ਅੰਗਦਾਨ ਲਈ ਇੱਕ ਦੇਸ਼ ਇੱਕ ਨੀਤੀ

Organ Donation

ਅੰਗ ਟਰਾਂਸਪਲਾਂਟ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਭਾਰਤ ਸਰਕਾਰ ‘ਇੱਕ ਦੇਸ਼ ਇੱਕ ਨੀਤੀ’ ਲਾਗੂ ਕਰਨ ਜਾ ਰਹੀ ਹੈ। ਹੁਣ ਅੰਗਦਾਨ (Organ Donation) ਅਤੇ ਉਸ ਦਾ ਟਰਾਂਸਪਲਾਂਟ ਦੇਸ਼ ਦੇ ਕਿਸੇ ਵੀ ਹਸਪਤਾਲ ਵਿੱਚ ਕਰਵਾਇਆ ਜਾ ਸਕਦਾ ਹੈ। ਭਾਰਤ ਸਰਕਾਰ ਨੇ ਮੂਲ ਨਿਵਾਸੀ ਸਰਟੀਫਿਕੇਟ ਦੀ ਮਜ਼ਬੂਰੀ ਨੂੰ ਹਟਾ ਦਿੱਤਾ ਹੈ ਤੇ ਉਮਰ-ਹੱਦ ਦੀ ਮਜ਼ਬੂਰੀ ਨੂੰ ਵੀ ਖਤਮ ਕਰ ਦਿੱਤਾ ਹੈ। ਹੁਣ ਲੋੜਵੰਦ ਮਰੀਜ਼ ਅੰਗ ਪ੍ਰਾਪਤ ਕਰਨ ਲਈ ਕਿਸੇ ਵੀ ਰਾਜ ਵਿੱਚ ਆਪਣੇ-ਆਪ ਨੂੰ ਰਜਿਸਟਰ ਕਰਵਾ ਸਕਦੇ ਹਨ।

ਹੁਣ ਰਜਿਸਟ੍ਰੇਸ਼ਨ ਲਈ ਮਰੀਜ਼ਾਂ ਤੋਂ ਕੋਈ ਫੀਸ ਨਹੀਂ ਲਈ ਜਾਵੇਗੀ। ਦੱਸ ਦਈਏ ਕਿ ਤੇਲੰਗਾਨਾ, ਮਹਾਰਾਸ਼ਟਰ, ਗੁਜਰਾਤ ਅਤੇ ਕੇਰਲ ਵਰਗੇ ਰਾਜ ਅੰਗਦਾਨ ਦੀ ਰਜਿਸਟ੍ਰੇਸ਼ਨ ਦੇ ਬਹਾਨੇ ਪੰਜ ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਫੀਸ ਲੈ ਰਹੇ ਸਨ। ਕੇਂਦਰ ਸਰਕਾਰ ਵੱਲੋਂ ਬਦਲੇ ਗਏ ਨਿਯਮਾਂ ਤੋਂ ਬਾਅਦ ਹੁਣ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਮਰੀਜ਼ ਵੀ ਮਿ੍ਰਤਕ ਦਾਨੀਆਂ ਤੋਂ ਅੰਗ ਲੈਣ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਸਾਰੇ ਦਿਸ਼ਾ-ਨਿਰਦੇਸ਼ ਰਾਸ਼ਟਰੀ ਟਿਸ਼ੂ ਟਰਾਂਸਪਲਾਂਟ ਆਰਗੇਨਾਈਜ਼ੇਸ਼ਨ ਦੀ ਵੈੱਬਸਾਈਟ ’ਤੇ ਉਪਲੱਬਧ ਹਨ। ਪਿਛਲੇ ਦਸ ਸਾਲਾਂ ਵਿੱਚ ਅੰਗ ਟਰਾਂਸਪਲਾਂਟ ਦੀ ਮੰਗ ਵਧੀ ਹੈ, ਜੋ ਪੂਰੀ ਨਹੀਂ ਹੋ ਰਹੀ ਹੈ। (Organ Donation)

