heroin ਤੇ ਸਮੈਕ ਸਮੇਤ ਤਿੰਨ ਕਾਬੂ, ਇੱਕ ਫਰਾਰ

heroin

heroin ਤੇ ਸਮੈਕ ਸਮੇਤ ਤਿੰਨ ਕਾਬੂ, ਇੱਕ ਫਰਾਰ

ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਅਤੇ ਸਮੈਕ ਬਰਾਮਦ ਕਰਦਿਆਂ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ, ਜਦ ਕਿ ਇੱਕ ਵਿਅਕਤੀ ਅਜੇ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹੈ। ਜਾਣਕਾਰੀ ਅਨੁਸਾਰ ਥਾਣਾ ਘੱਲ ਖੁਰਦ ਤੋਂ  ਏਐੱਸਆਈ ਜੁਗਰਾਜ ਸਿੰਘ ਵੱਲੋਂ ਮੁਖ਼ਬਰੀ ਦੀ ਇਤਲਾਹ ‘ਤੇ ਜਗਮੀਤ ਸਿੰਘ ਵਾਸੀ ਕਾਦਾ ਬੋੜਾ ਨੂੰ ਕਾਬੂ ਕਰਦਿਆ ਤੋਂ ਉਸ ਕੋਲੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।

ਇਸ ਤੋਂ ਇਲਾਵਾ ਥਾਣਾ ਕੁੱੋਲਗੜੀ ਤੋੰ ਏਐੱਸਆਈ ਜੰਗ ਸਿੰਘ ਵੱਲੋਂ ਵੀ ਮੁਖ਼ਬਰੀ ਦੀ ਇਤਲਾਹ ‘ਤੇ ਪਰਮਜੀਤ ਸਿੰਘ ਵਾਸੀ ਪਿੰਡ ਬਜ਼ੀਦਪੁਰ ਨੂੰ ਕਾਬੂ ਕਰਦਿਆ ਉਸ ਕੋਲੋਂ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਐੱਸਟੀਐਫ ਯੂਨਿਟ ਫਿਰੋਜ਼ਪੁਰ ਦੇ ਏਐੱਸਆਈ ਬਲਦੇਵ ਸਿੰਘ ਵੱਲੋਂ ਮੁਖਬਰੀ ਦੀ ਇਤਲਾਹ ‘ਤੇ ਛਾਪੇਮਾਰੀ ਕਰਕੇ ਸੰਦੀਪ ਕੁਮਾਰ ਵਾਸੀ ਉਤਲਾ ਵੇਹੜਾ ਗੁਰੂਹਰਸਹਾਏ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਉਸਦਾ ਸਾਥੀ ਸੁਨੀਲ ਕੁਮਾਰ ਜਿਸ ਤੋਂ ਸੰਦੀਪ ਹੈਰੋਇਨ ਲੈ ਕੇ ਆÀੁਦਾ ਹੈ ਉਹ ਪੁਲਿਸ ਦੀ ਗ੍ਰਿਫਤ ‘ਚੋਂ ਬਾਹਰ ਹੈ। ਪੁਲਿਸ ਨੇ ਉਕਤ ਚਾਰਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।