ਪੰਜਾਬ ਸਰਕਾਰ ਦੇ ਦੋ ਸਾਲ ਪੂਰੇ ਹੋਣ ’ਤੇ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ, ਪਹੁੰਚੇ ਖਟਕੜ ਕਲਾਂ

Big Announcement

ਖਟਕੜ ਕਲਾਂ। ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਪ ਸਰਕਾਰ ਦੇ ਦੋ ਸਾਲ ਅੱਜ ਪੂਰੇ ਹੋ ਗਏ ਹਨ। ਇਸ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਟਕੜ ਕਲਾਂ ਪਹੁੰਚੇ। ਇਸ ਮੌਕੇ ਉਨ੍ਹਾਂ ਸ਼ਹੀਦ ਏ ਆਜਮ ਸਰਦਾਰ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਨਵੀਂ ਗੱਡੀ ਲੈਂਦਾ ਸੀ ਤਾਂ ਸਭ ਤੋਂ ਪਹਿਲਾਂ ਖਟਕੜ ਕਲਾਂ ਪਹੁੰਚਦਾ ਸੀ। ਜਦੋਂ ਅੱੈਮਪੀ ਬਣਿਆ ਸੀ ਤਾ ਉਸ ਦਾ ਸਰਟੀਫਿਕੇਟ ਇੱਥੇ ਲਿਆ ਕੇ ਸ਼ਹੀਦ ਏ ਆਜ਼ਮ ਭਗਤ ਸਿੰਘ ਨੂੰ ਸਮਰਪਿਤ ਕਰ ਦਿੱਤਾ ਸੀ। (Big Announcement)

ਭਗਵੰਤ ਮਾਨ ਨੇ ਕਿਹਾ ਕਿ ਦੋ ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਬਣੀ ਤਾਂ ਸਭ ਤੋਂ ਪਹਿਲਾਂ ਇਹ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਦੇ ਸਾਰੇ ਦਫ਼ਤਰਾਂ ’ਚ ਸ਼ਹੀਦ ਏ ਆਜਮ ਭਗਤ ਸਿੰਘ ਤੇ ਡਾ. ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਲਾਈ ਜਾਵੇਗੀ। ਇੱਕ ਨੇ ਆਜ਼ਾਦੀ ਲੈ ਕੇ ਦਿੱਤੀ ਤੇ ਦੂਜੇ ਨੇ ਆਜ਼ਾਦੀ ਨੂੰ ਬਚਾ ਕੇ ਸਾਰਿਆਂ ਨੂੰ ਬਰਾਬਰਤਾ ਦਾ ਸੰਵਿਧਾਨ ਦਿੱਤਾ। ਅੱਜ ਸਾਡੀ ਆਜ਼ਾਦੀ ਖਤਰੇ ਵਿੱਚ ਹੈ, ਕਿਉਂਕਿ ਜਦੋਂ ਹੀ ਕੋਈ ਕੁਝ ਬੋਲਦਾ ਹੈ ਜਾਂ ਸਰਕਾਰ ਦੀ ਅਲੋਚਨਾ ਕਰਦਾ ਹੈ ਤਾਂ ਉਸ ਦੇ ਘਰ ਏਜੰਸੀਆਂ ਭੇਜੀਆ ਜਾਂਦੀਆਂ ਹਨ। ਦੂਜੇ ਪਾਸੇ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸੁਪਰੀਮ ਕੋਰਟ ਦੇ ਫੈਸਲੇ ਬਦਲੇ ਜਾ ਰਹੇ ਹਨ। ਲੋਕਾਂ ਵੱਲੋਂ ਚੁਣੀਆਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦਿੱਤੇ ਜਾ ਰਹੇ। ਭਗਤ ਸਿੰਘ ਜੀ ਨੇ ਅਜਿਹੀ ਆਜ਼ਾਦੀ ਤਾਂ ਨਹੀਂ ਸੀ ਸੀ ਕਿ ਅਸੀਂ ਇੱਕ ਖਾਸ ਸਟੇਟ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝੇ ਰੱਖਾਂਗੇ। (Big Announcement)