ਹਾਲਾਂਕਿ 2022 ਵਿੱਚ 15 ਹਜ਼ਾਰ ਤੋਂ ਵੱਧ ਅੰਗ ਟਰਾਂਸਪਲਾਂਟ ਕੀਤੇ ਜਾ ਚੁੱਕੇ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਹੈ ਕਿ ਅੰਗ ਟਰਾਂਸਪਲਾਂਟ ਸਾਲਾਨਾ 27 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਸਪਲਾਈ ਇਸ ਮੰਗ ਨੂੰ ਪੂਰਾ ਨਹੀਂ ਕਰ ਰਹੀ ਹੈ। ਇਸ ਲਈ ਬੁਨਿਆਦੀ ਤਬਦੀਲੀਆਂ ਦੇ ਨਾਲ-ਨਾਲ ਸਟੈਮ ਸੈੱਲਾਂ ਰਾਹੀਂ ਅੰਗਾਂ ਦਾ ਉਤਪਾਦਨ ਵਧਾਉਣ ਦੀ ਲੋੜ ਹੈ।

ਲੋਕਾਂ ਦੇ ਅੰਗ ਹੋ ਰਹੇ ਨੇ ਖ਼ਰਾਬ | Organ Donation

ਭਾਰਤ ਵਿੱਚ ਮਿਲਾਵਟੀ ਖੁਰਾਕ ਅਤੇ ਸੜਕ ਹਾਦਸਿਆਂ ਕਾਰਨ ਲੋਕਾਂ ਦੇ ਜੀਵਨਦਾਤੇ ਅੰਗ ਖਰਾਬ ਹੋ ਰਹੇ ਹਨ। ਨਤੀਜੇ ਵਜੋਂ ਹਰ ਸਾਲ ਪੰਜ ਲੱਖ ਲੋਕ ਅੰਗ ਨਾ ਮਿਲਣ ਕਾਰਨ ਮਰ ਜਾਂਦੇ ਹਨ। ਗੁਰਦੇ ਨਾਲ ਸਬੰਧਤ ਬਿਮਾਰੀਆਂ ਕਾਰਨ ਹਰ ਸਾਲ ਡੇਢ ਲੱਖ, 2 ਲੱਖ ਜਿਗਰ, 50 ਹਜ਼ਾਰ ਦਿਲ ਦੇ ਰੋਗਾਂ ਨਾਲ ਸਬੰਧਿਤ ਲੋਕ ਮਰਦੇ ਹਨ। ਹਾਲਾਂਕਿ, ਕਈ ਲੋਕਾਂ ਨੇ ਕਿਡਨੀ ਟਰਾਂਸਪਲਾਂਟ ਲਈ ਆਪਣੇ ਗੁਰਦੇ ਦਾਨ ਕਰਨੇ ਸ਼ੁਰੂ ਕਰ ਦਿੱਤੇ ਹਨ। ਪਰ ਪੂਰੇ ਸਾਲ ਵਿੱਚ ਸਿਰਫ਼ ਪੰਜ ਹਜ਼ਾਰ ਮਰੀਜ਼ਾਂ ਨੂੰ ਹੀ ਗੁਰਦਾ ਮਿਲਦਾ ਹੈ। (Organ Donation)

