ਨਿਰਮਲ ਸਿੰਘ 7 ਮਾਰਚ ਨੂੰ ਵੀ ਡਾਕਟਰਾਂ ਕੋਲ ਚੈਕ ਅੱਪ ਕਰਵਾਉਣ ਗਏ ਸਨ ਅਤੇ ਡਾਕਟਰਾਂ ਵੱਲੋਂ ਉਹਨਾਂ ਨੂੰ ਚੈੱਕ ਕਰਕੇ ਘਰ ਭੇਜ ਦਿੱਤਾ ਗਿਆ ਸੀ ਡਾਕਟਰਾਂ ਵੱਲੋਂ ਵਰਤੀ ਗਈ ਇਸ ਕੁਤਾਹੀ ਨੂੰ ਵੀ ਵੇਖਿਆ ਜਾ ਰਿਹਾ ਹੈ ਭਾਈ ਨਿਰਮਲ ਸਿੰਘ ਖਾਲਸਾ ਹੁਰਾਂ ਦਾ ਜਨਮ 1952 ‘ਚ ਫ਼ਿਰੋਜ਼ਪੁਰ ਵਿਖੇ ਹੋਇਆ ਸੀ ਉਨ੍ਹਾਂ 1976 ‘ਚ ਗੁਰਮਤਿ ਸੰਗੀਤ ਦਾ ਡਿਪਲੋਮਾ ਅੰਮ੍ਰਿਤਸਰ ਦੇ ਸ਼ਹੀਦ ਮਿਸ਼ਨਰੀ ਕਾਲਜ ਤੋਂ ਲਿਆ ਸੀ

ਭਾਈ ਨਿਰਮਲ ਸਿੰਘ ਖਾਲਸਾ ਨੇ 1977 ‘ਚ ਰਿਸ਼ੀਕੇਸ਼ ਦੇ ਗੁਰਮਤਿ ਕਾਲਜ ‘ਚ ਸੰਗੀਤ ਦੇ ਅਧਿਆਪਕ ਵਜੋਂ ਵੀ ਕੰਮ ਕੀਤਾ ਸੀ ਫਿਰ ਅਗਲੇ ਸਾਲ 1978 ‘ਚ ਉਹ ਰਾਜਸਥਾਨ ਦੇ ਸ਼ਹਿਰ ਗੰਗਾਨਗਰ ਸਥਿਤ ਸੰਤ ਚੰਨਣ ਸਿੰਘ – ਬੁੱਢਾ ਜੌਹਰ ਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ‘ਚ ਵੀ ਸੰਗੀਤ ਅਧਿਆਪਕ ਵਜੋਂ ਸੇਵਾ ਨਿਭਾਈ 1979 ਤੋਂ ਹੁਣ ਤੱਕ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰੀ ਰਾਗੀ ਵਜੋਂ ਸੇਵਾ ‘ਚ ਲੱਗੇ ਹੋਏ ਸਨ

ਉਹ ਸਾਰੇ ਪੰਜ ਤਖ਼ਤ ਸਾਹਿਬਾਨ ਉੱਤੇ ਅਤੇ ਦੇਸ਼ ਦੇ ਸਾਰੇ ਹੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਨਾਲ–ਨਾਲ 71 ਦੇਸ਼ਾਂ ਦੇ ਗੁਰੂ–ਘਰਾਂ ‘ਚ ਕੀਰਤਨ ਕਰ ਚੁੱਕੇ ਸਨ ਭਾਈ ਨਿਰਮਲ ਸਿੰਘ ਖਾਲਸਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਸਾਰੇ 31 ਰਾਗਾਂ ਦਾ ਭਲੀਭਾਂਤ ਗਿਆਨ ਸੀ ਉਨ੍ਹਾਂ ਦੀ ਇਸੇ ਮੁਹਾਰਤ ਲਈ  ਸਾਲ 2009 ‘ਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਪਦਮਸ਼੍ਰੀ’ ਪੁਰਸਕਾਰ ਨਾਲ ਨਿਵਾਜ਼ਿਆ ਸੀ ਇਹ ਪੁਰਸਕਾਰ ਹਾਸਲ ਕਰਨ ਵਾਲੇ ਭਾਈ ਖਾਲਸਾ ਪਹਿਲੇ ਹਜ਼ੂਰੀ ਰਾਗੀ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।