Big Announcement

ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸਿੱਖਆ ਤੇ ਸਿਹਤ ਸਹੂਲਤਾਂ ਵਿੱਚ ਹੋਰ ਵੀ ਵੱਡੇ ਸੁਧਾਰ ਕਰਾਂਗੇ। ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਇੱਕ ਬਰਾਬਰ ਹੋਵੇਗੀ। ਇੰਜ ਹੀ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਬਰਾਬਰ ਦਾ ਇਲਾਜ ਮਿਲੇਗਾ। ਫਰਕ ਹੋਵੇਗਾ ਤਾਂ ਸਿਰਫ਼ ਪੈਸਿਆਂ ਦਾ, ਸਰਕਾਰੀ ਸਕੂਲਾਂ ਤੇ ਹਸਪਤਾਲਾਂ ਵਿੱਚ ਇਨ੍ਹਾਂ ਚੀਜ਼ਾਂ ਲਈ ਪੈਸੇ ਨਹੀਂ ਲੱਗਿਆ ਕਰਨਗੇ।

ਨਵਾਂ ਮੈਡੀਕਲ ਕਾਲਜ | Big Announcement

ਇਸ ਮੌਕੇ ਮੁੱਖ ਮੰਤਰੀ ਨੇ ਇਲਾਕੇ ਵਿੱਚ ਮੈਡੀਕਲ ਕਾਲਜ ਖੋਲ੍ਹਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਰੂਸ ਯੂਕ੍ਰੇਨ ਦੀ ਜੰਗ ਲੱਗੀ ਤਾਂ ਯੂਕ੍ਰੇਨ ਤੋਂ ਪੰਜਾਬੀ ਬੱਚਿਆਂ ਨੂੰ ਛੁਡਵਾ ਕੇ ਲਿਆਂਦਾ ਗਿਆ। ਜਦੋਂ ਮੈਂ ਉਨ੍ਹਾਂ ਦੀਆਂ ਗੱਲਾਂ ਸੁਣੀਆ ਤਾਂ ਮੇਰੇ ਲੂੰ ਕੰਡੇ ਖੜ੍ਹੇ ਹੋ ਗਏ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇੱਥੇ ਮੈਡੀਕਲ ਦੀ ਪੜ੍ਹਾਈ ਬਹੁਤ ਮਹਿੰਗੀ ਹੈ। ਮੈਂ ਸੋਚਿਆ ਕਿ ਭਗਤ ਸਿੰਘ ਦੀ ਆਤਮਾ ਵੀ ਸੋਚਦੀ ਹੋਵੇਗੀ ਕਿ ਯੂਕ੍ਰੇਨ 25 ਸਾਲ ਪਹਿਲਾਂ ਹੀ ਆਜ਼ਾਦ ਹੋਇਆ ਸੀ ਤੇ ਅਸੀਂ 75 ਸਾਲ ਬਾਅਦ ਵੀ ਕੋਟਾ ਸਿਸਟਮ ਵਿੱਚ ਹੀ ਫਸੇ ਹੋਏ ਹਾਂ, ਸਾਡੇ ਬੱਚਿਆਂ ਨੂੰ ਮੈਡੀਕਲ ਦੀ ਪੜ੍ਹਾਈ ਲਈ ਉੱਥੇ ਜਾਣਾ ਪੈ ਰਿਹਾ ਹੈ। ਇਸ ਲਈ ਮੈਂ ਪੰਜਾਬ ਵਿੱਚ ਮੈਡੀਕਲ ਕਾਲਜ ਖੋਲ੍ਹਣ ਦਾ ਫੈਸਲਾ ਕੀਤਾ ਸੀ। ਹੁਣ ਇਸ ਇਲਾਕੇ ਵਿੱਚ ਵੀ ਮੈਡੀਕਲ ਕਾਲਜ ਖੋਲ੍ਹਣ ਦੀ ਮੰਗ ਆਈ ਹੈ,। ਇੱਥੇ ਵੀ ਮੈਡੀਕਲ ਕਾਲਜ ਖੋਲ੍ਹਾਂਗੇ।

Also Read : ਪੰਜਾਬ ਦੀ ਸਿਆਸੀ ਸਟੇਜ਼ ’ਤੇ ਇੱਕ ਹੋਰ ਕਲਾਕਾਰ ਦੀ ਆਮਦ