ਇਨ੍ਹਾਂ ਵਿੱਚੋਂ 90 ਫ਼ੀਸਦੀ ਗੁਰਦੇ ਔਰਤਾਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਦੇ ਹੁੰਦੇ ਹਨ। ਭਵਿੱਖ ਵਿੱਚ ਔਰਤਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਅੰਗਦਾਨ ਨਾ ਕਰਨੇ ਪੈਣ, ਇਸ ਲਈ ਬਨਾਵਟੀ ਤਰੀਕੇ ਨਾਲ ਅੰਗ ਪੈਦਾ ਕਰਨੇ ਜ਼ਰੂਰੀ ਹਨ। ਉਜ ਤਾਂ ਕਿਸੇ ਸਿਹਤਮੰਦ ਵਿਅਕਤੀ ਦੀ ਕੁਦਰਤੀ ਮੌਤ ਹੋਣ ’ਤੇ ਉਸ ਦੇ ਅੰਗਾਂ ਨਾਲ ਅੱਠ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ। ਇਸ ਸਥਿਤੀ ਵਿੱਚ ਜਿਗਰ, ਗੁਰਦੇ, ਅੰਤੜੀਆਂ, ਪੈਨਕਿਰਆਜ਼, ਅੱਖਾਂ, ਦਿਲ ਅਤੇ ਫੇਫੜਿਆਂ ਦੇ ਨਾਲ-ਨਾਲ ਚਮੜੀ ਅਤੇ ਹੱਡੀਆਂ ਦੇ ਟਿਸ਼ੂ ਵਰਗੇ ਅੰਗਾਂ ਨੂੰ ਆਸਾਨੀ ਨਾਲ ਦਾਨ ਕੀਤਾ ਜਾ ਸਕਦਾ ਹੈ।

ਮਨੁੱਖੀ ਚਮੜੀ ਦੇ ਸਿਰਫ਼ ਇੱਕ ਸਟੈਮ ਸੈੱਲ ਦੇ ਵਿਕਾਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜ ਦੀਆਂ ਸੰਭਾਵਨਾਵਾਂ ਉਜਾਗਰ ਹੋ ਗਈਆਂ ਹਨ। ਮਨੁੱਖੀ ਸਰੀਰ ਦੇ ਖਰਾਬ ਹੋਏ ਅੰਗ ’ਤੇ ਸਟੈਮ ਸੈੱਲਾਂ ਨੂੰ ਟਰਾਂਸਪਲਾਂਟ ਕਰਨ ਨਾਲ, ਅੰਗ ਦਾ ਵਿਕਾਸ ਸ਼ੁਰੂ ਹੋ ਜਾਂਦਾ ਹੈ। ਲਗਭਗ 10 ਲੱਖ ਸਟੈਮ ਸੈੱਲਾਂ ਦਾ ਇੱਕ ਸਮੂਹ ਸੂਈ ਦੀ ਨੋਕ ਦੇ ਆਕਾਰ ਦਾ ਹੁੰਦਾ ਹੈ। ਇੰਨੀਆਂ ਚਮਤਕਾਰੀ ਪ੍ਰਾਪਤੀਆਂ ਦੇ ਬਾਵਜੂਦ ਸਮੁੱਚਾ ਡਾਕਟਰੀ ਭਾਈਚਾਰਾ ਇਸ ਪ੍ਰਣਾਲੀ ਨੂੰ ਕੋਈ ਰਾਮਬਾਣ ਨਹੀਂ ਮੰਨਦਾ। ਕੁਦਰਤੀ ਤੌਰ ’ਤੇ ਖਰਾਬ ਜਾਂ ਹਾਦਸੇ ਵਿਚ ਨਸ਼ਟ ਹੋ ਜਾਣ ਤੋਂ ਬਾਅਦ ਸਰੀਰ ਦੇ ਅੰਗਾਂ ਦੀ ਰਿਕਵਰੀ ਦੀ ਜੈਵਿਕ ਪ੍ਰਕਿਰਿਆ ਵਿੱਚ ਅਜੇ ਵੀ ਹੋਰ ਬੁਨਿਆਦੀ ਸੁਧਾਰਾਂ ਦੀ ਲੋੜ ਹੈ।

