ਸਿਹਤ ਵਿਭਾਗ ਵੱਲੋਂ International Nurses Day ਆਯੋਜਿਤ
ਫਿਰੋਜ਼ਪੁਰ (ਸਤਪਾਲ ਥਿੰਦ)। ਨਰਸਾਂ ਦਾ ਸਮੱੁਚੇ ਸਿਹਤ ਸਿਸਟਮ ਵਿੱਚ ਵੱਡਮੁੱਲਾ ਅਤੇ ਅਹਿਮ ਯੋਗਦਾਨ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਨੇ ਅੰਤਰਰਾਸ਼ਟਰੀ ਨਰਸਿੰਗ ਦਿਵਸ (International Nurses Day) ਮੌਕੇ ਸਿਹਤ ਸਿਸਟਮ ਵਿੱਚ ਨਰਸਾਂ ਦੇ ਯੋਗਦਾਨ ਸਬੰਧੀ ਚਰਚਾ ਕਰਦਿਆਂ ਕੀਤਾ।ਇਸ ਵਾਰ ਦੇ ਥੀਮ ਸਾਡੀਆਂ ਨਰਸਾਂ, ਸਾਡਾ ਭਵਿੱਖ ਬਾਰੇ ਗੱਲ ਕਰਦਿਆਂ ਕਿਹਾ ਨਰਸਾਂ ਵੱਲੋਂ ਹੈਲਥ ਅਤੇ ਪਬਲਿਕ ਹੈਲਥ ਖੇਤਰ ਵਿੱਚ ਨਿਭਾਇਆ ਜਾਂਦਾਂ ਅਹਿਮ ਰੋਲ ਸਾਡੇ ਭਵਿੱਖ ਨੂੰ ਸਿਹਤਮੰਦ ਅਤੇ ਸੁਰੱਖਿਅਤ ਰੱਖਣ ਵਿੱਚ ਸਹਾਈ ਹੁੰਦਾ ਹੈ।
ਸਾਡੀਆਂ ਨਰਸਾਂ, ਸਾਡਾ ਭਵਿੱਖ : ਡਾ. ਮੀਨਾਕਸ਼ੀ
ਉਹਨਾਂ ਕਿਹਾ ਕਿ ਹਰ ਸਾਲ 12 ਮਈ ਨੂੰ ਅੰਤਰਰਾਸ਼ਟਰੀ ਨਰਸਿਜ਼ ਦਿਵਸ ਮੌਕੇ ਸਿਹਤ ਸਿਸਟਮ ਵਿੱਚ ਨਰਸਿਜ਼ ਦੇ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਹੈ ਅਤੇ ਨਰਸਾਂ ਦੀ ਸੇਵਾ ਭਾਵਨਾ ਦੇ ਜਜ਼ਬੇ ਅਤੇ ਨਰਸਿੰਗ ਦੇ ਖੇਤਰ ਵਿੱਚ ਕੀਤੀ ਜਾਂਦੀ ਸਖਤ ਮਿਹਨਤ ਨੂੰ ਸਲਾਮ ਕੀਤਾ ਜਾਂਦਾ ਹੈ। ਅਜਿਹੀ ਹੀ ਇੱਕ ਸੰਖੇਪ ਗਤੀਵਿਧੀ ਅਰਬਣ ਪੀ.ਐਚ.ਸੀ.ਬਸਤੀ ਟੈਂਕਾਂ ਵਾਲੀ ਵਿਖੇ ਆਯੋਜਿਤ ਕੀਤੀ ਗਈ ਜਿਸ ਵਿੱਚ ਸਟਾਫ ਵਲੋਂ ਨਰਸਿੰਗ ਵੱਲੋਂ ਸਮਾਜ ਦੀ ਸਿਹਤ ਸੁਰੱਖਿਆ ਵਿੱਚ ਪਾਏ ਜਾਂਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।
ਇਹ ਵੀ ਪੜ੍ਹੋ : CBSE 12ਵੀਂ ਦਾ ਨਤੀਜਾ ਜਾਰੀ : 87.33 ਫ਼ੀਸਦੀ ਵਿਦਿਆਰਥੀ ਪਾਸ, ਮੈਰਿਟ ਲਿਸਟ ਨਹੀਂ ਹੋਈ ਜਾਰੀ
ਬੀ.ਸੀ.ਸੀ.ਕੋਆਰਡੀਨੇਟਰ ਰਜਨੀਕ ਕੌਰ ਵੱਲੋਂ ਸੰਯੋਜਿਤ ਗਤੀਵਿਧੀ ਮੌਕੇ ਸਟਾਫ ਨਰਸ ਸੋਨੂੰ ਸ਼ਰਮਾਂ,ਸੁਖਬੀਰ ਕੌਰ,ਏ.ਐਨ.ਐਮ ਬਲਵਿੰਦਰ ਕੌਰ,ਰਾਜਿੰਦਰ ਕੌਰ,ਰਣਜੀਤ ਕੌਰ ਅਤੇ ਫਾਰਮਾਸਿਸਟ ਪਰਮਪਾਲ ਕੌਰ ਆਦਿ ਹਾਜਿਰ ਸਨ।ਇਸੇ ਤਰਾਂ ਦੇ ਹੀ ਇੱਕ ਸਾਦਾ ਸਮਾਰੋਹ ਸੀ.ਐਚ.ਸੀ. ਮਖੂ ਵਿਖੇ ਆਯੋਜਿਤ ਕੀਤਾ ਗਿਆ ਜਿਸ ਵਿੱਚ ਸੀਨੀਅਰ ਮੈਡੀਕਲ ਅਫਸਰ ਡਾ:ਗੁਰਮੇਜ਼ ਗੋਰਾਇਆ ਵੱਲੋਂ ਵਧੀਆ ਕਾਰਗੁਜਾਰੀ ਵਾਲੇ ਨਰਸਿੰਗ ਸਟਾਫ ਦਾ ਅਭਿਨੰਦਨ ਕੀਤਾ ਗਿਆ।ਡਾ: ਗੁਰਮੇਜ਼ ਗੋਰਾਇਆ ਨੇ ਨਰਸਿੰਗ ਸਟਾਫ ਨੂੰ ਸਿਹਤ ਵਿਭਾਗ ਦੀ ਅਹਿਮ ਕੜੀ ਦੱਸਦਿਆਂ ਨਰਸਿੰਗ ਸਟਾਫ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗ ਦਾਨ ਦੀ ਭਰਪੂਰ ਸ਼ਲਾਘਾ ਕੀਤੀ।