ਅਸ਼ਵਿਨ ਨੂੰ ਮਿਲੀ ਇੱਕ ਵਿਕਟ | IND vs ENG
- ਭਾਰਤੀ ਟੀਮ ਅਜੇ ਵੀ 101 ਦੌੜਾਂ ਨਾਲ ਅੱਗੇ | IND vs ENG
ਹੈਦਰਾਬਾਦ (ਏਜੰਸੀ)। ਭਾਰਤ ਅਤੇ ਇੰਗਲੈਂਡ ਵਿਚਕਾਰ 5 ਟੈਸਟ ਮੈਚਾਂ ਦੀ ਲੜੀ ਦਾ ਪਹਿਲਾ ਮੁਕਾਬਲਾ ਹੈਦਰਾਬਾਦ ਦੇ ਰਾਜੀਵ ਗਾਂਧੀ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਤੀਜੇ ਦਿਨ ਦੀ ਖੇਡ ਦੇ ਲੰਚ ਤੱਕ ਇੰਗਲੈਂਡ ਅਜੇ ਵੀ ਭਾਰਤੀ ਟੀਮ ਦੇ ਸਕੋਰ ਤੋਂ 101 ਦੌੜਾਂ ਨਾਲ ਪਿੱਛੇ ਹੈ। ਦੱਸ ਦੇਈਏ ਕਿ ਭਾਰਤੀ ਟੀਮ ਨੂੰ ਪਹਿਲੀ ਪਾਰੀ ’ਚ 190 ਦੌੜਾਂ ਦੀ ਲੀੜ ਮਿਲੀ ਸੀ। ਭਾਰਤੀ ਟੀਮ ਪਹਿਲੀ ਪਾਰੀ ’ਚ 436 ਦੌੜਾਂ ਬਣਾ ਕੇ ਆਊਟ ਹੋ ਗਈ ਸੀ। ਜਿਸ ਵਿੱਚ ਯਸ਼ਸਵੀ ਜਾਇਸਵਾਲ ਨੇ 80, ਕੇਐੱਲ ਰਾਹੁਲ ਨੇ 86, ਰਵਿੰਦਰ ਜਡੇਜ਼ਾ ਨੇ 87 ਅਤੇ ਕੇਐੱਸ ਭਰਤ ਨੇ 41 ਦੌੜਾਂ ਬਣਾਇਆਂ। (IND vs ENG)
ਪੁਲਿਸ ਮੁਲਾਜ਼ਮਾਂ ਦੀ ਬੱਸ ਹੋਈ ਹਾਦਸਾਗ੍ਰਸਤ
ਦੂਜੀ ਪਾਰੀ ’ਚ ਇੰਗਲੈਂਡ ਨੇ ਤੇਜ਼ ਸ਼ੁਰੂਆਤ ਕੀਤੀ ਹੈ, ਇਸ ਸਮੇਂ ਇੰਗਲੈਂਡ ਦੀ ਟੀਮ ਦਾ ਸਕੋਰ ਲੰਚ ਤੱਕ 89/1 ਦਾ ਹੈ। ਇਸ ਸਮੇਂ ਪੋਪ ਅਤੇ ਡਕੇਟ ਨਾਟਆਊਟ ਵਾਪਸ ਪਰਤੇ ਹਨ। ਰਵਿਚੰਦਰਨ ਅਸ਼ਵਿਨ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ ਹੈ। ਇਸ ਤੋਂ ਪਹਿਲਾਂ ਭਾਤਰੀ ਟੀਮ ਆਪਣੇ ਕੱਲ੍ਹ ਦੇ ਸਕੋਰ ’ਚ ਸਿਰਫ 20 ਦੌੜਾਂ ਦਾ ਹੀ ਇਜਾਫਾ ਕਰ ਪਾਈ ਅਤੇ ਆਲਆਊਟ ਹੋ ਗਈ। ਜੋ ਰੂਟ ਨੇ ਸਭ ਤੋਂ ਜ਼ਿਆਦਾ 4 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ ਦੌਰਾਨ ਟਾਸ ਜਿੱਤਿਆ ਸੀ ਅਤੇ ਟੀਮ 246 ਦੌੜਾਂ ਬਣਾ ਕੇ ਆਲਆਊਟ ਹੋ ਗਈ ਸੀ। ਜਿਸ ਵਿੱਚ ਕਪਤਾਨ ਬੇਨ ਸਟੋਕਸ ਹੀ ਕਪਤਾਨੀ ਪਾਰੀ ਖੇਡ ਸਕੇ ਸਨ। (IND vs ENG)
ਲੰਚ ਤੱਕ ਇੰਗਲੈਂਡ ਨੇ 89 ਦੌੜਾਂ ਬਣਾਈਆਂ | IND vs ENG
ਇੰਗਲੈਂਡ ਨੇ ਤੀਜੇ ਦਿਨ ਦੇ ਪਹਿਲੇ ਸੈਸ਼ਨ ’ਚ ਆਪਣੀ ਦੂਜੀ ਪਾਰੀ ਸ਼ੁਰੂ ਕੀਤੀ। ਟੀਮ 190 ਦੌੜਾਂ ਨਾਲ ਪਿੱਛੇ ਸੀ ਪਰ ਉਸ ਨੇ ਬਹੁਤ ਤੇਜ ਸ਼ੁਰੂਆਤ ਕੀਤੀ। ਬੇਨ ਡਕੇਟ ਅਤੇ ਜੈਕ ਕ੍ਰਾਲੀ ਨੇ ਪਹਿਲੇ 9 ਓਵਰਾਂ ’ਚ ਬਿਨਾਂ ਕਿਸੇ ਨੁਕਸਾਨ ਦੇ 45 ਦੌੜਾਂ ਜੋੜੀਆਂ। ਕ੍ਰਾਲੀ 10ਵੇਂ ਓਵਰ ’ਚ 31 ਦੌੜਾਂ ਬਣਾ ਕੇ ਆਊਟ ਹੋ ਗਏ। ਡਕੇਟ ਨੇ ਓਲੀ ਪੋਪ ਨਾਲ ਪਾਰੀ ਦੀ ਅਗਵਾਈ ਕੀਤੀ। ਦੋਵਾਂ ਨੇ 15 ਓਵਰਾਂ ’ਚ ਟੀਮ ਦੇ ਸਕੋਰ ਨੂੰ 89 ਦੌੜਾਂ ਤੱਕ ਪਹੁੰਚਾਇਆ ਅਤੇ ਸੈਸ਼ਨ ਦੇ ਅੰਤ ਤੱਕ ਕੋਈ ਹੋਰ ਵਿਕਟ ਨਹੀਂ ਡਿੱਗਣ ਦਿੱਤੀ। ਸੈਸ਼ਨ ’ਚ ਰਵੀਚੰਦਰਨ ਅਸ਼ਵਿਨ ਨੇ ਇੱਕੋ-ਇੱਕ ਵਿਕਟ ਲਈ। (IND vs ENG)