ਸਟੈਮ ਸੈੱਲਾਂ ਨਾਲ ਦੋ ਦਹਾਕਿਆਂ ਬਾਅਦ ਦੀ ਇਲਾਜ਼ ਸੰਭਵ

ਇੱਥੇ ਖ਼ਾਨਦਾਨੀ ਰੋਗਾਂ ਨੂੰ ਠੀਕ ਕਰਨ ਲਈ ਔਰਤ ਦੀ ਗਰਭ ਨਾਲ਼ ਤੋਂ ਪ੍ਰਾਪਤ ਸਟੈਮ ਸੈੱਲਾਂ ਨੂੰ ਵੀ ਦਵਾਈ ਵਜੋਂ ਵਰਤਿਆ ਜਾਣ ਲੱਗਾ ਹੈ। ਇਸ ਲਈ ਭਾਰਤ ਸਮੇਤ ਦੁਨੀਆ ਭਰ ਵਿੱਚ ਗਰਭ ਨਾਲ਼ ਬੈਂਕ ਵੀ ਹੋਂਦ ਵਿੱਚ ਆ ਰਹੇ ਹਨ। ਇਸ ਇਲਾਜ ਪ੍ਰਣਾਲੀ ਤਹਿਤ ਜਣੇਪੇ ਤੋਂ ਤੁਰੰਤ ਬਾਅਦ ਗਰਭ ਨਾਲ਼ ਨੂੰ ਕੱਟ ਕੇ ਉਸ ਤੋਂ ਪ੍ਰਾਪਤ ਸਟੈਮ ਸੈੱਲਾਂ ਨੂੰ ਸੁਰੱਖਿਅਤ ਰੱਖਿਆ ਜਾਵੇ ਤਾਂ ਦੋ ਦਹਾਕਿਆਂ ਬਾਅਦ ਵੀ ਪਰਿਵਾਰਕ ਮੈਂਬਰਾਂ ਦਾ ਇਲਾਜ ਸੰਭਵ ਹੈ। ਇਹ ਸੈੱਲ ਵਿਆਹੇ ਜੋੜੇ ਦੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਦੇ ਭੈਣ-ਭਰਾ ਅਤੇ ਮਾਪਿਆਂ ਲਈ ਵੀ ਵਰਤੇ ਜਾ ਸਕਦੇ ਹਨ। ਗਰਭ ਨਾਲ ਵਿੱਚੋਂ ਕੱਢੇ ਗਏ ਖੂਨ ਨੂੰ ਠੰਢੀ ਥਾਂ ਵਿੱਚ 21 ਸਾਲਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। (Organ Donation)

ਪਰ ਇਸ ਨੂੰ ਇਸ ਬੈਂਕ ਵਿੱਚ ਰੱਖਣ ਦੀ ਫੀਸ ਘੱਟੋ-ਘੱਟ ਡੇਢ ਲੱਖ ਰੁਪਏ ਹੈ। ਅਜਿਹੇ ’ਚ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਗਰੀਬ ਲੋਕ ਇਨ੍ਹਾਂ ਬੈਂਕਾਂ ਦੀ ਵਰਤੋਂ ਕਰ ਸਕਣਗੇ? ਇਨ੍ਹਾਂ ਬੈਂਕਾਂ ਨੂੰ ਖੋਲ੍ਹਣ ਦੀ ਪ੍ਰਕਿਰਿਆ ਅਜੇ ਤੱਕ ਸਰਕਾਰੀ ਪੱਧਰ ’ਤੇ ਸ਼ੁਰੂ ਨਹੀਂ ਹੋਈ ਹੈ। ਇਹ ਬੈਂਕ ਪ੍ਰਾਈਵੇਟ ਹਸਪਤਾਲਾਂ ਵਿੱਚ ਸ਼ੁਰੂ ਹੋ ਚੁੱਕੇ ਹਨ ਅਤੇ 75 ਤੋਂ ਵੱਧ ਬੈਂਕ ਹੋਂਦ ਵਿੱਚ ਆ ਚੁੱਕੇ ਹਨ ਅਤੇ ਸੈੱਲਾਂ ਦੀ ਸਾਂਭ-ਸੰਭਾਲ ਵਿੱਚ ਲੱਗੇ ਹੋਏ ਹਨ। ਇਸ ਵਿਧੀ ਨਾਲ ਜਿਗਰ, ਗੁਰਦੇ, ਦਿਲ ਦੇ ਰੋਗ, ਸ਼ੂਗਰ, ਕੋਹੜ ਅਤੇ ਨਸਾਂ ਵਰਗੀਆਂ ਖ਼ਾਨਦਾਨੀ ਬਿਮਾਰੀਆਂ ਦਾ ਇਲਾਜ ਸੰਭਵ ਹੈ।

