SMC Training: (ਸੁਸ਼ੀਲ ਕੁਮਾਰ) ਭਾਦਸੋਂ। ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕਲੱਸਟਰ ਅੱਡਾ ਸਹੌਲੀ ਦੀ ਇਕ ਰੋਜ਼ਾ ਐੱਸਐੱਮਸੀ ਟ੍ਰੇਨਿੰਗ ਸਰਕਾਰੀ ਪ੍ਰਾਇਮਰੀ ਸਕੂਲ ਸਹੌਲੀ ਵਿਖੇ ਕਰਵਾਈ ਗਈ। ਜਿਸ ਵਿੱਚ ਸੈਂਟਰ ਅਧੀਨ ਆਉਂਦੇ ਪ੍ਰਾਇਮਰੀ ,ਮਿਡਲ,ਹਾਈ ਤੇ ਸੈਕੰਡਰੀ ਸਕੂਲਾਂ ਦੀਆਂ ਐੱਸਐੱਮਸੀ ਕਮੇਟੀਆਂ ਦੇ ਮੈਂਬਰਾਂ ਨੇ ਭਰਵੀਂ ਸਮੂਲੀਅਤ ਕੀਤੀ।
ਇਹ ਵੀ ਪੜ੍ਹੋ: Gold Price Today: ਸੋਨੇ ਦੀਆਂ ਕੀਮਤਾਂ ਸਬੰਧੀ ਨਿਵੇਸ਼ਕਾਂ ਲਈ ਆਈ ਨਵੀਂ ਅਪਡੇਟ


ਇਸ ਸਮੇਂ ਸਟੇਟ ਐਵਾਰਡੀ ਬੀਪੀਈਓ ਭਾਦਸੋਂ -2 ਜਗਜੀਤ ਸਿੰਘ ਨੌਹਰਾ ਨੇ ਐੱਸਐੱਮਸੀ ਦੀ ਸਕੂਲ ਪ੍ਰਤੀ ਜਿੰਮੇਵਾਰੀ ਅਤੇ ਭਾਗੇਦਾਰੀ ਬਾਰੇ ਵਿਸਥਾਰ ਨਾਲ ਦੱਸਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਕੋਆਰਡੀਨੇਟਰ ਰਾਜਵੰਤ ਸਿੰਘ ਨੇ ਸਕੂਲ ਪ੍ਰਤੀ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤਾਂ ਤੇ ਮਾਪਿਆਂ ਦੀ ਭੂਮਿਕਾ ਬਾਰੇ ਦੱਸਿਆ। ਇਸ ਸਮੇਂ ਰਿਸੋਰਸ ਪਰਸਨ ਸਤਵੀਰ ਸਿੰਘ ਰਾਏ ਨੇ ਟ੍ਰੇਨਿੰਗ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਸਮੇਂ ਜਸਵਿੰਦਰ ਸਿੰਘ ਬੀਆਰਸੀ ਨੇ ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਪਹੁੰਚੀਆ ਐੱਸਐੱਮਸੀ ਕਮੇਟੀਆਂ ਅਤੇ ਸਕੂਲ ਸਟਾਫ਼ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇਂ ਸੀਐੱਚਟੀ ਰਮਨਜੀਤ ਕੌਰ ਅੱਡਾ ਸਹੌਲੀ, ਸਕੂਲ ਮੁਖੀ ਬੇਅੰਤ ਸਿੰਘ ਤੇ ਅਧਿਆਪਕ ਰਛਪਾਲ ਸਿੰਘ, ਗੁਰਦੀਪ ਸਿੰਘ ਨੰਬਰਦਾਰ ਸਹੌਲੀ, ਸਿੱਖਿਆ ਸੇਵਕ ਬੇਅੰਤ ਸਿੰਘ ਪੰਚਾਇਤ ਮੈਂਬਰ, ਚੈਅਰਮੈਨ ਭਗਵੰਤ ਸਿੰਘ,ਮਨਦੀਪ ਕੌਰ, ਅੱਛਰਜੀਤ ਸਿੰਘ, ਜਗਦੀਪ ਰਾਮ ਆਦਿ ਹਾਜ਼ਰ ਸਨ। SMC Training