ਬ੍ਰੇਨ ਡੈੱਡ ਹੋਣ ’ਤੇ ਕੀਤੇ ਜਾਣ ਅੰਗ ਦਾਨ | Organ Donation

ਇਸ ਲਈ, ਮੌਜੂਦਾ ਸਥਿਤੀ ਵਿੱਚ, ਅੰਗਦਾਨ ਅੰਗ ਟਰਾਂਸਪਲਾਂਟੇਸ਼ਨ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ। ਇਸ ਦੀ ਸਪਲਾਈ ਤਿੰਨ ਤਰੀਕਿਆਂ ਨਾਲ ਅੰਗਦਾਨ ਕਰਕੇ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲਾਂ ਕੋਈ ਵੀ ਵਿਅਕਤੀ ਜਿਉਂਦੇ-ਜੀਅ ਆਪਣਾ ਗੁਰਦਾ ਜਾਂ ਲੀਵਰ ਦਾਨ ਕਰਕੇ ਲੋੜਵੰਦਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਜਦੋਂ ਕਿਸੇ ਵਿਅਕਤੀ ਦਾ ਬ੍ਰੇਨ ਡੈੱਡ ਹੋ ਜਾਂਦਾ ਹੈ, ਤਾਂ ਉਸ ਦੇ ਪਰਿਵਾਰਕ ਮੈਂਬਰਾਂ ਦੀ ਇਜਾਜ਼ਤ ਨਾਲ ਅੰਗ ਦਾਨ ਕੀਤੇ ਜਾਣੇ ਚਾਹੀਦੇ ਹਨ। ਪਰ ਅੰਗਦਾਨ ਲਈ ਇੱਕ ਸਮਾਂ-ਸੀਮਾ ਹੈ। ਮਰੇ ਹੋਏ ਵਿਅਕਤੀ ਦੇ ਅੰਗਾਂ ਨੂੰ ਸਮੇਂ ਸਿਰ ਲੈ?ਲਿਆ ਜਾਵੇ। ਇਸ ਵਿੱਚ ਕਾਨੂੰਨ ਦੁਆਰਾ ਪਰਿਵਾਰ ਦੀ ਆਗਿਆ ਦੀ ਲੋੜ ਹੁੰਦੀ ਹੈ। ਜੇਕਰ ਜਾਗਰੂਕਤਾ ਇਹ ਸੰਭਵ ਬਣਾਉਂਦੀ ਹੈ, ਤਾਂ 90 ਪ੍ਰਤੀਸ਼ਤ ਔਰਤਾਂ ਨੂੰ ਆਪਣੇ ਗੁਰਦੇ ਦਾਨ ਕਰਨ ਦੀ ਲੋੜ ਨਹੀਂ ਪਵੇਗੀ। ਲਿਹਾਜਾ, ਕੁਦਰਤੀ ਤੌਰ ’ਤੇ, ਅੰਗਦਾਨ ਕਰਕੇ ਲਿੰਗ ਅਸਮਾਨਤਾ ਸਮੇਂ ਦੇ ਬੀਤਣ ਨਾਲ ਦੂਰ ਹੋ ਜਾਵੇਗੀ।

ਔਰਤ ਤਿਆਰ ਤੇ ਦਇਆ ਦੀ ਮੂਰਤ

ਇਹ ਤਾਂ ਜੱਗ-ਜਾਹਿਰ ਹੈ ਕਿ ਔਰਤਾਂ ਮਮਤਾ, ਦਇਆ ਅਤੇ ਤਿਆਗ ਦੀ ਮੂਰਤ ਹਨ। ਪਰ ਤਾਜ਼ਾ ਸਰਵੇਖਣ ਤੋਂ ਪਤਾ ਲੱਗਾ ਹੈ ਕਿ ਉਹ ਆਪਣੇ ਅੰਗ ਦਾਨ ਕਰਨ ਵਿੱਚ ਵੀ ਮਰਦਾਂ ਤੋਂ ਅੱਗੇ ਹਨ। ਅਹਿਮਦਾਬਾਦ ਦੇ ਇੱਕ ਪ੍ਰਸਿੱਧ ਕਿਡਨੀ ਹਸਪਤਾਲ ਵਿੱਚ ਅੰਗਦਾਨ ਬਾਰੇ ਇੱਕ ਅਧਿਐਨ ਨੇ ਔਰਤਾਂ ਪ੍ਰਤੀ ਲਿੰਗਕ ਅਸਮਾਨਤਾ ਦਾ ਖੁਲਾਸਾ ਕੀਤਾ ਹੈ। ਅੰਗ ਟਰਾਂਸਪਲਾਂਟ ਲਈ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਕਿਤੇ ਵੱਧ ਹੈ, ਪਰ ਜਦੋਂ ਉਨ੍ਹਾਂ ਨੂੰ ਅੰਗਾਂ ਦੀ ਲੋੜ ਹੁੰਦੀ ਹੈ, ਤਾਂ ਉਹ ਉਨ੍ਹਾਂ ਨੂੰ ਨਹੀਂ ਮਿਲਦੇ।

ਇਹ ਵੀ ਦੇਖਿਆ ਗਿਆ ਹੈ ਕਿ ਪਰਿਵਾਰ ਨੂੰ ਅੰਗਦਾਨ ਕਰਨ ਵਿੱਚ ਪੁੱਤਰ ਧੀਆਂ ਨਾਲੋਂ ਅੱਗੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਲੜਕੀਆਂ ਦੇ ਵਿਆਹ ਵਿੱਚ ਕੋਈ ਸਮੱਸਿਆ ਨਾ ਆਵੇ, ਇਸ ਲਈ ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ‘ਦ ਟਰਾਂਸਪਲਾਂਟ ਸੁਸਾਇਟੀ’ ਦੀ 28ਵੀਂ ਇੰਟਰਨੈਸ਼ਨਲ ਕਾਂਗਰਸ ’ਚ ਪੇਸ਼ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਕਿਡਨੀ ਟਰਾਂਸਪਲਾਂਟ ਕਰਨ ਵਾਲੀਆਂ 90 ਫੀਸਦੀ ਔਰਤਾਂ ਪਤਨੀਆਂ ਹਨ। ਕੁੱਲ ਅੰਗਦਾਨ ਕਰਨ ਵਾਲਿਆਂ ਵਿੱਚੋਂ 69 ਫੀਸਦੀ ਔਰਤਾਂ ਅਤੇ 25 ਫੀਸਦੀ ਮਰਦ ਹਨ।

74.2 ਫੀਸਦੀ ਔਰਤਾਂ ਆਪਣੇ ਰਿਸ਼ਤੇਦਾਰਾਂ ਨੂੰ ਅੰਗਦਾਨ ਕਰਦੀਆਂ ਹਨ ਪਰ ਦਾਨ ਵਿੱਚ ਉਨ੍ਹਾਂ ਨੂੰ ਸਿਰਫ 21.8 ਫੀਸਦੀ ਅੰਗ ਹੀ ਮਿਲਦੇ ਹਨ। 70 ਫੀਸਦੀ ਮਾਵਾਂ ਬੱਚਿਆਂ ਨੂੰ ਅੰਗ ਦਾਨ ਕਰਦੀਆਂ ਹਨ, ਜਦਕਿ 30 ਫੀਸਦੀ ਪਿਤਾ ਅਜਿਹਾ ਕਰਦੇ ਹਨ। 75 ਫੀਸਦੀ ਦਾਦੀਆਂ ਪੋਤੇ-ਪੋਤੀਆਂ ਨੂੰ ਅੰਗਦਾਨ ਕਰਦੀਆਂ ਹਨ, ਜਦਕਿ ਸਿਰਫ 25 ਫੀਸਦੀ ਦਾਦਾ ਕਰਦੇ ਹਨ। ਯਾਨੀ ਇੱਥੇ ਵੀ ਲਿੰਗਕ ਅੰਤਰ ਬਰਕਰਾਰ ਹਨ।

ਦਿਲ ਦੇ ਟਰਾਂਸਪਲਾਂਟ ਦੀ ਗਿਣਤੀ ਵਧੀ

ਹਾਲਾਂਕਿ, ਪਿਛਲੇ ਦਸ ਸਾਲਾਂ ਵਿੱਚ ਅੰਗ ਟਰਾਂਸਪਲਾਂਟ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅਧਿਕਾਰਤ ਅੰਕੜਿਆਂ ਅਨੁਸਾਰ, ਅੰਗ ਟਰਾਂਸਪਲਾਂਟ ਦੀ ਕੁੱਲ ਗਿਣਤੀ 2013 ਵਿੱਚ 4,990 ਤੋਂ ਵਧ ਕੇ 2022 ਵਿੱਚ 15,561 ਹੋ ਗਈ। ਨਾਲ ਹੀ, ਜਿਉਦੇ ਦਾਨੀਆਂ ਤੋਂ ਗੁਰਦੇ ਟਰਾਂਸਪਲਾਂਟ ਦੀ ਕੁੱਲ ਗਿਣਤੀ 2013 ਵਿੱਚ 3,495 ਤੋਂ ਵੱਧ ਕੇ 2022 ਵਿੱਚ 9,834 ਹੋ ਗਈ ਹੈ। ਉੱਥੇ, 2022 ਵਿੱਚ ਮਿ੍ਰਤਕ ਦਾਨੀਆਂ ਦੀ ਗਿਣਤੀ 542 ਤੋਂ ਵਧ ਕੇ 1589 ਹੋ ਗਈ ਹੈ। ਇਸ ਲੜੀ ਵਿੱਚ, ਦਿਲ ਦੇ ਟਰਾਂਸਪਲਾਂਟ ਦੀ ਕੁੱਲ ਗਿਣਤੀ 2013 ਵਿੱਚ 30 ਤੋਂ ਵਧ ਕੇ 2022 ਵਿੱਚ 250 ਹੋ ਗਈ ਹੈ। ਇਸ ਦੇ ਨਾਲ ਹੀ ਫੇਫੜਿਆਂ ਦੇ ਟਰਾਂਸਪਲਾਂਟ ਦੀ ਗਿਣਤੀ 23 ਤੋਂ ਵਧ ਕੇ 138 ਹੋ ਗਈ ਹੈ। ਇਸ ਦੇ ਬਾਵਜੂਦ ਅੰਗਾਂ ਦੇ ਉਤਪਾਦਨ ਨਾਲ ਹੀ ਅੰਗ ਟਰਾਂਸਪਲਾਂਟ ਦੀ ਲੋੜ ਅਸਾਨੀ ਨਾਲ ਪੂਰੀ ਕੀਤੀ ਜਾ ਸਕਦੀ ਹੈ। ਲਿਹਾਜ਼ਾ ਇਸ ਲਈ ਜੈਵ ਤਕਨੀਕ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ।

ਪ੍ਰਮੋਦ ਭਾਰਗਵ
(ਇਹ ਵਿਚਾਰ ਲੇਖਕ ਦੇ ਆਪਣੇ ਹਨ)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